ਲੋਕਾਂ ਨੇ ਉਮੀਦਾਂ ਨਾਲ ਚੁਣੀ ਸਰਕਾਰ, ਨਾ ਨਸ਼ੇ ਖ਼ਤਮ ਹੋਏ ਤੇ ਨਾ ਹੀ ਗੁੰਡਾਗਰਦੀ : ਗੁਰਪ੍ਰੀਤ ਘੁੱਗੀ
ਅੰਮ੍ਰਿਤਸਰ : ਅੱਜ ਅੰਮ੍ਰਿਤਸਰ ਵਿਖੇ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਵਿਖੇ ਮਨਾਏ ਜਾ ਰਹੇ ਥੈਲੇਸੀਮੀਆ ਮੁਕਤ ਭਾਰਤ ਸਮਾਗਮਾਂ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ। ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਪੰਜਾਬ ਵਿੱਚ ਲੋਕਾਂ ਨੇ ਬਹੁਤ ਸੋਚ ਸਮਝ ਕੇ ਵੋਟਾਂ ਪਾਈਆਂ ਤੇ ਨਵੀਂ ਪਾਰਟੀ ਨੂੰ ਮੌਕਾ ਦਿੱਤਾ ਪਰ ਪੰਜਾਬ ਵਿੱਚੋਂ ਅੱਜ ਤੱਕ ਨਸ਼ਾ ਖ਼ਤਮ ਨਹੀਂ ਹੋਇਆ।
ਪੰਜਾਬ ਦੇ ਲੋਕਾਂ ਨੂੰ ਪੰਜਾਬ ਸਰਕਾਰ ਤੋਂ ਬਹੁਤ ਉਮੀਦਾਂ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਪ੍ਰਤੀ ਆਪਣੀ ਰਾਏ ਦੇਣਾ ਅਜੇ ਜਲਦਬਾਜ਼ੀ ਹੋਵੇਗੀ ਕਿਉਂਕਿ ਸਰਕਾਰ ਕੋਲ ਵੀ ਸਮਾਂ ਹੈ, ਸਮੇਂ ਸਿਰ ਆਪਣਾ ਰਿਪੋਰਟ ਕਾਰਡ ਪੇਸ਼ ਕਰ ਰਹੀ ਹੈ ਪਰ ਲੋਕ ਵੀ ਆਪਣਾ ਰਿਪੋਰਟ ਕਾਰਡ ਪੇਸ਼ ਕਰ ਰਹੇ ਹਨ ਪਰੰਤੂ ਇਹ ਸਹੀ ਸਮਾਂ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਘੱਟੋ-ਘੱਟ 6 ਮਹੀਨੇ ਉਡੀਕ ਕਰਨੀ ਚਾਹੀਦੀ ਹੈ। ਉਸ ਤੋਂ ਬਾਅਦ ਜਨਤਾ ਨੂੰ ਆਪਣੀ ਰਿਪੋਰਟ ਮਿਲਾਉਣੀ ਚਾਹੀਦੀ ਹੈ। ਅਜੇ ਸਰਕਾਰ ਨੂੰ ਛੇ ਮਹੀਨੇ ਦੇਣੇ ਚਾਹੀਦੇ ਹਨ ਅਤੇ ਲੋਕਾਂ ਨੂੰ ਆਪਣੀ ਰਿਪੋਰਟ ਤੇ ਸਰਕਾਰ ਦੇ ਰਿਪੋਰਟ ਕਾਰਡ ਨਾਲ ਮਿਲਾਉਣਾ ਚਾਹੀਦਾ ਹੈ। ਲੋਕਾਂ ਨੇ ਆਪਣੀ ਰਾਏ ਦਿੱਤੀ ਹੈ, ਹੁਣ ਉਨ੍ਹਾਂ ਦੀ ਸੋਚ ਬਦਲ ਰਹੀ ਹੈ, ਇਸ ਲਈ ਸਰਕਾਰ ਨੂੰ ਜਗਾਉਣ ਦੀ ਜ਼ਰੂਰਤ ਹੈ। ਗੁਰਪ੍ਰੀਤ ਘੁੱਗੀ ਨੇ ਆਪਣੇ ਕਾਮੇਡੀ ਅੰਦਾਜ਼ 'ਚ ਕਿਹਾ ਕਿ ਜਿਸ ਤਰ੍ਹਾਂ ਅਧਿਆਪਕ ਕਹਿੰਦੇ ਸਨ ਕਿ ਜੇ ਸਕੂਲ 'ਚ ਅੰਕ ਘੱਟ ਆਏ ਤਾਂ ਸਖ਼ਤ ਮਿਹਨਤ ਕਰਨ ਦੀ ਜ਼ਰੂਰਤ ਹੈ, ਉਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹੋਰ ਸਖ਼ਤ ਮਿਹਨਤ ਕਰਨ ਦੀ ਜ਼ਰੂਰਤ ਹੈ।