Miss PTC Punjabi Winner : ਆਖ਼ਿਰਕਾਰ ਇੰਤਜ਼ਾਰ ਖਤਮ ਹੋ ਗਿਆ ਹੈ। ਹੁਣ ਇਨ੍ਹਾਂ ਕੁੜੀਆਂ ‘ਚੋਂ ਮਿਸ ਪੀਟੀਸੀ ਪੰਜਾਬੀ 2022 (Miss PTC Punjabi 2022 winner) ਦਾ ਟਾਈਟਲ ਜਿੱਤਣ ਵਾਲੀ ਕੁੜੀ ਦਾ ਐਲਾਨ ਹੋ ਚੁੱਕਿਆ ਹੈ। ਫਗਵਾੜਾ ਦੀ ਜਸਪ੍ਰੀਤ ਕੌਰ ਨੂੰ 'ਮਿਸ ਪੀਟੀਸੀ ਪੰਜਾਬੀ 2022' (Miss PTC Punjabi 2022 winner) ਦਾ ਖਿਤਾਬ ਦਿੱਤਾ ਗਿਆ ਜਦਕਿ ਅੰਮ੍ਰਿਤਸਰ ਦੀ ਨਵਨੀਤ ਕੌਰ ਅਤੇ ਲੁਧਿਆਣਾ ਦੀ ਗੁਰਲੀਨ ਕੌਰ ਨੂੰ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ ਵਜੋਂ ਚੁਣਿਆ ਗਿਆ ਹੈ । ਇਸ ਦੇ ਨਾਲ ਹੀ 'ਮਿਸ ਪੀਟੀਸੀ ਪੰਜਾਬੀ 2021' ਦੀ ਜੇਤੂ ਅਵਨੀਤ ਕੌਰ ਬਾਜਵਾ ਨੇ ਜੇਤੂਆਂ ਨੂੰ ਤਾਜ ਭੇਂਟ ਕੀਤਾ। Miss PTC Punjabi ਜਾਂ MPP 2022 ਦੀ winner Jaspreet Kaur ਨੂੰ ਉੱਚ ਸਿੱਖਿਆ ਦੇ ਲਈ ਇਨਾਮੀ ਰਾਸ਼ੀ ਦੇ ਨਾਲ ਨਾਲ ਵਜ਼ੀਫਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਨਵਨੀਤ ਕੌਰ ਅਤੇ ਗੁਰਲੀਨ ਕੌਰ ਨੂੰ ਵੀ ਉਚੇਰੀ ਸਿੱਖਿਆ ਦੇ ਲਈ ਵਜ਼ੀਫਾ ਦਿੱਤਾ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਮਿਸ ਪੀਟੀਸੀ ਪੰਜਾਬੀ ਦੇ ਆਡੀਸ਼ਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ — ਮੋਹਾਲੀ, ਜਲਧੰਰ, ਬਠਿੰਡਾ, ਅੰਮ੍ਰਿਤਸਰ — ‘ਤੇ ਹੋਏ ਸਨ ਜਿਸ ‘ਚ ਵੱਡੀ ਗਿਣਤੀ ‘ਚ ਪ੍ਰਤੀਭਾਗੀ ਆਡੀਸ਼ਨਸ ਦੇ ਲਈ ਪਹੁੰਚੀਆਂ ਸਨ। 21 ਮਾਰਚ ਨੂੰ ਸ਼ੁਰੂ ਹੋਏ ਅਤੇ 30 ਅਪ੍ਰੈਲ ਨੂੰ ਸਮਾਪਤ ਹੋਏ ਇਸ ਈਵੈਂਟ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ 24 ਪ੍ਰਤੀਯੋਗੀਆਂ ਨੇ ਭਾਗ ਲਿਆ। ਹਾਲਾਂਕਿ, ਵੱਖ-ਵੱਖ ਐਪੀਸੋਡਾਂ ਵਿੱਚ ਐਲੀਮੀਨੇਸ਼ਨ ਤੋਂ ਬਾਅਦ, ਸਿਰਫ਼ ਸੱਤ ਹੀ ਫਾਈਨਲ ਵਿੱਚ ਪਹੁੰਚ ਸਕੇ। ਕੁੱਲ ਸੱਤ ਪ੍ਰਤੀਯੋਗੀਆਂ ਨੇ ਵੱਖ ਵੱਖ ਐਲੀਮੀਨੇਸ਼ਨ ਤੋਂ ਬਾਅਦ ਗ੍ਰੈਂਡ ਫਿਨਾਲੇ ‘ਚ ਜਗ੍ਹਾ ਬਣਾਈ ਅਤੇ ਇਨ੍ਹਾਂ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖਿਆ ਸਾਡੇ ਜੱਜ ਸਾਹਿਬਾਨਾਂ — ਬਿੰਨੂ ਢਿੱਲੋਂ, ਗੈਵੀ ਚਾਹਲ, ਸਾਰਾ ਗੁਰਪਾਲ, ਜੋਨੀਤਾ ਡੋਡਾ, ਸਤਿੰਦਰ ਸੱਤੀ, ਅਤੇ ਹਿਮਾਂਸ਼ੀ ਖੁਰਾਣਾ । -PTC News