ਪਟਿਆਲਾ ਪੁਲਿਸ ਨੇ ਸਪੀਡ ਰਾਡਾਰ ਦੀ ਵਰਤੋਂ ਕਰਕੇ ਵੱਖ-ਵੱਖ ਥਾਵਾਂ 'ਤੇ ਕੀਤੀ ਅਚਨਚੇਤ ਚੈਕਿੰਗ
Riya Bawa
September 17th 2022 11:41 AM --
Updated:
September 17th 2022 12:05 PM
ਪਟਿਆਲਾ: ਤੇਜ਼ ਰਫ਼ਤਾਰ 'ਤੇ ਕਾਬੂ ਰੱਖਣ ਅਤੇ ਹਾਦਸਿਆਂ ਨੂੰ ਘਟਾਉਣ ਲਈ ਪਟਿਆਲਾ ਪੁਲਿਸ ਨੇ ਮੁੱਖ ਮਾਰਗਾਂ 'ਤੇ ਅਣਦੱਸੀਆਂ ਥਾਵਾਂ 'ਤੇ ਸਪੀਡ ਰਾਡਾਰ ਦੀ ਵਰਤੋਂ ਕਰਕੇ ਅਚਨਚੇਤ ਚੈਕਿੰਗ ਸ਼ੁਰੂ ਕਰ ਦਿੱਤੀ ਹੈ। ਅੱਜ ਦੀ ਸ਼ੁਰੂਆਤੀ ਮੁਹਿੰਮ ਵਿੱਚ ਪਟਿਆਲਾ ਰਾਜਪੁਰਾ ਹਾਈਵੇਅ ’ਤੇ ਟੋਲ ਪਲਾਜ਼ਾ ਤੇ ਸਪੀਡ ਰਾਡਾਰ ਲਗਾਇਆ ਗਿਆ। ਇਸ ਡਰਾਈਵ ਦੀ ਨਿੱਜੀ ਤੌਰ ’ਤੇ ਨਿਗਰਾਨੀ ਐਸਐਸਪੀ ਪਟਿਆਲਾ ਦੀਪਕ ਪਾਰੀਕ ਵੱਲੋਂ ਕੀਤੀ ਜਾ ਰਹੀ ਹੈ ਅਤੇ ਡੀਐਸਪੀ ਟਰੈਫਿਕ ਕਰਮਵੀਰ ਤੂਰ ਖੁਦ ਨਾਕੇ ’ਤੇ ਮੌਜੂਦ ਰਹਿੰਦੇ ਹਨ। (ਗਗਨ ਦੀਪ ਆਹੂਜਾ ਦੀ ਰਿਪੋਰਟ ) ਇਹ ਵੀ ਪੜ੍ਹੋ: ਰਾਣਾ ਕੰਧੋਵਾਲੀਆ ਤੇ ਮੂਸੇਵਾਲਾ ਕਤਲ ਕਾਂਡ 'ਚ ਲੋੜੀਂਦਾ ਗੈਂਗਸਟਰ ਮਨੂ ਰਈਆ ਗ੍ਰਿਫਤਾਰ -PTC News