ਦੇਸ਼ ਦਾ ਸਾਫ਼-ਸੁਥਰਾ ਸ਼ਹਿਰ ਬਣਨ ਲਈ ਪਟਿਆਲਾ ਕਾਰਪੋਰੇਸ਼ਨ ਅਪਣਾਵੇਗੀ ਇੰਦੌਰ ਮਾਡਲ

By  Riya Bawa May 23rd 2022 06:34 PM

ਪਟਿਆਲਾ: ਸਵੱਛਤਾ ਸਰਵੇਖਣ ਵਿੱਚ ਇੰਦੌਰ ਹਮੇਸ਼ਾ ਦੇਸ਼ ਦਾ ਨੰਬਰ ਇੱਕ ਸਾਫ਼ ਸ਼ਹਿਰ ਐਲਾਨਿਆ ਜਾਂਦਾ ਹੈ। ਇੰਦੌਰ ਦੀ ਤਰਾਂ ਪਟਿਆਲਾ ਵੀ ਦੇਸ਼ ਦੇ ਪਹਿਲੇ ਦਸ ਸਾਫ ਸ਼ਹਿਰਾਂ ਵਿੱਚ ਸ਼ਾਮਿਲ ਹੋ ਸਕੇ, ਇਸ ਲਈ ਮੇਅਰ ਸੰਜੀਵ ਸ਼ਰਮਾ ਬਿੱਟੂ ਦੀ ਅਗਵਾਈ ਹੇਠ ਪੰਜ ਮੈਂਬਰੀ ਟੀਮ ਇੰਦੌਰ ਦੇ ਤਿੰਨ ਦਿਨਾਂ ਦੌਰੇ ’ਤੇ ਹੈ। ਇਸ ਦੌਰਾਨ ਇਹ ਟੀਮ ਸਾਲੇਡ ਵੇਸਟ ਮੈਨੇਜਮੈਂਟ ਦੇ ਗੁਰ ਸਿੱਖਣ ਦੇ ਨਾਲ-ਨਾਲ ਸ਼ਹਿਰ ਵਾਸੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਸੇਵਾਵਾਂ ਪ੍ਰਦਾਨ ਕਰਨ ਲਈ ਨਗਰ ਨਿਗਮ ਦੇ ਕੰਟਰੋਲ ਰੂਮ ਦੀ ਸਥਾਪਨਾ ਸਬੰਧੀ ਵਿਸ਼ੇਸ਼ ਜਾਣਕਾਰੀ ਪ੍ਰਾਪਤ ਕਰ ਰਹੀ ਹੈ। ਇਸ ਤੋਂ ਇਲਾਵਾ ਇੰਦੌਰ ਨਗਰ ਨਿਗਮ ਵੱਲੋਂ ਵੀ ਵਿਸ਼ੇਸ਼ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਸੀਵਰੇਜ ਦੇ ਪਾਣੀ ਨੂੰ ਸਾਫ਼ ਕਰਕੇ ਪਾਰਕਾਂ ਵਿਚ ਹਰਿਆਲੀ ਵਧਾਉਣ ਲਈ ਵਰਤਿਆ ਜਾ ਸਕਦਾ ਹੈ। ਇੰਦੌਰ ਪੁੱਜੀ ਟੀਮ ਵਿੱਚ ਮੇਅਰ ਸੰਜੀਵ ਸ਼ਰਮਾ ਬਿੱਟੂ ਤੋਂ ਇਲਾਵਾ ਕਮਿਸ਼ਨਰ ਅਦਿੱਤਿਆ ਉੱਪਲ, ਸ਼ਹਿਰੀ ਵਿਕਾਸ ਦੇ ਏ.ਡੀ.ਸੀ ਗੌਤਮ ਜੈਨ, ਨਾਭਾ ਦੇ ਵਿਧਾਇਕ ਦੇਵ ਮਾਨ, ਐਕਸੀਅਨ ਜੇਪੀ ਸਿੰਘ ਅਤੇ ਸੈਨੇਟਰੀ ਇੰਸਪੈਕਟਰ ਰਿਸ਼ਭ ਗੁਪਤਾ ਸ਼ਾਮਲ ਹਨ। ਦੇਸ਼ ਦਾ ਸਾਫ਼-ਸੁਥਰਾ ਸ਼ਹਿਰ ਬਣਨ ਲਈ ਪਟਿਆਲਾ ਕਾਰਪੋਰੇਸ਼ਨ ਅਪਣਾਵੇਗੀ ਇੰਦੌਰ ਮਾਡਲ ਸ਼ਨੀਵਾਰ ਸਵੇਰੇ ਕਰੀਬ 10 ਵਜੇ ਇੰਦੌਰ ਪਹੁੰਚੀ ਇਸ ਟੀਮ ਨੇ ਸਲਾਡ ਵੇਸਟ ਮੈਨੇਜਮੈਂਟ, ਸਫ਼ਾਈ ਮਿੱਤਰ, ਗਿੱਲੇ ਅਤੇ ਸੁੱਕੇ ਕੂੜੇ ਦੀ ਸਹੀ ਸੰਭਾਲ, ਸੀਵਰੇਜ ਦੇ ਪਾਣੀ ਦੀ ਸਫਾਈ ਅਤੇ ਪੌਦਿਆਂ ਲਈ ਵਰਤੋਂ, ਸ਼ਹਿਰ ਵਾਸੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਸਹੂਲਤਾਂ ਪ੍ਰਦਾਨ ਕਰਨ ਅਤੇ ਸਫਾਈ ਪ੍ਰਤਿ ਲੋਕਾਂ ਨੂੰ ਜਾਗਰੂਕ ਕਰਨ ਲਈ ਕੰਟਰੋਲ ਰੂਮ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ। ਇਸ ਜਾਣਕਾਰੀ ਦੇ ਆਧਾਰ 'ਤੇ ਇਹ ਟੀਮ ਪਟਿਆਲਾ ਵਿੱਚ ਸਫ਼ਾਈ ਵਿਵਸਥਾ ਨੂੰ ਨਿਰਧਾਰਤ ਮਾਪਦੰਡਾਂ ਅਨੁਸਾਰ ਬਣਾਉਣ ਲਈ ਇੰਦੌਰ ਮਾਡਲ ਨੂੰ ਅਪਣਾ ਕੇ ਪਟਿਆਲਾ ਨੂੰ ਸਾਫ ਸ਼ਹਿਰ ਬਨਾਉਣ ਲਈ ਨਵਾਂ ਰੋਡ ਮੈਪ ਤਿਆਰ ਕਰੇਗੀ। ਦੇਸ਼ ਦਾ ਸਾਫ਼-ਸੁਥਰਾ ਸ਼ਹਿਰ ਬਣਨ ਲਈ ਪਟਿਆਲਾ ਕਾਰਪੋਰੇਸ਼ਨ ਅਪਣਾਵੇਗੀ ਇੰਦੌਰ ਮਾਡਲ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਫੋਨ 'ਤੇ ਗੱਲਬਾਤ ਦੌਰਾਨ ਦੱਸਿਆ ਕਿ ਇੰਦੌਰ ਨਗਰ ਨਿਗਮ ਨੇ 2015 ਤੋਂ ਹੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਾ ਸ਼ੁਰੂ ਕੀਤਾ ਸੀ। ਇੰਦੌਰ ਨਗਰ ਨਿਗਮ ਦੇ ਕਮਿਸ਼ਨਰ ਰਹੇ ਮੁਨੀਸ਼ ਸਿੰਘ, ਜੋ ਇਸ ਸਮੇਂ ਇੰਦੌਰ ਦੇ ਡਿਪਟੀ ਕਮਿਸ਼ਨਰ ਹਨ, ਨੇ ਦਿਨ-ਰਾਤ ਮਿਹਨਤ ਕਰਕੇ ਇੰਦੌਰ ਨੂੰ ਦੇਸ਼ ਦਾ ਸਭ ਤੋਂ ਖੂਬਸੂਰਤ ਸ਼ਹਿਰ ਬਣਾਇਆ ਹੈ। ਇੰਦੌਰ ਦੀ ਮੌਜੂਦਾ ਕਮਿਸ਼ਨਰ ਆਈ.ਏ.ਐਸ ਪ੍ਰਤਿਭਾ ਪਾਲ ਵੀ ਲਗਾਤਾਰ ਸਫਾਈ ਵਿਵਸਥਾ ਵਿੱਚ ਸੁਧਾਰ ਕਰ ਰਹੇ ਹਨ। ਮੇਅਰ ਅਨੁਸਾਰ ਇੰਦੌਰ ਦੀ 34 ਲੱਖ ਦੀ ਆਬਾਦੀ ਹਰ ਰੋਜ਼ 1200 ਟਨ ਕੂੜਾ ਪੈਦਾ ਕਰਦੀ ਹੈ ਅਤੇ ਇੰਦੌਰ ਨਗਰ ਨਿਗਮ ਦਾ ਸਿਸਟਮ ਸ਼ਹਿਰ ਵਿੱਚ ਹੀ ਇਸ ਨੂੰ ਨਸ਼ਟ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੋ ਗਿਆ ਹੈ। ਪਟਿਆਲਾ ਵਿੱਚ ਜਿੱਥੇ ਅਸੀਂ ਗਿੱਲੇ ਅਤੇ ਸੁੱਕੇ ਕੂੜੇ ਨੂੰ ਸੰਭਾਲਣ ਦਾ ਸੰਦੇਸ਼ ਦੇ ਰਹੇ ਹਾਂ, ਉੱਥੇ ਹੀ ਇੰਦੌਰ ਨਗਰ ਨਿਗਮ ਨੇ ਆਪਣੇ ਲੋਕਾਂ ਨੂੰ ਛੇ ਤਰ੍ਹਾਂ ਦੇ ਕੂੜੇ ਨੂੰ ਵੱਖ-ਵੱਖ ਕਰਨ ਲਈ ਜਾਗਰੂਕ ਕੀਤਾ ਹੈ। ਹਰ ਕੂੜੇ ਦਾ ਆਪਣਾ ਮਹੱਤਵ ਹੁੰਦਾ ਹੈ ਅਤੇ ਇੰਦੌਰ ਨਗਰ ਨਿਗਮ ਨੇ ਕੂੜੇ ਨੂੰ ਆਪਣੀ ਕਮਾਈ ਦਾ ਚੰਗਾ ਸਾਧਨ ਬਣਾ ਕੇ ਕਈ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ। ਦੇਸ਼ ਦਾ ਸਾਫ਼-ਸੁਥਰਾ ਸ਼ਹਿਰ ਬਣਨ ਲਈ ਪਟਿਆਲਾ ਕਾਰਪੋਰੇਸ਼ਨ ਅਪਣਾਵੇਗੀ ਇੰਦੌਰ ਮਾਡਲ ਇਹ ਵੀ ਪੜ੍ਹੋ : ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਪਿਆ ਮੀਂਹ, ਅੱਤ ਦੀ ਗਰਮੀ ਤੋਂ ਮਿਲੀ ਰਾਹਤ ਦੂਜੇ ਪਾਸੇ ਨਗਰ ਨਿਗਮ ਕਮਿਸ਼ਨਰ ਆਦਿਤਿਆ ਉੱਪਲ ਦਾ ਕਹਿਣਾ ਹੈ ਕਿ ਜੇਕਰ ਇੰਦੌਰ ਦੇਸ਼ ਦਾ ਨੰਬਰ ਇਕ ਸ਼ਹਿਰ ਹੈ ਤਾਂ ਇਸ 'ਚ ਇੰਦੌਰ ਦੇ ਲੋਕਾਂ ਦੀ ਅਹਿਮ ਭੂਮਿਕਾ ਹੈ। ਇੰਦੌਰ ਦਾ ਹਰ ਨਾਗਰਿਕ ਸਫਾਈ ਪ੍ਰਣਾਲੀ ਅਤੇ ਕੂੜੇ ਨੂੰ ਸੰਭਾਲਣ ਬਾਰੇ ਪੂਰੀ ਤਰ੍ਹਾਂ ਜਾਣੂ ਹੈ ਅਤੇ ਹਰ ਵਿਅਕਤੀ ਸਫਾਈ ਲਈ ਇੰਦੌਰ ਨਗਰ ਨਿਗਮ ਦੀ ਮਦਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇੰਦੌਰ ਦੌਰੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਅਤੇ ਉਹ ਸ਼ਹਿਰ ਵਾਸੀਆਂ ਨਾਲ ਕਈ ਅਹਿਮ ਜਾਣਕਾਰੀਆਂ ਸਾਂਝੀਆਂ ਕਰਨ ਦੇ ਨਾਲ-ਨਾਲ ਇਨ੍ਹਾਂ ਨੂੰ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ। -PTC News

Related Post