ਪਟਿਆਲਾ : ਸੈਰ ਕਰਨ ਜਾ ਰਹੇ ਪਤੀ-ਪਤਨੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ , ਔਰਤ ਦੀ ਮੌਤ

By  Shanker Badra September 26th 2019 03:14 PM

ਪਟਿਆਲਾ : ਸੈਰ ਕਰਨ ਜਾ ਰਹੇ ਪਤੀ-ਪਤਨੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ , ਔਰਤ ਦੀ ਮੌਤ:ਪਟਿਆਲਾ : ਪਟਿਆਲਾ ਵਿਚ ਬੀਤੀ ਰਾਤ ਸੈਰ ਕਰਨ ਜਾ ਰਹੇ ਪਤੀ ਪਤਨੀ ਤੇ ਕੁਝ ਵਿਅਕਤੀਆਂ ਨੇ ਲੁੱਟ ਖੋਹ ਦੀ ਨੀਅਤ ਨਾਲ ਤੇਜ਼ਧਾਰ ਹਥਿਆਰਾ ਨਾਲ ਹਮਲਾ ਕਰ ਦਿੱਤਾ ਹੈ। ਇਸ ਹਮਲੇ ਦੌਰਾਨ ਪਤੀ ਮਨਿੰਦਰ ਸਿੰਘ ਤੇ ਪਤਨੀ ਪੂਨਮ ਕੌਰ ਵਾਸੀ ਆਦਰਸ਼ ਕਲੋਨੀ ਦੋਵੇਂ ਜਖ਼ਮੀ ਹੋ ਗਏ ,ਜਿਸ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਸੀ ,ਜਿਥੇ ਔਰਤ ਦੀ ਮੌਤ ਹੋ ਗਈ ਹੈ। [caption id="attachment_343925" align="aligncenter"]Patiala going for a walk Attack husband and wife with sharp weapons ,Woman Death ਪਟਿਆਲਾ : ਸੈਰ ਕਰਨ ਜਾ ਰਹੇ ਪਤੀ-ਪਤਨੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ , ਔਰਤ ਦੀ ਮੌਤ[/caption] ਮਿਲੀ ਜਾਣਕਾਰੀ ਅਨੁਸਾਰ ਇਹ ਜੋੜਾ ਆਦਰਸ਼ ਕਾਲੋਨੀ ਦਾ ਰਹਿਣ ਵਾਲਾ ਹੈ। ਜਦੋਂ ਉਹ ਬੁੱਧਵਾਰ ਰਾਤ ਨੂੰ ਸਾਢੇ ਦਸ ਵਜੇ ਦੇ ਕਰੀਬ ਸੈਰ ਕਰਨ ਲਈ ਨਿਕਲੇ ਸਨ। ਜਦੋਂ ਕਾਫੀ ਲੰਮਾਂ ਸਮਾਂ ਬੀਤਣ 'ਤੇ ਉਹ ਘਰ ਵਾਪਸ ਨਹੀਂ ਪਰਤੇ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਭਾਲ ਕੀਤੀ ਗਈ। ਇਸ ਦੌਰਾਨ ਮਨਿੰਦਰ ਸਿੰਘ ਸੜਕ 'ਤੇ ਜ਼ਖਮੀ ਹਾਲਤ 'ਚ ਮਿਲੇ ਜਦਕਿ ਉਸ ਦੀ ਪਤਨੀ ਪੂਨਮ ਕੌਰ ਸੜਕ ਦੇ ਦੂਸਰੇ ਪਾਸੇ ਝਾੜੀਆਂ ਵਿੱਚ ਡਿੱਗੀ ਪਈ ਸੀ। [caption id="attachment_343926" align="alignnone"]Patiala going for a walk Attack husband and wife with sharp weapons ,Woman Death ਪਟਿਆਲਾ : ਸੈਰ ਕਰਨ ਜਾ ਰਹੇ ਪਤੀ-ਪਤਨੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ , ਔਰਤ ਦੀ ਮੌਤ[/caption] ਇਸ ਮਗਰੋਂ ਪਰਿਵਾਰਕ ਮੈਂਬਰਾਂ ਨੇ ਤੁਰੰਤ ਹੀ ਦੋਵਾਂ ਨੂੰ ਜ਼ਖਮੀ ਹਾਲਤ ਵਿਚ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਹੈ। ਜਿਥੇ ਡਾਕਟਰਾਂ ਨੇ ਪੂਨਮ ਕੌਰ ਨੂੰ ਮੁਢਲੀ ਜਾਂਚ ਦੌਰਾਨ ਮ੍ਰਿਤਕ ਐਲਾਨ ਦਿੱਤਾ ਜਦਕਿ ਮਨਿੰਦਰ ਸਿੰਘ ਦੀ ਹਾਲਤ ਗੰਭੀਰ ਹੋਣ ਦੇ ਚੱਲਦਿਆਂ ਉਹ ਹਸਪਤਾਲ 'ਚ ਜ਼ੇਰੇ ਇਲਾਜ ਹੈ। ਦੱਸਿਆ ਜਾਂਦਾ ਹੈ ਕਿ ਹਮਲਾਵਰ ਦੋਵਾਂ ਦੇ ਗਹਿਣੇ ਤੇ ਨਕਦੀ ਲੁੱਟ ਕੇ ਉੱਥੋਂ ਫ਼ਰਾਰ ਹੋ ਗਏ। [caption id="attachment_343927" align="aligncenter"]Patiala going for a walk Attack husband and wife with sharp weapons ,Woman Death ਪਟਿਆਲਾ : ਸੈਰ ਕਰਨ ਜਾ ਰਹੇ ਪਤੀ-ਪਤਨੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ , ਔਰਤ ਦੀ ਮੌਤ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਿਆਜ਼ ਕੱਟਣ ਦੀ ਛੱਡੋ ਹੁਣ ਤਾਂ ਖਰੀਦਣ ਲੱਗੇ ਵੀ ਅੱਖਾਂ ‘ਚ ਆ ਰਹੇ ਨੇ ਹੰਝੂ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਡੀਐੱਸਪੀ ਯੋਗੇਸ਼ ਸ਼ਰਮਾ ਸਿਵਲ ਲਾਈਨ ਇੰਚਾਰਜ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਜਾਂਚ ਤੋਂ ਬਾਅਦ ਹੀ ਇਸ ਮਾਮਲੇ ਬਾਰੇ ਖੁਲਾਸਾ ਕੀਤਾ ਜਾ ਸਕਦਾ ਹੈ। -PTCNews

Related Post