ਆਪ ਵਿਧਾਇਕ ਅਤੇ ਐੱਸਐੱਚਓ ਦਾ ਪੇਚਾ ਫਸਣ ਮਗਰੋਂ ਥਾਣਾ ਮੁਖੀ ਦਾ ਹੋਇਆ ਤਬਾਦਲਾ

By  Jasmeet Singh April 27th 2022 09:28 PM

ਲੁਧਿਆਣਾ, 27 ਅਪ੍ਰੈਲ 2022: ਵਿਧਾਨ ਸਭਾ ਹਲਕਾ ਪਾਇਲ ’ਚ ‘ਆਪ’ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਤੇ ਐੱਸਐੱਚਓ ਪਾਇਲ ਸਤਵਿੰਦਰ ਸਿੰਘ ’ਚ ਪੇਚਾ ਫਸਣ ਦਾ ਮਾਮਲਾ ਸਾਹਮਣੇ ਆਇਆ ਹੈ। ਐੱਸਐੱਚਓ ਪਾਇਲ ਸਤਵਿੰਦਰ ਸਿੰਘ ਵੱਲੋਂ ਵਿਧਾਇਕ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਦੇ ਖ਼ਿਲਾਫ਼ ਡੀਡੀਆਰ ਲਿਖੀ ਗਈ ਹੈ। ਜਿਸ ’ਚ ਐੱਸਐੱਚਓ ਵੱਲੋਂ ਵਿਧਾਇਕ ’ਤੇ ਗ਼ਲਤ ਵਿਵਹਾਰ ਕਰਨ ਦੇ ਦੋਸ਼ ਲਗਾਏ ਹਨ। ਮਾਮਲਾ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਧਿਆਨ ’ਚ ਵੀ ਆ ਗਿਆ ਹੈ। ਇਹ ਵੀ ਪੜ੍ਹੋ: ਗੈਂਗਸਟਰ ਜੈਪਾਲ ਭੁੱਲਰ ਦੇ ਸਾਥੀਆਂ ਤੋਂ .12 ਬੋਰ ਪੰਪ ਐਕਸ਼ਨ ਗੰਨ ਅਤੇ ਅਸਲਾ ਬਰਾਮਦ ਮਾਮਲਾ ਹਾਈ ਪ੍ਰੋਫਾਈਲ ਹੋਣ ਕਾਰਨ ਪੁਲਿਸ ਅਧਿਕਾਰੀ ਵੀ ਬੋਚ ਬੋਚ ਕੇ ਕਦਮ ਪੁੱਟ ਰਹੇ ਹਨ। ਇਹ ਮਾਮਲਾ ਆਉਣ ਵਾਲੇ ਦਿਨਾਂ ’ਚ ਹਲਕਾ ਪਾਇਲ ਦੀ ਸਿਆਸਤ ਵੀ ਗਰਮਾ ਸਕਦਾ ਹੈ। ਵਿਰੋਧੀਆਂ ਨੂੰ ਆਮ ਆਦਮੀ ਪਾਰਟੀ ਨੂੰ ਘੇਰਨ ਲਈ ਮੁੱਦਾ ਮਿਲ ਸਕਦਾ ਹੈ। ਉਥੇ ਹੀ ਡੀਡੀਆਰ ਦੀ ਕਾਪੀ ਮੀਡੀਆ ਸਾਮਣੇ ਆਉਣ ਮਗਰੋਂ ਥਾਣਾ ਮੁਖੀ ਦਾ ਤਬਾਦਲਾ ਵੀ ਕਰ ਦਿੱਤਾ ਗਿਆ। ਐੱਸਐੱਚਓ ਸਤਵਿੰਦਰ ਸਿੰਘ ਵੱਲੋਂ ਦਰਜ ਡੀਡੀਆਰ ਨੰਬਰ 35 ’ਚ ਲਿਖਿਆ ਹੈ ਕਿ ਉਹ ਆਪਣੀ ਸਕਾਰਪੀਓ ਗੱਡੀ ’ਚ ਇਲਾਕੇ ਦੀ ਜਾਂਚ ਕਰ ਰਹੇ ਸਨ। ਡਿਊਟੀ ਦੌਰਾਨ ਉਸ ਨੂੰ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਫੋਨ ਆਇਆ। ਵਿਧਾਇਕ ਗਿਆਸਪੁਰਾ ਨੇ ਪੁਲਿਸ ਅਧਿਕਾਰੀ ਨੂੰ ਕਿਹਾ ਕਿ ਬੁੱਧ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਘਲੋਟੀ ਨਾਲ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਸੀ, ਜਿਸ ਨੇ ਸਿਵਲ ਹਸਪਤਾਲ ਤੋਂ ਐੱਮਐੱਲਆਰ ਕੱਟੀ ਗਈ ਹੈ, ਪੁਲਿਸ ਅਧਿਕਾਰੀ ਨੂੰ ਨੋਟ ਕਰਵਾ ਦਿੱਤਾ ਗਿਆ 'ਤੇ ਦੂਜੇ ਪਾਸੇ ਰੇਡ ਕਰਨ ਨੂੰ ਵੀ ਕਿਹਾ ਗਿਆ, ਜਿਸ ਦਾ ਰਾਜੀਨਾਮਾ ਅਧਿਕਾਰੀ ਨੇ ਆਪਣੇ ਦਫ਼ਤਰ ਵਿਚ ਕਰਵਾਇਆ। ਐੱਸਐੱਚਓ ਨੇ ਡੀਡੀਆਰ ’ਚ ਲਿਖਿਆ ਕਿ ਇਸ ’ਤੇ ਵਿਧਾਇਕ ਨੂੰ ਦੱਸਿਆ ਗਿਆ ਕਿ ਮਾਮਲੇ ਦੀ ਜਾਂਚ ਸਹਾਇਕ ਐੱਸਐੱਚਓ ਗੁਰਮੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ, ਜੋ ਅੱਜ ਐੱਸਪੀ (ਡੀ) ਕੋਲ ਖੰਨਾ ਗਿਆ ਹੈ। ਜਿਸ ’ਤੇ ਵਿਧਾਇਕ ਨੇ ਪੁਲਿਸ ਅਧਿਕਾਰੀ ਨੂੰ ਕਿਹਾ ਕਿ ਉਹ ਜਾਣ ਬੁੱਝ ਕੇ ਪੁਲਿਸ ਵਾਲਿਆਂ ਨੂੰ ਖਰਾਬ ਕਰ ਰਿਹਾ ਹੈ ਤੇ ਉਹ ਇਸ ਬਾਰੇ ਅਧਿਕਾਰੀ ਵਿਰੁੱਧ ਸ਼ਿਕਾਇਤ ਕਰੇਗਾ। ਵਿਧਾਇਕ ਨੇ ਕਿਹਾ ਕਿ ਪੁਲਿਸ ਵਾਲੇ ਬਕਵਾਸ ਮਾਰਦੇ ਰਹਿੰਦੇ ਨੇ, ਹੁਣ ਉਹ ਅਧਿਕਾਰੀ ਨੂੰ ਦੱਸੇਗਾ ਕਿ ਕਿਵੇਂ ਕੰਮ ਕਰਦੇ ਹਨ। ਐੱਸਐੱਚਓ ਪਾਇਲ ਨੇ ਲਿਖਿਆ ਕਿ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਉਸ ਨਾਲ ਗ਼ਲਤ ਵਿਵਹਾਰ ਕੀਤਾ। ਜਿਸ ਸਬੰਧੀ ਐੱਸਐੱਸਪੀ ਖੰਨਾ ਤੇ ਡੀਐੱਸਪੀ ਪਾਇਲ ਨੂੰ ਮੋਬਾਈਲ ’ਤੇ ਸੂਚਿਤ ਕਰ ਦਿੱਤਾ ਗਿਆ ਹੈ। ਇਹ ਵੀ ਪੜ੍ਹੋ: ਕੈਪਟਨ ਮੁਕਤ ਹੋਈ ਭਾਜਪਾ, ਪੰਜਾਬ ਵਿਚ ਇਕੱਲੀ ਲੜੇਗੀ 4 ਨਿਗਮ ਚੋਣਾਂ ਇਸ ਸਬੰਧੀ ਫੋਨ ਰਾਹੀਂ ਗੱਲਬਾਤ ਲਈ ਜਦੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਫੋਨ ਕੀਤਾ ਗਿਆ ਤਾਂ ਫੋਨ ਉਹਨਾਂ ਦੇ ਪੀਏ ਨੇ ਚੁੱਕਦੇ ਹੋਏ ਬਾਅਦ 'ਚ ਗੱਲ ਕਰਾਉਣ ਲਈ ਕਿਹਾ। ਜਦਕਿ ਇਸ ਸੰਬੰਦੀ ਕੋਈ ਵੀ ਪੁਲਿਸ ਅਧਿਕਾਰੀ ਕੈਮਰੇ ਸਾਹਮਣੇ ਨਹੀਂ ਆ ਰਿਹਾ ਹੈ। -PTC News

Related Post