ਸਰਕਾਰ ਦੀ ਨਾਕਾਮੀ ਤੋਂ ਨਾਖ਼ੁਸ਼ ਲੋਕਾਂ ਨੇ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਜਾਰੀ 2 ਲੱਖ ਰੁਪਏ ਦਾ ਚੈੱਕ ਵਾਪਸ ਮੋੜਿਆ

By  Jasmeet Singh April 27th 2022 03:43 PM

ਸੰਗਰੂਰ, 18 ਅਪ੍ਰੈਲ: ਸੰਗਰੂਰ ਦੇ ਮਹਿਲਾ ਚੌਂਕ 'ਚ ਚਾਰ ਵਿਦਿਆਰਥਣਾਂ 'ਤੇ ਸਰਕਾਰੀ ਬੱਸ ਦੀ ਚਪੇਟ 'ਚ ਆਉਣ ਕਾਰਨ ਇੱਕ ਵਿਦਿਆਰਥਣ ਦੀ ਮੌਤ ਹੋ ਗਈ ਅਤੇ ਇੱਕ ਵਿਦਿਆਰਥਣ ਗੰਭੀਰ ਜ਼ਖਮੀ ਹੋ ਗਈ। ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਸਾਬਕਾ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਕੀਤਾ ਨੋਟਿਸ ਜਾਰੀ, ਸਰਕਾਰੀ ਗੱਡੀ ਵਾਪਸ ਕਰਨ ਦੇ ਹੁਕਮ ਇਨ੍ਹਾਂ ਵਿਦਿਆਰਥਣਾਂ ਨੂੰ ਇਨਸਾਫ਼ ਦਿਵਾਉਣ ਲਈ ਬਣਾਈ ਗਈ ਕਾਰਵਾਈ ਕਮੇਟੀ ਨੇ ਮਿਰਤਕ ਵਿਦਿਆਰਥਣ ਅਤੇ ਜ਼ਖਮੀ ਵਿਦਿਆਰਥਣ ਲਈ ਸਰਕਾਰ ਅਤੇ ਪ੍ਰਸ਼ਾਸਨ ਤੋਂ 15 ਲੱਖ ਰੁਪਏ ਦੇ ਮੁਆਵਜ਼ੇ ਅਤੇ ਹਾਦਸੇ ਵਾਲੀ ਥਾਂ 'ਤੇ ਪੁਲ ਬਣਾਉਣ ਦੀ ਮੰਗ ਕੀਤੀ ਸੀ। ਪਰ ਮ੍ਰਿਤਕ ਵਿਦਿਆਰਥਣ ਦੇ ਭੋਗ ਸਮੇਂ ਤੱਕ ਪ੍ਰਸ਼ਾਸਨ ਅਤੇ ਸਰਕਾਰ ਨੇ ਕੋਈ ਵੀ ਮੰਗ ਪੂਰੀ ਨਹੀਂ ਕੀਤੀ। ਜਿਸ ਕਾਰਨ ਕਾਰਵਾਈ ਕਮੇਟੀ ਨੇ ਲੋਕਾਂ ਨਾਲ ਮਿਲ ਕੇ ਦਿੱਲੀ-ਲੁਧਿਆਣਾ ਹਾਈਵੇਅ ਨੂੰ ਜਾਮ ਕਰ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਮੰਗਾਂ ਪੂਰੀਆਂ ਕਰਨ ਦੀ ਅਪੀਲ ਕੀਤੀ। ਹਾਦਸੇ ਤੋਂ ਬਾਅਦ ਰਾਜ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਉਸ ਸਮੇਂ ਕੀਤੇ ਗਏ ਐਲਾਨ ਅਨੁਸਾਰ ਪ੍ਰਸ਼ਾਸਨ ਦੀ ਤਰਫੋਂ ਤਹਿਸੀਲਦਾਰ ਨੇ ਪੰਚਾਇਤ ਰਾਹੀਂ ਮ੍ਰਿਤਕ ਲੜਕੀ ਦੇ ਵਾਰਸਾਂ ਨੂੰ 2 ਲੱਖ ਰੁਪਏ ਦਾ ਚੈੱਕ ਸੌਂਪਣ ਦੀ ਕੋਸ਼ਿਸ਼ ਕੀਤੀ। ਇਹ ਵੀ ਪੜ੍ਹੋ: ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾਉਣ ਲਈ ਭਗਵੰਤ ਮਾਨ ਸਰਕਾਰ ਵੱਲੋਂ ਵੱਡਾ ਫੈਸਲਾ ਪਰ ਕਾਰਵਾਈ ਕਮੇਟੀ ਨੇ ਇਸ ਨੂੰ ਮ੍ਰਿਤਕਲੜਕੀ ਦੇ ਵਾਰਸਾਂ ਨੂੰ ਸੌਂਪਣ ਨਾ ਦਿੱਤਾ। ਸਰਕਾਰ ਦੇ ਰਵੱਈਏ ਨੂੰ ਸਹੀ ਨਾ ਸਮਝਦਿਆਂ ਇਸ ਚੈੱਕ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਅਤੇ ਲੋਕਾਂ ਨੇ ਇੱਕ ਜੁੱਟ ਹੋਕੇ ਸਰਕਾਰ ਅਤੇ ਪ੍ਰਸ਼ਾਸਨ ਦੇ ਖ਼ਿਲਾਫ਼ ਮੋਰਚਾ ਖ਼ੋਲ ਦਿੱਤਾ। -PTC News

Related Post