ਪਟਿਆਲੇ ਦੇ ਸਾਈਬਰ ਸੈੱਲ ਨੇ ਕੀਤੀ ਵੱਡੀ ਕਾਰਵਾਈ, ਲੋਕਾਂ ਦੇ ਫੋਨ ਅਤੇ ਪੈਸੇ ਕਰਵਾਏ ਵਾਪਸ

By  Pardeep Singh June 28th 2022 06:20 PM

ਪਟਿਆਲਾ: ਦੀਪਕ ਪਾਰੀਕ ਆਈ.ਪੀ.ਐਸ. ਐਸ.ਐਸ.ਪੀ. ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਹੀ ਦੱਸਿਆ ਕਿ  ਮੁਖਵਿੰਦਰ ਸਿੰਘ ਛੀਨਾ ਆਈ.ਪੀ.ਐਸ. ਆਈ.ਜੀ.ਪੀ. ਪਟਿਆਲਾ ਰੇਂਜ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ ਹੇਠ ਜਿਲਾ ਪਟਿਆਲਾ ਦੇ ਸਾਈਬਰ ਕਰਾਇਮ ਸੈਲ ਨੇ ਪਬਲਿਕ ਦੀ ਮਦਦ ਕਰਦੇ ਹੋਏ, ਲੋਕਾ ਦੇ ਵੱਖ ਵੱਖ ਥਾਵਾਂ ਤੇ ਗੁੰਮ ਹੋਏ ਵੱਖ ਵੱਖ ਮਾਰਕੇ ਦੇ ਤਕਰੀਬਨ 50 ਮੋਬਾਇਲ ਫੋਨ ਟੈਕਨੀਕਲ ਸਹੂਲਤਾ ਦਾ ਉਪਯੋਗ ਕਰਕੇ 02 ਮਹੀਨੇ ਦੇ ਅਰਸੇ ਅੰਦਰ ਟਰੇਸ ਕਰਕੇ ਵਾਪਸ ਕੀਤੇ ਗਏ।  ਆਨਲਾਈਨ ਠੱਗੀ ਰਾਹੀ ਨਿਕਲੇ ਲੱਖਾ ਰੁਪਏ ਸਾਈਬਰ ਸੈਲ ਨੇ ਕਰਵਾਏ ਰਿਫੰਡ ਐਸ.ਐਸ.ਪੀ. ਪਟਿਆਲਾ ਦੇ ਪਿਛਲੇ 02 ਮਹੀਨੇ ਦੇ ਅਰਸੇ ਦੌਰਾਨ ਪਟਿਆਲਾ ਪੁਲਿਸ ਦੇ ਸਾਈਬਰ ਕਰਾਇਮ ਸੈੱਲ ਨੇ ਆਨਲਾਈਨ ਠੱਗੀਆਂ ਨਾਲ ਸਬੰਧਿਤ ਤਕਰੀਬਨ 21 ਲੱਖ 70 ਹਜ਼ਾਰ ਰੁਪਏ ਰਿਫੰਡ ਕਰਵਾਏ। ਦੀਪਕ ਪਾਰੀਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਟਿਆਲਾ ਪੁਲਿਸ ਦੇ ਸਾਈਬਰ ਕਰਾਇਮ ਸੈੱਲ ਵੱਲੋਂ ਪਿਛਲੇ ਦੋ ਮਹੀਨੇ ਦੇ ਅਰਸੇ ਦੋਰਾਨ ਪਬਲਿਕ ਨਾਲ ਹੋਈ ਲੱਖਾ ਰੁਪਏ ਦੀ ਆਨਲਾਈਨ ਠੱਗੀ ਦੀਆ ਦਰਖਾਸਤਾ ਤੇ ਕਾਰਵਾਈ ਕਰਦਿਆ ਲੋਕਾਂ ਦੇ ਖਾਤਿਆਂ ਵਿੱਚ ਨਿੱਕਲੇ ਤਕਰੀਬਨ 21 ਲੱਖ 70 ਹਜ਼ਾਰ ਰੁਪਏ ਵਾਪਸ ਕਰਵਾਏ। ਆਨਲਾਈਨ ਫਰਾਡਸਟਰਜ਼ ਵੱਲੋ ਲੋਕਾਂ ਨਾਲ ਵੱਖ ਵੱਖ ਢੰਗ ਦੇ ਆਨਲਾਈਨ ਫਰਾਡ ਕਰਕੇ ਇਹ ਪੈਸੇ ਕੱਢਵਾਏ ਗਏ ਸਨ। ਇਸ ਤੋਂ ਇਲਾਵਾ ਸਾਈਬਰ ਕਰਾਈਮ ਸੈਲ ਨੇ ਇਸ ਅਰਸੇ ਦੌਰਾਨ ਇੱਕ ਵੱਡੀ ਉਪਲੱਬਧੀ ਹਾਸਲ ਕੀਤੀ, ਜੋ ਕਿ GSA INDUSTRIES ਦੇ ਕੰਪਨੀ ਅਕਾਊਂਟ ਵਿੱਚ ਕੁੱਲ 894222/- ਰੁਪਏ ਦੇ ਨਿੱਕਲਣ ਤੇ ਦਰਖਾਸਤ  ਹੋੇ। ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 33/2022 ਅ/ਧ 409,420 ਆਈ.ਪੀ.ਸੀ. ਦਰਜ ਰਜਿਸਟਰ ਕਰਵਾ ਕੇ ਟੈਕਨੀਕਲ ਰਿਕਾਰਡ ਦੀ ਮਦਦ ਨਾਲ ਮੁਲਜ਼ਮ ਅਮਰਜੀਤ ਵਰਮਾ ਪੁੱਤਰ ਸਤਪਾਲ ਵਰਮਾ ਵਾਸੀ #ਬੀ 2/1057 ਪ੍ਰੇਮ ਕਲੋਨੀ ਰਾਜਪੁਰਾ ਜਿਲਾ ਪਟਿਆਲਾ ਜੋ ਕਿ ਕੰਪਨੀ ਵਿੱਚ ਹੀ ਸੀਨੀਅਰ ਮੈਨੇਜਰ ਦੇ ਅਹੁਦੇ ਪਰ ਤਾਇਨਾਤ ਸੀ, ਨੂੰ ਟਰੇਸ ਕਰਕੇ ਗ੍ਰਿਫਤਾਰ ਕਰਵਾਇਆ ਗਿਆ ਅਤੇ  ਕੁੱਲ 894222/- ਰੁਪਏ ਰਿਫੰਡ ਕਰਵਾਏ ਗਏ। ਇਹ ਵੀ ਪੜ੍ਹੋ:ਮੁਕੇਸ਼ ਅੰਬਾਨੀ ਨੇ ਰਿਲਾਇੰਸ ਜੀਓ ਦੇ ਚੇਅਰਮੈਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ, ਆਕਾਸ਼ ਅੰਬਾਨੀ ਬੋਰਡ ਦੇ ਬਣੇ ਨਵੇਂ ਚੇਅਰਮੈਨ -PTC News

Related Post