ਪੰਜਾਬ 'ਚ ਹੁਣ ਹਰ ਸੋਮਵਾਰ ਬੰਦ ਰਹਿਣਗੇ ਪੈਟਰੋਲ ਪੰਪ, 1 ਜੂਨ ਤੋਂ ਲਾਗੂ ਹੋਵੇਗੀ ਪ੍ਰਕਿਰਿਆ

By  Jasmeet Singh May 29th 2022 05:20 PM -- Updated: May 29th 2022 05:36 PM

ਲੁਧਿਆਣਾ, 29 ਮਈ: ਪੰਜਾਬ ਦੇ ਪੈਟਰੋਲ ਪੰਪ ਡੀਲਰਾਂ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਸਾਂਝਾ ਕੀਤਾ ਹੈ ਕਿ ਹੁਣ ਤੋਂ ਹਫ਼ਤੇ 'ਚ ਇੱਕ ਦਿਨ ਪੈਟਰੋਲ ਪੰਪ 'ਚ ਛੁੱਟੀ ਹੋਇਆ ਕਰੇਗੀ। ਇਹ ਫੈਸਲਾ ਸੂਬੇ ਦੇ ਪੈਟਰੋਲੀਅਮ ਡੀਲਰੀਜ਼ ਦੀ ਇੱਕ ਖਾਸ ਇਕੱਤਰਤਾ ਵਿਚ ਲਿਆ ਗਿਆ ਹੈ। ਇਹ ਵੀ ਪੜ੍ਹੋ: ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਕੀਤੀ ਛਾਪੇਮਾਰੀ, ਸਿਆਸਤ ਹੋਈ ਤੇਜ਼ ਉਨ੍ਹਾਂ ਦਾ ਕਹਿਣਾ ਹੈ ਕਿ ਖਰਚਿਆਂ ਨੂੰ ਘੱਟ ਕਰਨ ਦੀ ਮੰਸ਼ਾ ਨਾਲ ਹਫ਼ਤੇ 'ਚ ਇੱਕ ਦਿਨ ਸੂਬੇ ਭਰ ਦੇ ਪੰਪ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਦੱਸ ਦੇਈਏ ਕਿ ਇਸ ਪ੍ਰਕਿਰਿਆ ਨੂੰ ਇੱਕ ਜੂਨ ਤੋਂ ਲਾਗੂ ਕੀਤਾ ਜਾਵੇਗਾ। ਪੰਪ ਮਾਲਕਾਂ ਦਾ ਕਹਿਣਾ ਕਿ ਕਈ ਸਾਲਾਂ ਤੋਂ ਕੰਪਨੀਆਂ ਵੱਲੋਂ ਕਮਿਸ਼ਨ ਵਿੱਚ ਵਾਧਾ ਨਾ ਕੀਤੇ ਜਾਣ ਕਾਰਨ ਖਰਚੇ ਪੂਰੇ ਕਰਨੇ ਔਖੇ ਬਣ ਚੁੱਕੇ ਹਨ। ਅਜਿਹੇ 'ਚ ਪੈਟਰੋਲ ਪੰਪ ਮਾਲਕਾਂ ਨੇ ਇਹ ਕਾਢ ਕੱਢੀ ਹੈ ਕਿ ਖਰਚੇ ਘੱਟ ਕਰਨ ਲਈ ਸੂਬੇ ਭਰ 'ਚ ਇੱਕ ਦਿਨ ਪੰਪ ਬੰਦ ਰਿਹਾ ਕਰਨ। ਇਸ ਦੇ ਨਾਲ ਹੀ ਰੋਸ ਵਜੋਂ ਪੈਟਰੋਲ ਪੰਪ ਮਾਲਕ 31 ਮਈ ਨੂੰ ਕੋਈ ਵੀ ਉਤਪਾਦ ਨਹੀਂ ਖਰੀਦਣਗੇ ਮਹਿਜ਼ ਖਰੀਦੇ ਹੋਏ ਸਟਾਕ 'ਚੋਂ ਹੀ ਸਮਾਨ ਵੇਚਿਆ ਜਾਵੇਗਾ। ਇਨ੍ਹਾਂ ਹੀ ਨਹੀਂ ਸਗੋਂ ਪੰਜਾਬ ਦੇ ਪੈਟਰੋਲੀਅਮ ਡੀਲਰਜ਼ ਨੇ ਭਾਰਤ ਭਰ ਦੇ ਡੀਲਰਾਂ ਨੂੰ 31 ਮਈ ਨੂੰ 'ਨੋ ਪਰਚੇਜ਼ ਡੇਅ' ਮਨਾਉਣ ਨੂੰ ਲੈ ਕੇ ਉਨ੍ਹਾਂ ਦਾ ਸਮਰਥਨ ਮੰਗਿਆ ਹੈ। ਦੱਸਣਯੋਗ ਹੈ ਕਿ ਜ਼ਿਆਦਾਤਰ ਮੈਂਬਰਾਂ ਨੇ ਸੋਮਵਾਰ ਨੂੰ ਪੰਪ ਬੰਦ ਰੱਖਣ ਦਾ ਸਮਰਥਨ ਦਿੱਤਾ ਹੈ। ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦਾ ਕਹਿਣਾ ਕਿ ਲੰਬੇ ਸਮੇਂ ਤੋਂ ਪੈਟਰੋਲ ਪੰਪ ਡੀਲਰ ਕਮਿਸ਼ਨ ਵਿੱਚ ਵਾਧੇ ਦੀ ਮੰਗ ਕਰ ਰਹੇ ਹਨ ਪਰ ਉਨ੍ਹਾਂ ਦੀ ਵਾਤ ਨਹੀਂ ਲਈ ਗਈ। ਇਹ ਵੀ ਪੜ੍ਹੋ: ਜੇਕਰ ਤੁਸੀਂ ਕਿਸੇ ਨੂੰ ਆਧਾਰ ਕਾਰਡ ਭੇਜਦੇ ਹੋ ਤਾਂ ਹੋ ਜਾਓ ਸਾਵਧਾਨ, ਸਰਕਾਰ ਨੇ ਜਾਰੀ ਕੀਤੀ ਨਵੀਂ ਐਡਵਾਈਜ਼ਰੀ ਉਨ੍ਹਾਂ ਦਾ ਕਹਿਣਾ ਸੀ ਕਿ ਮਜਬੂਰ ਹੋ ਕਿ ਉਨ੍ਹਾਂ ਨੂੰ ਇਹ ਫੈਸਲਾ ਲੈਣਾ ਪੈ ਰਿਹਾ ਹੈ ਅਤੇ ਮੀਟਿੰਗ 'ਚ ਮੋਹਰ ਲੱਗਣ ਮਗਰੋਂ ਇਸ ਫੈਸਲੇ ਨੂੰ ਜਨਤੱਕ ਵੀ ਕਰ ਦਿੱਤਾ ਜਾਵੇਗਾ। -PTC News

Related Post