ਅੰਮ੍ਰਿਤਸਰ : ਬੀਤੇ ਦਿਨੀਂ ਅੰਮ੍ਰਿਤਸਰ ਵਿਖੇ ਕੋਠੀ ਨੰਬਰ 43 ਵਿਚੋਂ 25 ਲੱਖ ਰੁਪਏ ਦੇ ਗਹਿਣੇ ਅਤੇ 25000 ਰੁਪਏ ਚੋਰੀ ਦੀ ਵਾਰਦਾਤ ਵਾਪਰੀ ਸੀ। ਸ਼ਿਕਾਇਤ ਮਿਲਣ ਉਤੇ ਪੁਲਿਸ ਨੇ ਇਸ ਮਾਮਲੇ ਵਿੱਚ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਸੀ। ਇੰਸਪੈਕਟਰ ਅਮੋਲਕਦੀਪ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਈਨਜ਼ ਤੇ ਉਨ੍ਹਾਂ ਦੀ ਟੀਮ ਨੇ ਅਣਪਛਾਤੇ ਵਿਅਕਤੀ ਵੱਲੋਂ ਕੋਠੀ ਨੰਬਰ 43 ਡੀ, ਆਰ.ਬੀ ਪ੍ਰਕਾਸ਼ ਚੰਦ ਰੋਡ, ਨਜ਼ਦੀਕ ਕਿਊਟ ਸਲੂਨ, ਅੰਮ੍ਰਿਤਸਰ ਵਿੱਚ ਦਾਖ਼ਲ ਹੋ ਕੇ ਗੋਲਡ ਤੇ ਡਾਇਮੰਡ ਦੇ ਗਹਿਣੇ ਜਿਸ ਦੀ ਕੀਮਤ ਕਰੀਬ 25 ਲੱਖ ਰੁਪਏ ਅਤੇ 25,000 ਰੁਪਏ ਚੋਰੀ ਕਰਨ ਦੀ ਘਟਨਾ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਿਸ ਅਧਿਕਾਰੀਆਂ ਵੱਲੋਂ ਬਣਾਈ ਗਈ ਟੀਮ ਨੇ ਸੀ.ਸੀ.ਟੀ.ਵੀ ਫੁਟੇਜ, ਤਕਨੀਕੀ ਸਹਾਇਤਾ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਇਹ ਕੇਸ ਟਰੇਸ ਕੀਤਾ। ਇਸ ਵਿੱਚ ਚੋਰੀ ਕਰਨ ਵਾਲੇ ਮੁਲਜ਼ਮ ਸੰਜੇ ਕੁਮਾਰ ਉਰਫ ਸੰਜੇ ਪੁੱਤਰ ਸੁਨੀਲ ਕੁਮਾਰ ਵਾਸੀ ਗਲੀ ਨੰਬਰ 5, ਝੁੱਗੀਆਂ ਰਾਮ ਨਗਰ ਕਲੋਨੀ, ਮਜੀਠਾ ਰੋਡ, ਅੰਮ੍ਰਿਤਸਰ ਨੂੰ ਕਾਬੂ ਕਰ ਕੇ ਉਸ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੰਜੇ ਕੁਮਾਰ ਉਰਫ ਸੰਜੇ ਕੋਲੋਂ ਇਕ ਮੋਟਰਸਾਈਕਲ, ਚੋਰੀ ਹੋਏ ਸਾਮਾਨ ਵਿੱਚੋਂ ਇਕ ਜੜਾਊ ਸੈਟ ਗੋਲਡ ਬਲਿਊ ਗਰੀਨ, ਇਕ ਕੜਾ ਗੋਲਡ ਲੇਡੀਜ਼, ਇਕ ਮੁੰਦਰੀ ਸੋਨਾ, ਮੰਗਲ ਸੂਤਰ ਬਰਾਮਦ ਹੋਇਆ ਹੈ। ਮੁਲਜ਼ਮ ਸੰਜੇ ਕੁਮਾਰ ਉਰਫ ਸੰਜੇ ਨਸ਼ੇ ਕਰਨ ਦਾ ਆਦੀ ਹੋਣ ਕਰ ਕੇ ਬੰਦ ਕੋਠੀਆਂ ਵਿੱਚ ਦਾਖ਼ਲ ਹੋ ਕੇ ਅਜਿਹੀਆਂ ਚੋਰੀਆਂ ਕਰਦਾ ਸੀ। ਉਹ ਹਮੇਸ਼ਾ ਬੰਦ ਕੋਠੀਆਂ ਨੂੰ ਹੀ ਆਪਣਾ ਨਿਸ਼ਾਨਾ ਬਣਾਉਂਦਾ ਸੀ। ਪੁੱਛਗਿਛ ਵਿੱਚ ਹੁਣ ਤੱਕ ਦੀ ਰਿਕਵਰੀ 3 ਜੋੜੇ ਡਾਇਮੰਡ ਦੇ ਟਾਪਸ, ਇਕ ਕਿੱਟੀ3-ਸੈਟ ਨਾਲ ਚੈਨ, ਇਕ ਸੈਟ ਮੋਤੀ ਧਾਗ ਵਾਲਾ, 16 ਸੋਨੇ ਦੀਆਂ ਚੂੜੀਆਂ, ਇਕ ਜੋੜਾ ਸੋਨੇ ਦੀ ਵਾਲੀ, ਇਕ ਡਾਇਆ ਸੈਟ ਡਾਇਮੰਡ, ਦੋ ਡਾਇਮੰਡ ਦੀਆਂ ਮੁੰਦਰੀਆਂ, ਇਕ ਮੰਗਲ ਸੂਤਰ ਨਗਾਂ ਵਾਲਾ, 2 ਜੋੜੇ ਸੋਨੇ ਟੋਪਸ, 2 ਜੁੜੇ ਡਾਇਮੰਡ ਇਕ ਪੀ-ਸੈਟ ਡਾਇਮੰਡ, ਇਕ ਮੰਗਲ ਸੂਤਰ ਨਗਾਂ ਵਾਲਾ, ਇਕ ਸਿਲਵਰ ਦੀਆਂ ਪੰਜੇਬਾਂ, 2 ਚਾਂਦੀ ਦੇ ਪੱਤਰੇ, ਇਕ ਚਾਂਦੀ ਦੀ ਮੂਰਤੀ, ਇਕ ਡੱਬੀ ਚਾਂਦੀ ਤੇ ਕੁੱਝ ਕੋਲੀਆਂ ਜਿਸ ਦੀ ਕੀਮਤ 22 ਲੱਖ 55 ਹਜ਼ਾਰ ਰੁਪਏ ਹੈ। ਇਸ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ 05 ਮੁਕੱਦਮੇ ਦਰਜ ਹਨ। ਇਹ ਵੀ ਪੜ੍ਹੋ : ਪ੍ਰਸ਼ਾਂਤ ਕਿਸ਼ੋਰ ਮੁੜ ਕਾਂਗਰਸ 'ਚ ਹੋ ਸਕਦੇ ਸ਼ਾਮਲ ! ਦਿੱਲੀ 'ਚ ਸੋਨੀਆ ਤੇ ਰਾਹੁਲ ਗਾਂਧੀ ਨਾਲ ਹੋ ਰਹੀ ਬੈਠਕ