ਭਾਰਤ 'ਚ 33 ਰੁਪਏ ਪੈਟਰੋਲ ਹੋ ਸਕਦਾ ਹੈ ਸਸਤਾ, ਜਾਣੋ ਕਦੋੋਂ ਮਿਲੇਗੀ ਲੋਕਾਂ ਨੂੰ ਵੱਡੀ ਰਾਹਤ
ਚੰਡੀਗੜ੍ਹ: ਜੀਐਸਟੀ ਕਾਊਂਸਿਲ ਦੀ ਚੰਡੀਗੜ੍ਹ ਵਿੱਚ ਮੀਟਿੰਗ ਚੱਲ ਰਹੀ ਹੈ। ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਪੈਟਰੋਲੀਅਮ ਪਦਾਰਥਾਂ ਨੂੰ ਜੀਐਸਟੀ ਦੇ ਅੰਤਰਗਤ ਲਿਆਉਣ ਦੀ ਵਿਚਾਰ ਕੀਤੀ ਜਾ ਸਕਦੀ ਹੈ। ਇਸ ਦੌਰਾਨ ਇਕ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਭਾਰਤ ਵਿੱਚ 33 ਰੁਪਏ ਪੈਟਰੋਲ ਸਸਤਾ ਹੋ ਸਕਦਾ ਹੈ। ਮਿਲੀ ਜਾਣਕਾਰੀ ਅਨੁਸਾਰ ਅਗਲੇ ਮਹੀਨੇ ਵਿੱਚ ਪੈਟਰੋਲ 30 ਰੁਪਏ ਸਸਤੇ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲਣ ਦੀ ਸੰਭਾਵਨਾ ਹੈ।
ਜੀਐਸਟੀ ਕੌਂਸਲ ਦੀ ਮੀਟਿੰਗ ਤੋਂ ਪਹਿਲਾਂ ਪੀਐਮ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਚੇਅਰਮੈਨ ਡੀ ਦੇਬਰਾਏ ਨੇ ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਉਣ ਦੇ ਸੰਕੇਤ ਦਿੱਤੇ ਹਨ।