ਯੂਕਰੇਨ ਸੰਕਟ ਦੌਰਾਨ ਸੁਰੱਖਿਆ ਤਿਆਰੀ 'ਤੇ PM ਮੋਦੀ ਨੇ ਕੀਤੀ ਉੱਚ ਪੱਧਰੀ ਮੀਟਿੰਗ

By  Riya Bawa March 13th 2022 03:43 PM

Russia-Ukraine War: ਯੂਕਰੇਨ ਵਿੱਚ ਰੂਸ ਦੇ ਹਮਲੇ ਦਾ ਅੱਜ 18ਵਾਂ ਦਿਨ ਹੈ। ਤਬਾਹੀ ਹੁਣ ਤੱਕ ਜਾਰੀ ਹੈ। ਰੂਸੀ ਫੌਜ ਵੱਲੋਂ ਯੂਕਰੇਨ ਦੀ ਰਾਜਧਾਨੀ ਕੀਵ 'ਤੇ ਹਮਲੇ ਜਾਰੀ ਹਨ। ਯੂਕਰੇਨ 'ਚ ਚੱਲ ਰਹੀ ਜੰਗ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਸੁਰੱਖਿਆ ਤਿਆਰੀਆਂ ਅਤੇ ਮੌਜੂਦਾ ਆਲਮੀ ਹਾਲਾਤ ਦੀ ਸਮੀਖਿਆ ਕਰਨ ਲਈ ਉੱਚ ਪੱਧਰੀ ਮੀਟਿੰਗ ਕੀਤੀ। ਮੀਟਿੰਗ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੀ ਸ਼ਾਮਲ ਹੋਏ। ਮੀਟਿੰਗ ਵਿੱਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ। PM-Modi-chairs-high-level-meet-5 ਇਸ ਤੋਂ ਪਹਿਲਾਂ 28 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਉੱਚ ਪੱਧਰੀ ਮੀਟਿੰਗ ਹੋਈ ਸੀ। ਬੈਠਕ 'ਚ ਪੀਐੱਮ ਮੋਦੀ ਨੇ ਕਿਹਾ ਸੀ ਕਿ ਭਾਰਤ ਜੰਗ 'ਚ ਫਸੇ ਆਪਣੇ ਗੁਆਂਢੀ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਲੋਕਾਂ ਦੀ ਮਦਦ ਕਰਨਾ ਜਾਰੀ ਰੱਖੇਗਾ। ਰੂਸ-ਯੂਕਰੇਨ ਯੁੱਧ ਕਾਰਨ ਭਾਰਤ ਦੇ ਨਾਗਰਿਕ ਉਥੇ ਫਸ ਗਏ ਸਨ, ਜਿਨ੍ਹਾਂ ਵਿਚ ਜ਼ਿਆਦਾਤਰ ਵਿਦਿਆਰਥੀ ਸਨ। ਇਨ੍ਹਾਂ ਨੂੰ ਦੂਰ ਕਰਨ ਲਈ ਭਾਰਤ ਨੇ 'ਆਪ੍ਰੇਸ਼ਨ ਗੰਗਾ ਅਭਿਆਨ' ਸ਼ੁਰੂ ਕੀਤਾ ਹੈ। ਭਾਰਤ ਨੇ ਮਿਸ਼ਨ 'ਆਪ੍ਰੇਸ਼ਨ ਗੰਗਾ' ਦੇ ਤਹਿਤ ਆਪਣੇ ਲਗਭਗ 19,000 ਨਾਗਰਿਕਾਂ ਨੂੰ ਵਾਪਸ ਲਿਆਂਦਾ ਹੈ। ਇਹ ਵੀ ਪੜ੍ਹੋ:Ukraine Russia War Live Updates: ਰੂਸੀ ਫੌਜੀਆਂ ਨੇ ਯੂਕਰੇਨ ਦੇ 7 ਲੋਕਾਂ ਨੂੰ ਮਾਰੀ ਗੋਲੀ, ਮਾਰੀਉਪੋਲ ਦੇ ਬਾਹਰੀ ਹਿੱਸੇ 'ਤੇ ਕੀਤਾ ਕਬਜ਼ਾ ਦੱਸ ਦੇਈਏ ਕਿ ਰੂਸ ਲਗਾਤਾਰ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਬੰਬ ਦੇ ਗੋਲੇ ਅਤੇ ਮਿਜ਼ਾਈਲਾਂ ਦਾਗੀਆਂ ਜਾ ਰਹੀਆਂ ਹਨ। ਆਲੇ-ਦੁਆਲੇ ਦੇ ਖੇਤਰ 'ਤੇ ਦਬਦਬਾ ਹਾਸਲ ਕਰਨ ਤੋਂ ਬਾਅਦ, ਰੂਸੀ ਫੌਜਾਂ ਨੇ ਯੂਕਰੇਨ ਦੀ ਰਾਜਧਾਨੀ ਕੀਵ 'ਤੇ ਦਬਦਬਾ ਬਣਾਉਣ ਅਤੇ ਕੀਵ 'ਤੇ ਗੋਲਾਬਾਰੀ ਜਾਰੀ ਰੱਖਣ ਲਈ ਇੱਥੇ ਇਕੱਠੇ ਹੋਏ ਹਨ। ਰੂਸ ਨੇ ਯੂਕਰੇਨ ਦੇ ਚੌਥੇ ਸਭ ਤੋਂ ਵੱਡੇ ਸ਼ਹਿਰ ਡਨੀਪਰੋ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ, ਜੋ ਕਿ ਮੱਧ ਯੂਕਰੇਨ ਵਿੱਚ ਹੈ। ਇੱਥੇ ਵੀ ਰੂਸ ਨੇ ਮਿਜ਼ਾਈਲਾਂ ਦਾਗੀਆਂ। ਇਸ ਦੇ ਨਾਲ ਹੀ ਦੱਖਣੀ ਯੂਕਰੇਨ ਦੇ ਮਾਈਕੋਲੀਵ ਇਲਾਕੇ 'ਚ ਇਕ ਤੋਂ ਬਾਅਦ ਇਕ ਧਮਾਕੇ ਹੋਏ। ਰੂਸੀ ਫ਼ੌਜ ਹਰ ਉਸ ਇਲਾਕੇ 'ਤੇ ਹਮਲੇ ਕਰ ਰਹੀ ਹੈ ਜਿੱਥੇ ਉਸ ਦੀ ਫ਼ੌਜ ਨਹੀਂ ਪਹੁੰਚ ਸਕੀ। -PTC News

Related Post