ਪੰਜਾਬ ਕਾਂਗਰਸ ਨੂੰ ਵੱਡਾ ਝਟਕਾ, ਵਿਦਿਆਰਥੀ ਜਥੇਬੰਦੀ NSUI ਦੇ ਸਾਬਕਾ ਪ੍ਰਧਾਨ ਭਾਜਪਾ ‘ਚ ਹੋਏ ਸ਼ਾਮਿਲ

By  Shameela Khan September 22nd 2023 07:04 PM -- Updated: September 22nd 2023 07:07 PM

ਚੰਡੀਗੜ੍ਹ : ਕਾਂਗਰਸ ਦੀ ਵਿਦਿਆਰਥੀ ਜਥੇਬੰਦੀ NSUI ਦੇ ਸਾਬਕ‍ਾ ਪ੍ਰਧਾਨ ਅਕਸ਼ੈ ਸ਼ਰਮਾ ਸ਼ੁੱਕਰਵਾਰ ਨੂੰ ਭਾਜਪਾ 'ਚ ਸ਼ਾਮਲ ਹੋ ਗਏ। ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਅਕਸ਼ੈ ਸ਼ਰਮਾ ਨੂੰ ਪਾਰਟੀ 'ਚ ਸ਼ਾਮਲ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਮੋਹਿਤ ਮੋਹਿੰਦਰਾ ਦੇ ਯੂਥ ਪ੍ਰਧਾਨ ਬਣਨ ਤੋਂ ਬਾਅਦ ਅਕਸ਼ੇ ਸ਼ਰਮਾ ਪਾਰਟੀ ਤੋਂ ਨਰਾਜ਼ ਚੱਲ ਰਹੇ ਸਨ।

 ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਸ਼ਰਮਾ ਨੇ 3.96 ਲੱਖ ਵੋਟਾਂ ਬਣਾਈਆਂ ਸਨ ਜਦਕਿ ਬਾਕੀ ਆਗੂਆਂ ਨੇ ਚਾਰ ਲੱਖ ਵੋਟਾਂ ਬਣਾਈਆਂ ਸਨ। ਭਾਜਪਾ ਨੂੰ ਕਿਸੇ ਪਾਰਟੀ 'ਚ ਸੰਨ੍ਹ ਲਾਉਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਮੋਹਿਤ ਮੋਹਿੰਦਰਾ ਨੂੰ ਪ੍ਰਧਾਨ ਥੋਪਿਆ ਗਿਆ।


ਅਕਸ਼ੇ ਸ਼ਰਮਾ ਨੇ ਪੰਜਾਬ ਯੂਥ ਕਾਂਗਰਸ ਦੀ ਪ੍ਰਧਾਨਗੀ ਦੀ ਚੋਣ ਲੜੀ ਸੀ। ਪਰ ਬਾਅਦ ਵਿਚ ਉਨ੍ਹਾਂ ਨੇ ਇਹ ਇਲਜ਼ਾਮ ਲਗਾਇਆ ਸੀ ਕਿ ਪੰਜਾਬ ਦੀ ਲੀਡਰਸ਼ਿਪ ਨੇ  ਚੋਣਾਂ ਵਿੱਚ ਘਪਲੇਬਾਜ਼ੀ ਕਰਕੇ ਉਨ੍ਹਾਂ ਨੂੰ ਹਰਾਇਆ ਹੈ ਅਤੇ ਉਨ੍ਹਾਂ ਦੀਆਂ  ਲੱਖਾਂ ਵੋਟਾਂ ਰੱਦ ਕਰ ਦਿੱਤੀਆਂ ਗਈਆਂ। ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸ਼ਰਮਾ ਨੇ 3.96 ਲੱਖ ਵੋਟਾਂ ਬਣਾਈਆਂ ਸਨ ਜਦੋਂਕਿ ਬਾਕੀ ਆਗੂਆਂ ਨੇ ਚਾਰ ਲੱਖ ਵੋਟਾਂ ਬਣਾਈਆਂ ਸਨ।

ਉਨ੍ਹਾਂ ਨੇ  ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾ ਅਰਜਨ ਖੜਗੇ ਨੂੰ ਭੇਜੇ ਆਪਣੇ ਅਸਤੀਫ਼ੇ ਵਿੱਚ ਪਾਰਟੀ ਤੇ ਤਿੱਖੇ ਇਲਜ਼ਾਮ ਲਗਾਏ ਹਨ ਅਤੇ ਕਿਹਾ ਹੈ ਕਿ ਹੁਣ ਪਾਰਟੀ ਅੰਦਰ ਸਿਰਫ਼ ਨੇਤਾਵਾਂ ਅਤੇ ਮੰਤਰੀਆਂ ਦੇ ਲੜਕਿਆਂ ਨੂੰ ਹੀ ਅੱਗੇ ਰੱਖ ਕੇ ਪਰਿਵਾਰਵਾਦ ਨੂੰ ਪੂਰੀ ਤਰ੍ਹਾਂ ਪਾਰਟੀ ਵਿਚ ਲਾਗੂ ਕੀਤਾ ਜਾ ਰਿਹਾ ਹੈ ।  ਨਾਲ ਹੀ ਉਨ੍ਹਾਂ ਕਿਹਾ ਕਿ  ਹੁਣ ਪਾਰਟੀ ਅੰਦਰ ਚੰਗੇ ਭਵਿੱਖ ਲਈ ਕਾਂਗਰਸ ਵਿੱਚ ਆਏ ਨੌਜਵਾਨਾਂ ਦਾ ਸਿਆਸੀ ਕਤਲ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: RDF ਮੁੱਦੇ 'ਤੇ ਪੰਜਾਬ ਰਾਜਪਾਲ ਅਤੇ ਮੁੱਖ ਮੰਤਰੀ ਆਹਮੋਂ-ਸਾਹਮਣੇ, ਰਾਜਪਾਲ ਨੇ ਮਾਨ 'ਤੇ ਕੀਤਾ ਪਲਟਵਾਰ

Related Post