SYL ਮੁੱਦੇ ਨੂੰ ਲੈ ਕੇ ਹਰਿਆਣਾ 'ਚ ਗਰਮਾਈ ਸਿਆਸਤ, ਕੁਲਦੀਪ ਬਿਸ਼ਨੋਈ ਨੇ ਕੇਜਰੀਵਾਲ ਅੱਗੇ ਰੱਖੀ ਇਹ ਸ਼ਰਤ  

By  Pardeep Singh September 7th 2022 01:55 PM

ਹਰਿਆਣਾ: ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਹਿਸਾਰ ਦੇ ਦੋ ਦਿਨ ਦੌਰੇ ਉੱਤੇ ਪੁੱਜੇ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਭਾਜਪਾ ਅਤੇ ਕਾਂਗਰਸ ਉੱਤੇ ਨਿਸ਼ਾਨੇ ਸਾਧੇ ਹਨ ਪਰ ਦਿੱਲੀ ਦੇ ਸੀਐਮ ਕੇਜਰੀਵਾਲ ਦੇ ਦੌਰੇ ਤੋਂ ਪਹਿਲਾ ਹੀ  ਹਰਿਆਣਾ ਵਿੱਚ SYL ਮੁੱਦੇ 'ਤੇ ਸਿਆਸਤ ਗਰਮਾਈ ਹੋਈ ਹੈ। ਭਾਜਪਾ ਆਗੂ ਕੁਲਦੀਪ ਬਿਸ਼ਨੋਈ ਨੇ ਆਦਮਪੁਰ ਵਿੱਚ ਕੇਜਰੀਵਾਲ ਤੋਂ ਐਸਵਾਈਐਲ ਦੇ ਪਾਣੀ ਦੀ ਮੰਗ ਕੀਤੀ ਸੀ। ਕੁਲਦੀਪ ਬਿਸ਼ਨੋਈ ਦਾ ਕਹਿਣਾ ਹੈ ਕਿ ਜੇਕਰ ਕੇਜਰੀਵਾਲ ਹਰਿਆਣਾ ਨੂੰ ਐਸਵਾਈਐਲ ਦਾ ਪਾਣੀ ਦੇਣ ਦਾ ਐਲਾਨ ਕਰਨ ਤਾਂ ਮੈਂ 'ਆਪ' ਦੇ ਮੰਚ ਉਤੇ ਚੜ੍ਹਾਂਗਾ। ਭਾਜਪਾ ਆਗੂ ਬਿਸ਼ਨੋਈ ਦਾ ਕਹਿਣਾ ਹੈ ਕਿ ਕੇਜਰੀਵਾਲ ਨੇ ਪੰਜਾਬ ਵਿੱਚ ਕਿਹਾ ਸੀ ਕਿ SYL ਦਾ ਪਾਣੀ ਨਹੀਂ ਦਿੱਤਾ ਜਾਵੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਹਰਿਆਣਾ ਵਿੱਚ ਭਾਜਪਾ ਸਰਕਾਰ ਨੇ 190 ਸਕੂਲ ਬੰਦ ਕਰ ਦਿੱਤੇ ਹਨ। ਪਿਛਲੀ ਕਾਂਗਰਸ ਸਰਕਾਰ ਨੇ 500 ਸਰਕਾਰੀ ਸਕੂਲ ਬੰਦ ਕਰ ਦਿੱਤੇ ਸਨ। ਜੇਕਰ ਸਰਕਾਰੀ ਸਕੂਲ ਬੰਦ ਹੋ ਗਏ ਤਾਂ ਗਰੀਬਾਂ ਦੇ ਬੱਚੇ ਕਿੱਥੇ ਜਾਣਗੇ? ਕੇਜਰੀਵਾਲ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਸਿੱਖਿਅਤ ਕਰਨਾ ਬੇਹੱਦ ਜ਼ਰੂਰੀ ਹੈ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਆਪਣੇ ਦੋ ਦਿਨਾਂ ਦੌਰੇ 'ਤੇ ਨੌਜਵਾਨਾਂ, ਵਪਾਰੀਆਂ ਅਤੇ ਹੋਰ ਵਰਗਾਂ ਨਾਲ ਵੱਖਰੇ ਤੌਰ 'ਤੇ ਗੱਲਬਾਤ ਕਰ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ 5 ਵਜੇ ਉਹ ਸੋਨਾਲੀ ਫੋਗਾਟ ਦੀ ਬੇਟੀ ਯਸ਼ੋਧਰਾ ਅਤੇ ਉਸ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ। ਕੇਜਰੀਵਾਲ ਅਤੇ ਭਾਗਵਤ ਮਾਨ 8 ਸਤੰਬਰ ਨੂੰ ਸਵੇਰੇ 11 ਵਜੇ ਆਦਮਪੁਰ 'ਚ ਤਿਰੰਗਾ ਯਾਤਰਾ ਕੱਢਣਗੇ। ਇਸ ਤੋਂ ਬਾਅਦ ਉਹ 12 ਵਜੇ ਅਨਾਜ ਮੰਡੀ ਵਿਖੇ ਜਨ ਸਭਾ ਨੂੰ ਸੰਬੋਧਨ ਕਰਨਗੇ। ਦੋਵੇਂ ਦੁਪਹਿਰ 3 ਵਜੇ ਹਿਸਾਰ ਤੋਂ ਰਵਾਨਾ ਹੋਣਗੇ। ਪੰਜਾਬ ਚੋਣਾਂ ਤੋਂ ਬਾਅਦ ਕੇਜਰੀਵਾਲ ਦੂਜੀ ਵਾਰ ਹਰਿਆਣਾ ਆ ਰਹੇ ਹਨ। ਇਹ ਵੀ ਪੜ੍ਹੋ:ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਪਟੀਸ਼ਨ 'ਤੇ ਫੈਸਲਾ ਸੁਰੱਖਿਅਤ, 9 ਸਤੰਬਰ ਨੂੰ ਅਗਲੀ ਸੁਣਵਾਈ -PTC News

Related Post