Petrol Diesel Price: ਪਿਛਲੇ 10 ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ 'ਤੇ ਬਰੇਕਾਂ ਲੱਗੀਆਂ ਹੋਈਆਂ ਹਨ ਪਰ ਇਸ ਤੋਂ ਪਹਿਲਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 10 ਰੁਪਏ ਪ੍ਰਤੀ ਲੀਟਰ ਦਾ ਵਾਧਾ ਦਰਜ ਕੀਤਾ ਗਿਆ ਸੀ, ਜਿਸ ਕਾਰਨ ਆਮ ਲੋਕ ਮਹਿੰਗਾਈ ਦੀ ਮਾਰ ਹੇਠ ਹਨ। ਇਸ ਦੌਰਾਨ ਮਹਾਰਾਸ਼ਟਰ ਦੇ ਸੋਲਾਪੁਰ ਵਿੱਚ ਇੱਕ ਸਥਾਨਕ ਸੰਗਠਨ ਨੇ ਵੀਰਵਾਰ (14 ਅਪ੍ਰੈਲ) ਨੂੰ ਪੈਟਰੋਲੀਅਮ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ਦੇ ਵਿਰੋਧ ਵਿੱਚ ਅਤੇ ਡਾ. ਬੀ.ਆਰ. ਅੰਬੇਡਕਰ ਦੇ ਜਨਮ ਦਿਨ ਮੌਕੇ 500 ਲੋਕਾਂ ਨੂੰ 1 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਪੈਟਰੋਲ ਵੇਚਿਆ। ਦਰਅਸਲ 14 ਅਪ੍ਰੈਲ ਨੂੰ ਅੰਬੇਡਕਰ ਜਯੰਤੀ ਦੇ ਮੌਕੇ 'ਤੇ ਲੋਕਾਂ ਨੂੰ ਇਕ ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਪੈਟਰੋਲ ਵੰਡਿਆ ਗਿਆ ਸੀ। ਸਮਾਗਮ ਦਾ ਆਯੋਜਨ ਰਾਹੁਲ ਸਰਵੋਗਦ ਨੇ ਕੀਤਾ। ਰਾਹੁਲ ਸਰਵੋਗਦ ਨੇ ਮੀਡੀਆ ਨਾਲ ਸਾਂਝਾ ਕਰਦੇ ਹੋਏ ਕਿਹਾ, "ਅੱਜ ਪੈਟਰੋਲ ਅਤੇ ਡੀਜ਼ਲ ਦੇ ਰੇਟ 110 ਰੁਪਏ ਨੂੰ ਪਾਰ ਕਰ ਗਏ ਹਨ। ਇਸ ਸਕੀਮ ਦਾ ਲਾਭ ਲੈਣ ਲਈ ਪੈਟਰੋਲ ਪੰਪਾਂ 'ਤੇ ਸਵੇਰ ਤੋਂ ਹੀ ਭੀੜ ਲੱਗੀ ਹੋਈ ਸੀ। ਬਹੁਤ ਸਾਰੇ ਲੋਕ ਸਵੇਰ ਤੋਂ ਹੀ ਆਪਣੇ ਸਾਈਕਲ ਅਤੇ ਮੋਟਰਸਾਈਕਲ ਲੈ ਕੇ ਲਾਈਨ ਵਿੱਚ ਲੱਗੇ ਹੋਏ ਸਨ। ਸਥਿਤੀ ਬੇਕਾਬੂ ਨਾ ਹੋ ਜਾਵੇ, ਇਸ ਲਈ ਪੁਲੀਸ ਨੂੰ ਵੀ ਪ੍ਰਬੰਧ ਸੰਭਾਲਣ ਲਈ ਉਥੇ ਆਉਣਾ ਪਿਆ। ਇਹ ਵੀ ਪੜ੍ਹੋ: ਜਲੰਧਰ: 2 ਗੁੱਟਾਂ 'ਚ ਹੋਈ ਝੜਪ, ਚੱਲੀਆਂ ਗੋਲੀਆਂ, ਇਕ ਵਿਅਕਤੀ ਜ਼ਖ਼ਮੀ ਦੱਸਣਯੋਗ ਹੈ ਕਿ ਇਹ ਪ੍ਰੋਗਰਾਮ 'ਡਾ. ਅੰਬੇਡਕਰ ਵਿਦਿਆਰਥੀ ਅਤੇ ਯੂਥ ਪੈਂਥਰਜ਼' ਦੁਆਰਾ ਆਯੋਜਿਤ ਕੀਤਾ ਗਿਆ ਸੀ। ਸੰਗਠਨ ਦੇ ਸੂਬਾਈ ਆਗੂ ਮਹੇਸ਼ ਸਰਵਗੌੜਾ ਨੇ ਕਿਹਾ, ''ਮਹਿੰਗਾਈ ਤੇਜ਼ੀ ਨਾਲ ਵਧੀ ਹੈ। ਨਰਿੰਦਰ ਮੋਦੀ ਸਰਕਾਰ 'ਚ ਪੈਟਰੋਲ ਦੀ ਕੀਮਤ 120 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਲਈ ਲੋਕਾਂ ਨੂੰ ਰਾਹਤ ਦੇਣ ਲਈ ਅਤੇ ਡਾਕਟਰ ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਨ ਮਨਾਉਣ ਲਈ 1 ਰੁਪਏ ਦੇ ਹਿਸਾਬ ਨਾਲ ਪੈਟਰੋਲ ਵੇਚਣ ਦਾ ਫੈਸਲਾ ਕੀਤਾ ਗਿਆ ਸੀ। ਉਨ੍ਹਾਂ ਕਿਹਾ, ''ਜੇਕਰ ਸਾਡੇ ਵਰਗੀ ਛੋਟੀ ਸੰਸਥਾ 500 ਲੋਕਾਂ ਨੂੰ ਰਾਹਤ ਦੇ ਸਕਦੀ ਹੈ ਤਾਂ ਸਰਕਾਰ ਨੂੰ ਵੀ ਰਾਹਤ ਦੇਣੀ ਚਾਹੀਦੀ ਹੈ। ਗੌਰਤਲਬ ਹੈ ਕਿ ਮੁੰਬਈ ਸ਼ਹਿਰ 'ਚ ਪੈਟਰੋਲ ਦੀ ਕੀਮਤ 120.51 ਰੁਪਏ ਪ੍ਰਤੀ ਲੀਟਰ ਹੈ। ਗ੍ਰੇਟਰ ਮੁੰਬਈ 'ਚ ਵੀ ਪੈਟਰੋਲ ਦੀ ਕੀਮਤ 120.63 ਰੁਪਏ ਪ੍ਰਤੀ ਲੀਟਰ ਹੈ। ਸ਼ੁੱਕਰਵਾਰ ਨੂੰ ਪੁਣੇ 'ਚ ਪੈਟਰੋਲ ਦੀ ਕੀਮਤ 120.08 ਰੁਪਏ ਪ੍ਰਤੀ ਲੀਟਰ ਹੈ ਜਦਕਿ ਨਾਸਿਕ 'ਚ ਪੈਟਰੋਲ ਦੀ ਕੀਮਤ 120.82 ਰੁਪਏ ਪ੍ਰਤੀ ਲੀਟਰ ਅਤੇ ਨਾਗਪੁਰ 'ਚ ਪੈਟਰੋਲ ਦੀ ਕੀਮਤ 120.16 ਰੁਪਏ ਪ੍ਰਤੀ ਲੀਟਰ ਹੈ। -PTC News