ਕਲੋਨੀ 'ਚ ਮਰੇ ਪਸ਼ੂ ਸੁੱਟਣ ਆਏ ਲੋਕਾਂ ਨਾਲ ਵਿਵਾਦ ਮਗਰੋਂ ਪਿੰਡ ਵਾਸੀਆਂ ਵੱਲੋਂ ਹਾਈਵੇ ਜਾਮ

By  Ravinder Singh August 6th 2022 09:09 AM

ਬਠਿੰਡਾ : ਲਿੰਪ ਸਕਿੱਨ ਦੀ ਬਿਮਾਰੀ ਕਾਰਨ ਪਸ਼ੂ ਧਨ ਮੌਤ ਦੇ ਮੂੰਹ ਵਿੱਚ ਜਾ ਰਿਹਾ ਹੈ। ਮਰੇ ਪਸ਼ੂ ਚੁੱਕਣ ਵਾਲੇ ਲੋਕਾਂ ਨੇ ਹੱਥ ਖੜ੍ਹੇ ਕਰ ਦਿੱਤੇ ਹਨ। ਇਸ ਕਾਰਨ ਮਰੇ ਹੋਏ ਪਸ਼ੂ ਸੁੱਟਣ ਨੂੰ ਲੈ ਕੇ ਲੋਕਾਂ ਵਿੱਚ ਵਿਵਾਦ ਹੋ ਰਹੇ ਹਨ। ਅਜਿਹੀ ਹੀ ਘਟਨਾ ਬਠਿੰਡਾ ਦਾ ਭੋਖੜਾ ਪਿੰਡ ਵਿੱਚ ਵਾਪਰੀ। ਕਲੋਨੀ 'ਚ ਮਰੇ ਪਸ਼ੂ ਸੁੱਟਣ ਆਏ ਲੋਕਾਂ ਨਾਲ ਵਿਵਾਦ ਮਗਰੋਂ ਪਿੰਡ ਵਾਸੀਆਂ ਵੱਲੋਂ ਹਾਈਵੇ ਜਾਮਪਿੰਡ ਭੋਖੜਾ ਦੇ ਨਜ਼ਦੀਕ ਬੰਦ ਪਈ ਪਰਲ ਕਲੋਨੀ ਵਿੱਚ ਕੁਝ ਲੋਕ ਮਰੇ ਹੋਏ ਪਸ਼ੂ ਸੁੱਟਣ ਲਈ ਆਏ ਸਨ। ਇਸ ਕਾਰਨ ਰੋਸ ਵਜੋਂ ਪਿੰਡ ਵਾਸੀਆਂ ਨੇ ਪਸ਼ੂ ਸੁੱਟਣ ਆਏ ਲੋਕਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ। ਸੂਚਨਾ ਮਿਲਣ ਉਤੇ ਮੌਕੇ ਉਤੇ ਪੁਲਿਸ ਪੁੱਜ ਗਈ। ਪੁਲਿਸ ਨੇ ਪਸ਼ੂ ਸੁੱਟਣ ਆਏ ਲੋਕਾਂ ਨੂੰ ਪਿੰਡ ਵਾਸੀਆਂ ਤੋਂ ਛੁਡਵਾ ਦਿੱਤਾ। ਕਲੋਨੀ 'ਚ ਮਰੇ ਪਸ਼ੂ ਸੁੱਟਣ ਆਏ ਲੋਕਾਂ ਨਾਲ ਵਿਵਾਦ ਮਗਰੋਂ ਪਿੰਡ ਵਾਸੀਆਂ ਵੱਲੋਂ ਹਾਈਵੇ ਜਾਮਇਸ ਦੌਰਾਨ ਪੁਲਿਸ ਤੇ ਪਿੰਡ ਵਾਸੀਆਂ ਵਿੱਚ ਬਹਿਸ ਹੋ ਗਈ। ਇਸ ਤੋਂ ਭੜਕੇ ਪਿੰਡ ਵਾਸੀਆਂ ਨੇ ਬਠਿੰਡਾ ਅੰਮ੍ਰਿਤਸਰ ਹਾਈਵੇ ਜਾਮ ਕਰ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਦੱਸ ਦੇਈਏ ਕਿ ਪਿੰਡ ਭੋਖੜਾ ਦੇ ਨਜ਼ਦੀਕ ਬੰਦ ਪਈ ਕਲੋਨੀ ਵਿੱਚ ਵੱਡੀ ਗਿਣਤੀ ਵਿੱਚ ਮਰੇ ਹੋਏ ਪਸ਼ੂ ਸੁੱਟੇ ਪਏ ਸਨ। ਇਸ ਕਾਰਨ ਇਲਾਕੇ ਵਿੱਚ ਮੁਸ਼ਕ ਆਉਣ ਕਾਰਨ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਿੰਡ ਵਾਸੀਆਂ ਦੀ ਮੁਸ਼ਕਲ ਨੂੰ ਦੇਖਦੇ ਹੋਏ ਨਗਰ ਨਿਗਮ ਨੇ ਮਰੇ ਹੋਏ ਪਸ਼ੂ ਉਥੇ ਟੋਏ ਪੁੱਟ ਕੇ ਦੱਬ ਦਿੱਤੇ ਪਰ ਰਾਤ ਸਮੇਂ ਹੋਰ ਪਸ਼ੂ ਸੁੱਟਣ ਆਏ ਲੋਕਾਂ ਦਾ ਪਿੰਡ ਵਾਸੀਆਂ ਨੇ ਘਿਰਾਓ ਕਰ ਲਿਆ। ਕਲੋਨੀ 'ਚ ਮਰੇ ਪਸ਼ੂ ਸੁੱਟਣ ਆਏ ਲੋਕਾਂ ਨਾਲ ਵਿਵਾਦ ਮਗਰੋਂ ਪਿੰਡ ਵਾਸੀਆਂ ਵੱਲੋਂ ਹਾਈਵੇ ਜਾਮਜ਼ਿਕਰਯੋਗ ਹੈ ਕਿ ਲੰਪੀ ਸਕਿੱਨ ਨਾਂ ਦੀ ਬਿਮਾਰੀ ਕਾਰਨ ਵੱਡੀ ਗਿਣਤੀ ਵਿੱਚ ਪਸ਼ੂ ਮਰ ਰਹੇ ਹਨ। ਜ਼ਿਆਦਾਤਰ ਗਾਵਾਂ ਇਸ ਬਿਮਾਰੀ ਦੀ ਲਪੇਟ ਵਿੱਚ ਆ ਰਹੀਆਂ ਹਨ। ਪਸ਼ੂਆਂ ਦੇ ਸਰੀਰ ਉਤੇ ਧੱਫੜ ਹੋ ਰਹੇ ਹਨ ਤੇ ਸਾਹ ਲੈਣ ਵਿੱਚ ਪਰੇਸ਼ਾਨੀ ਆ ਰਹੀ ਹੈ। ਇਸ ਤੋਂ ਇਲਾਵਾ ਤੇਜ਼ ਬੁਖਾਰ ਚੜ੍ਹ ਰਿਹਾ ਹੈ। ਜੇ ਅਜਿਹੇ ਲੱਛਣ ਪਸ਼ੂ ਵਿੱਚ ਪਾਏ ਜਾ ਰਹੇ ਹਨ ਤਾਂ ਉਸ ਨੂੰ ਸਿਹਤਯਾਬ ਪਸ਼ੂਆਂ ਨਾਲੋਂ ਅਲੱਗ ਕਰ ਦਵੋ। ਇਹ ਵੀ ਪੜ੍ਹੋ : ਡਾਇਰੀਆ ਫੈਲਣ ਕਰਨ 12 ਲੋਕ ਹੋਏ ਗੰਭੀਰ ਬਿਮਾਰ, ਬੱਚੇ ਦੀ ਮੌਤ ਬਣੀ ਚਿੰਤਾ ਦਾ ਵਿਸ਼ਾ

Related Post