ਚੰਡੀਗੜ੍ਹ: ਕਵੀ ਵਿਸ਼ਵਾਸ ਵੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਚੁੱਕੇ ਹਨ ਅਤੇ ਵਿਸ਼ਵਾਸ ਨੇ ਕੇਸ ਨੂੰ ਖਾਰਜ ਕਰਨ ਦੀ ਮੰਗ ਕੀਤੀ ਹੈ। ਕੁਮਾਰ ਅਤੇ ਅਲਕਾ ਖਿਲਾਫ ਅਰਵਿੰਦ ਕੇਜਰੀਵਾਲ ਨੂੰ ਖਾਲਿਸਤਾਨ ਸਮਰਥਕ ਕਹਿਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਲਾਂਬਾ ਅਤੇ ਕੁਮਾਰ ਨੂੰ ਕੇਜਰੀਵਾਲ ਨੂੰ ਖਾਲਿਸਤਾਨ ਪੱਖੀ ਕਹਿਣ ਲਈ ਸਬੂਤਾਂ ਸਮੇਤ ਪੇਸ਼ ਹੋਣ ਲਈ ਕਿਹਾ ਗਿਆ ਹੈ। ਉਥੇ ਹੀ ਅਲਕਾ ਲਾਂਬਾ ਨੇ ਵੀ ਹਾਈਕੋਰਟ ਦਾ ਰੁਖ ਕੀਤਾ ਹੈ। ਕਾਂਗਰਸ ਆਗੂ ਅਲਕਾ ਲਾਂਬਾ ਅੱਜ ਐਸਆਈਟੀ ਸਾਹਣੇ ਪੇਸ਼ ਹੋਣਗੇ। ਕੁਮਾਰ ਵਿਸ਼ਵਾਸ ਦੇ ਬਿਆਨ ਦਾ ਸਮਰਥਨ ਕਰਨ ਲਈ 12 ਅਪ੍ਰੈਲ ਨੂੰ ਰੋਪੜ ਥਾਣਾ ਸਦਰ ਵਿਖੇ ਪਰਚਾ ਦਰਜ ਕੀਤਾ ਗਿਆ ਸੀ। ਪੰਜਾਬ ਪੁਲਿਸ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਭੜਕਾਊ ਬਿਆਨ ਦੇਣ ਦੇ ਦੋਸ਼ 'ਚ ਕਾਂਗਰਸ ਨੇਤਾ ਅਲਕਾ ਲਾਂਬਾ ਖਿਲਾਫ ਮਾਮਲਾ ਦਰਜ ਕੀਤਾ ਹੈ। ਰੋਪੜ ਥਾਣਾ ਸਦਰ ਦੀ ਪੁਲਿਸ ਨੇ ਉਨ੍ਹਾਂ ਕੋਲੋਂ 120 ਸਵਾਲ ਕਰਨ ਦੀ ਸੂਚੀ ਬਣਾਈ ਹੈ।
ਕੁਮਾਰ ਵਿਸ਼ਵਾਸ ਦੇ ਆਉਣ 'ਤੇ ਅਜੇ ਵੀ ਸਸਪੈਂਸ ਬਰਕਰਾਰ ਹੈ। ਸਿਟ ਵਿੱਚ ਤਿੰਨ ਮੈਂਬਰ ਐਸਪੀ (ਡੀ) ਹਰਵੀਰ ਸਿੰਘ ਅਟਵਾਲ, ਡੀਐਸਪੀ (ਡੀ) ਜਰਨੈਲ ਸਿੰਘ ਤੇ ਥਾਣਾ ਸਦਰ ਵਿਜੇ ਕੁਮਾਰ ਸ਼ਾਮਲ ਹਨ। ਐਸਆਈਟੀ ਬਾਰੀਕੀ ਨਾਲ ਅਲਕਾ ਲਾਂਬਾ ਤੋਂ ਪੁੱਛਗਿੱਛ ਕਰੇਗੀ। ਜ਼ਿਕਰਯੋਗ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਪੰਜਾਬ ਪੁਲਿਸ ਦੇ ਡੀਜੀਪੀ ਵੀਕੇ ਭਾਵੜਾ ਨੂੰ ਪੱਤਰ ਲਿਖ ਕੇ ਅਲਕਾ ਲਾਂਬਾ ਅਤੇ ਕੁਮਾਰ ਵਿਸ਼ਵਾਸ ਵਿਰੁੱਧ ਦਰਜ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਇਸ ਪੱਤਰ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਿਹਾ ਕਿ ਐਫਆਈਆਰ ਕਿਸ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਸੀ, ਉਸ ਦੀ ਪਛਾਣ ਹਾਲੇ ਤੱਕ ਸਾਹਮਣੇ ਨਹੀਂ ਆਈ ਸੀ। ਇਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਕਿਉਂਕਿ ਇਹ ਦੋਵੇਂ ਵਿਅਕਤੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕਰਦੇ ਹਨ, ਇਸ ਲਈ ਉਨ੍ਹਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ। ਓਥੇ ਹੀ ਕਾਂਗਰਸ ਨੇਤਾ ਅਲਕਾ ਲਾਂਬਾ ਨੇ ਕਿਹਾ ਸੀ ਕਿ ਪੰਜਾਬ ਪੁਲਿਸ ਨੇ ਉਨ੍ਹਾਂ ਦੀ ਦਿੱਲੀ ਸਥਿਤ ਰਿਹਾਇਸ਼ ਦੇ ਬਾਹਰ ਨੋਟਿਸ ਚਿਪਕਾਇਆ ਸੀ ਅਤੇ ਕੁਮਾਰ ਵਿਸ਼ਵਾਸ ਖਿਲਾਫ ਦਰਜ ਕੀਤੇ ਗਏ ਮਾਮਲੇ 'ਚ ਪੁੱਛਗਿੱਛ ਲਈ ਉਨ੍ਹਾਂ ਨੂੰ ਤਲਬ ਕੀਤਾ ਸੀ। ਉਸ 'ਤੇ ਕੁਮਾਰ ਵਿਸ਼ਵਾਸ ਦੇ ਬਿਆਨਾਂ ਦਾ ਸਮਰਥਨ ਕਰਨ ਦਾ ਦੋਸ਼ ਸੀ। ਪੰਜਾਬ ਪੁਲਿਸ ਦੇ ਇਸ ਕਦਮ ਤੋਂ ਬਾਅਦ ਰਾਜ ਵਿੱਚ ਵਿਰੋਧੀ ਧਿਰ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ 'ਤੇ 'ਆਪ' ਨੇਤਾ ਕੇਜਰੀਵਾਲ ਦੀ "ਕਠਪੁਤਲੀ" ਵਾਂਗ ਕੰਮ ਕਰਨ ਅਤੇ "ਆਲੋਚਕਾਂ ਨੂੰ ਚੁੱਪ ਕਰਾਉਣ ਲਈ ਤਾਕਤ ਦੀ ਵਰਤੋਂ" ਕਰਨ ਦਾ ਦੋਸ਼ ਲਗਾਇਆ ਸੀ।