ਪ੍ਰਧਾਨ ਮੰਤਰੀ ਦਾ 'ਮਾਸਟਰ ਸਟ੍ਰੋਕ', 45 ਕਰੋੜ ਲੋਕਾਂ ਨੇ ਛੱਡੀ ਨੌਕਰੀ ਦੀ ਆਸ: ਰਾਹੁਲ ਗਾਂਧੀ

By  Pardeep Singh April 26th 2022 04:26 PM

ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦਾ ਕਹਿਣਾ ਹੈ ਕਿ ਦੇਸ਼ ਦੇ 45 ਕਰੋੜ ਲੋਕਾਂ ਨੇ ਨੌਕਰੀਆਂ ਦੀ ਉਮੀਦ ਛੱਡ ਦਿੱਤੀ ਹੈ। ਅਜਿਹਾ ਇਸ ਲਈ ਹੋਇਆ ਕਿਉਂਕਿ ਪ੍ਰਧਾਨ ਮੰਤਰੀ ਨੇ ਮਾਸਟਰ ਸਟ੍ਰੋਕ ਖੇਡਿਆ ਹੈ। ਜਿਸ ਕਾਰਨ ਵੱਡੀ ਆਬਾਦੀ ਦੇ ਸਾਹਮਣੇ ਰੋਜ਼ੀ-ਰੋਟੀ ਦਾ ਸਵਾਲ ਖੜ੍ਹਾ ਹੋ ਗਿਆ ਹੈ।  ਰਾਹੁਲ ਗਾਂਧੀ ਦੁਆਰਾ ਦਿੱਤੀ ਗਈ ਰਿਪੋਰਟ ਵਿੱਚ ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ (ਸੀਐਮਆਈਈ) ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ 2017 ਤੋਂ 2022 ਦਰਮਿਆਨ ਸਮੁੱਚੀ ਕਿਰਤ ਭਾਗੀਦਾਰੀ ਦਰ 46 ਫੀਸਦੀ ਤੋਂ ਘੱਟ ਕੇ 40 ਫੀਸਦੀ 'ਤੇ ਆ ਗਈ ਹੈ। ਲਗਭਗ 2.1 ਕਰੋੜ ਕਾਮਿਆਂ ਨੇ ਕੰਮ ਛੱਡ ਦਿੱਤਾ ਹੈ ਅਤੇ ਯੋਗ ਆਬਾਦੀ ਦੇ ਸਿਰਫ਼ 9 ਫੀਸਦੀ ਨੂੰ ਹੀ ਰੁਜ਼ਗਾਰ ਮਿਲਿਆ ਹੈ। ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਵਿੱਚ 90 ਕਰੋੜ ਲੋਕ ਰੁਜ਼ਗਾਰ ਦੇ ਯੋਗ ਹਨ, ਜਿਨ੍ਹਾਂ ਵਿੱਚੋਂ 45 ਕਰੋੜ ਤੋਂ ਵੱਧ ਲੋਕਾਂ ਨੇ ਕੰਮ ਦੀ ਭਾਲ ਛੱਡ ਦਿੱਤੀ ਹੈ। ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਨਿਊ ਇੰਡੀਆ ਦਾ ਨਵਾਂ ਨਾਅਰਾ: ਹਰ-ਘਰ ਬੇਰੁਜ਼ਗਾਰੀ, ਘਰ-ਘਰ ਬੇਰੁਜ਼ਗਾਰੀ। ਮੋਦੀ ਜੀ 75 ਸਾਲਾਂ 'ਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਦੇ ਮਾਸਟਰ ਸਟ੍ਰੋਕ ਕਾਰਨ 45 ਕਰੋੜ ਤੋਂ ਵੱਧ ਲੋਕਾਂ ਨੂੰ ਨੌਕਰੀ ਮਿਲਣ ਦੀ ਉਮੀਦ ਰਹਿ ਗਈ ਹੈ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਵੀ ਇਸ ਰਿਪੋਰਟ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਨੌਜਵਾਨਾਂ ਦੇ ਭਵਿੱਖ ਲਈ ਇਸ ਤੋਂ ਵੱਡਾ ਕੋਈ ਖ਼ਤਰਾ ਨਹੀਂ ਹੈ। ਇਹ ਵੀ ਪੜ੍ਹੋ:ਕਣਕ ਦਾ ਝਾੜ ਘੱਟ ਨਿਕਲਣ ਤੇ ਕਰਜ਼ੇ ਦੇ ਬੋਝ ਕਾਰਨ ਦੋ ਕਿਸਾਨਾਂ ਵੱਲੋਂ ਖ਼ੁਦਕੁਸ਼ੀ -PTC News

Related Post