ਦੇਸ਼ ਵਿੱਚ ਕੋਰੋਨਾ ਦੀ ਵੱਧਦੀ ਰਫਤਾਰ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜ ਦੇ ਮੁੱਖ ਮੰਤਰੀਆਂ ਨਾਲ ਬੈਠਕ ਕਰ ਰਹੇ ਹਨ। ਇਸ ਦੌਰਾਨ ਕੋਰੋਨਾ ਦੀ ਭਿਆਨਕ ਸਥਿਤੀ ਅਤੇ ਵੈਕਸੀਨੇਸ਼ਨ 'ਤੇ ਚਰਚਾ ਹੋ ਰਹੀ ਹੈ। ਮੀਟਿੰਗ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕੋਰੋਨਾ ਮਾਮਲੇ ਦੁਬਾਰਾ ਵੱਧ ਰਹੇ ਹਨ। ਅਜਿਹੇ ਵਿੱਚ ਤੱਤਕਾਲ ਉਪਾਅ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ 9 ਕਰੋੜ ਤੋਂ ਜ਼ਿਆਦਾ ਦਾ ਟੀਕਾਕਰਣ ਹੋ ਚੁੱਕਾ ਹੈ। 45 ਸਾਲ ਤੋਂ ਜ਼ਿਆਦਾ ਉਮਰ ਦੇ ਵਿਅਕਤੀਆਂ ਦਾ ਟੀਕਾਕਰਣ ਜਲਦੀ ਕੀਤਾ ਜਾਵੇ।
Read More : ਖੜ੍ਹੀ ਰੇਲ ਦੀਆਂ ਬੋਗੀਆਂ ’ਚ ਲੱਗੀ ਅੱਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਕੋਰੋਨਾ ਮਹਾਮਾਰੀ 'ਤੇ ਬੋਲੇ ਪ੍ਰਧਾਨਮੰਤਰੀ ਨਰੇਂਦਰ ਮੋਦੀ , ਦੇਸ਼ ਵਿਚ ਵੱਧ ਰਹੇ ਕੋਰੋਨਾ ਦੇ ਪਹਿਲੇ ਕਾਲ 'ਤੇ ਜਤਾਈ ਚਿੰਤਾ। ਮੋਦੀ ਨੇ ਕਿਹਾ ਕਿ ਲੋਕ ਤਾਂ ਢਿਲਾਈ ਵਰਤ ਰਹੇ ਹਨ ਉਥੇ ਹੀ ਪ੍ਰਸ਼ਾਸਨ ਵੀ ਢਿਲਾਈ ਵਰਤ ਰਿਹਾ ਹੈ। ਮੋਦੀ ਨੇ ਕਿਹਾ ਕਿ ਹੁਣ ਤਾਂ ਲੋਕ ਪਹਿਲਾਂ ਨਾਲੋਂ ਸਿਆਣੇ ਹੋਣੇ ਚਾਹੀਦੇ ਸਨ ਪਰ ਬਾਵਜੂਦ ਇਸ ਦੇ ਲੋਕ ਇਸ ਕੋਰੋਨਾ ਨੂੰ ਗੰਭੀਰਤਾ ਨਾਲ ਨਹੀਂ ਲਾਇਕ ਰਹੇ।
Also Read | Coronavirus Punjab: Captain Amarinder Singh announces new curbs; night curfew in whole state
ਕੋਰੋਨਾ ਦੀ ਵਿਗੜਦੀ ਸਥਿਤੀ ਨੂੰ ਵੇਖਦੇ ਹੋਏ ਕਈ ਰਾਜਾਂ ਨੇ ਨਾਈਟ ਕਰਫਿਊ ਲਗਾ ਦਿੱਤਾ ਹੈ। ਇਸ ਵਿੱਚ ਪੀ.ਐੱਮ. ਨਰਿੰਦਰ ਮੋਦੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਅੱਜ ਪ੍ਰਦੇਸ਼ਾਂ ਅਤੇ ਕੇਂਦਰ ਸ਼ਾਸਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰ ਰਹੇ ਹਨ। ਇਸ ਦੌਰਾਨ ਸਥਿਤੀ ਦੀ ਸਮੀਖਿਆ ਤੋਂ ਬਾਅਦ ਅੱਗੇ ਦੀ ਰਣਨੀਤੀ ਦੀ ਚਰਚਾ ਕਰਣਗੇ।ਇਸ ਦੇ ਨਾਲ ਹੀ ਮੋਦੀ ਨੇ ਇਹ ਵੀ ਕਿਹਾ ਕਿ ਹਰ ਇਕ ਸ਼ਹਿਰ 'ਚ ਕੋਰੋਨਾ ਦੀ ਟੈਸਟਿੰਗ ਜਰੂਰੀ ਹੈ , ਜਿਥੇ ਵੀ ਰੇਡ ਜ਼ੋਨ ਹੈ ਉਥੇ ਇਕ ਵੀ ਵਿਅਕਤੀ ਬਿਨਾ ਟੈਸਟਿੰਗ ਤੋਂ ਨਾ ਰਹੇ|11 ਅਪ੍ਰੈਲ ਅਤੇ 14 ਅਪ੍ਰੈਲ ਨੂੰ ਟੀਕਾ ਉਤਸਵ ਮਨਾਉਣ ਦੀ ਆਖੀ ਗੱਲ , ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਟੀਕਾਕਰਨ ਕੀਤਾ ਜਾ ਸਕੇ