ਪੁਲਿਸ ਨੇ ਜਾਅਲੀ ਆਈਐਫਐਸ ਅਫਸਰ ਕੀਤਾ ਗ੍ਰਿਫਤਾਰ

By  Ravinder Singh May 5th 2022 03:18 PM -- Updated: May 5th 2022 03:19 PM

ਅੰਮ੍ਰਿਤਸਰ : ਅੰਮ੍ਰਿਤਸਰ ਦੀ ਰਾਮਬਾਗ ਪੁਲਿਸ ਨੇ ਜਾਅਲ਼ੀ ਆਈਐਫਐਸ ਅਫਸਰ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਜੋ ਲ਼ੋਕਾਂ ਨੂੰ ਧਮਕਾ ਰਿਹਾ ਸੀ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੰਮ੍ਰਿਤਸਰ ਪੁਲਿਸ ਨੇ ਕਰਨਕ ਵਰਮਾ ਨਾਮ ਦੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ, ਜੋ ਲੋਕਾਂ ਨੂੰ ਫਰਜ਼ੀ ਆਈ.ਐਫ.ਐਸ. ਅਫਸਰ ਬਣ ਕੇ ਧਮਕੀਆਂ ਦੇ ਰਿਹਾ ਸੀ। ਪੁਲਿਸ ਨੇ ਜਾਅਲੀ ਆਈਐਫਐਸ ਅਫਸਰ ਕੀਤਾ ਗ੍ਰਿਫਤਾਰਇਸ ਨੌਜਵਾਨ ਕੋਲੋਂ ਆਈ ਕਾਰਡ ਵੀ ਬਰਾਮਦ ਹੋਇਆ ਹੈ। ਨੌਜਵਾਨ ਜਿਸ ਗੱਡੀ ਵਿੱਚ ਘੁੰਮ ਰਿਹਾ ਸੀ ਉਸ ਉਤੇ ਭਾਰਤ ਸਰਕਾਰ ਲਿਖਿਆ ਹੋਇਆ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੱਡੀ ਦੀ ਚੈਕਿੰਗ ਦੌਰਾਨ ਚਾਰ ਪਾਸਪੋਰਟ ਵੀ ਬਰਾਮਦ ਹੋਏ ਹਨ ਜੋ ਹੋਰ ਲੋਕਾਂ ਦੇ ਹਨ। ਪੁਲਿਸ ਨੇ ਜਾਅਲੀ ਆਈਐਫਐਸ ਅਫਸਰ ਕੀਤਾ ਗ੍ਰਿਫਤਾਰਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਅਦਾਲਤ ਵਿੱਚ ਪੇਸ਼ ਕਰ ਕੇ ਇਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਗੱਡੀ ਦਾ ਨੰਬਰ ਹਰਿਆਣੇ ਦਾ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਜਾਅਲੀ ਆਈਐਫਐਸ ਅਫਸਰ ਕੀਤਾ ਗ੍ਰਿਫਤਾਰਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਸੰਗਮ ਚੌਕ ਵਿੱਚ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਜਾਅਲ਼ੀ ਆਈਐਫਐਸ ਅਫਸਰ ਲੋਕਾਂ ਨੂੰ ਧਮਕਾ ਰਿਹਾ ਹੈ। ਉਸ ਕੋਲੋਂ ਨੋਵਾ ਗੱਡੀ ਵੀ ਬਰਾਮਦ ਹੋਈ ਅਤੇ ਗੱਡੀ ਉਤੇ ਭਾਰਤ ਸਰਕਾਰ ਲਿਖਿਆ ਹੋਇਆ ਸੀ। ਸੂਚਨਾ ਮਿਲੀ ਸੀ ਕਿ ਇਹ ਲੋਕਾਂ ਨੂੰ ਧਮਕਾ ਰਿਹਾ ਹੈ। ਲੋਕਾਂ ਦੇ ਬਾਹਰਲੇ ਦੇਸ਼ਾਂ ਦੇ ਵੀਜ਼ੇ ਵੀ ਲਗਵਾਉਂਦਾ ਸੀ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਲਿਆ। ਮੁਲਜ਼ਮ ਦੇ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਦਾ ਐਲਾਨ, ਮੂੰਗੀ ਤੇ ਬਾਸਮਤੀ 'ਤੇ ਦਿੱਤਾ ਜਾਵੇਗਾ ਐਮਐਸਪੀ

Related Post