ਚਰਚਾ 'ਚ ਆਈ ਪਟਿਆਲਾ ਜੇਲ੍ਹ, ਇੱਕ ਵਾਰ ਫਿਰ ਮਿਲੇ ਮੋਬਾਈਲ ਫੋਨ

By  Jashan A January 10th 2020 01:51 PM -- Updated: January 10th 2020 01:52 PM

ਚਰਚਾ 'ਚ ਆਈ ਪਟਿਆਲਾ ਜੇਲ੍ਹ, ਇੱਕ ਵਾਰ ਫਿਰ ਮਿਲੇ ਮੋਬਾਈਲ ਫੋਨ,ਪਟਿਆਲਾ: ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕਿਤੇ ਫਿਰੋਜ਼ਪੁਰ ਜੇਲ੍ਹ, ਰੋਪੜ ਜੇਲ੍ਹ ਤੇ ਕਿਧਰੇ ਪਟਿਆਲਾ ਜੇਲ੍ਹ ਵਿੱਚੋਂ ਮੋਬਾਈਲ ਮਿਲ ਰਹੇ ਹਨ,ਜਿਸ ਨਾਲ ਜੇਲ੍ਹ ਪ੍ਰਸ਼ਾਸਨ 'ਤੇ ਵੱਡੇ ਸਵਾਲ ਖੜੇ ਹੋ ਰਹੇ ਹਨ। ਇੱਕ ਵਾਰ ਫਿਰ ਤੋਂ ਪਟਿਆਲਾ ਦੀ ਸੈਂਟਰਲ ਜੇਲ੍ਹ ਵਿੱਚ ਸਮਾਰਟ ਫੋਨ ਬਰਾਮਦ ਕੀਤੇ ਗਏ ਹਨ। Patiala Jailਜੇਲ੍ਹ ਕਰਮਚਾਰੀਆਂ ਵੱਲੋਂ ਟਾਵਰ ਨੰਬਰ 4 ਅਤੇ 5 ਦਰਮਿਆਨ ਗਸ਼ਤ ਦੌਰਾਨ ਇੱਕ ਕਾਲੇ ਰੰਗ ਦਾ ਪੈਕੇਟ ਮਿਲਿਆ ਜੋ ਕਥਿਤ ਤੌਰ ਤੇ ਜੇਲ੍ਹ ਦੇ ਬਾਹਰੋਂ ਅੰਦਰ ਸੁੱਟਿਆ ਹੋਇਆ ਸੀ ਇਸ ਪੈਕੇਟ ਵਿਚ ਇਕ ਸੈਮਸੰਗ ਮੋਬਾਈਲ 27 ਜਰਦੇ ਦੀਆਂ ਪੁੜੀਆਂ ਅਤੇ ਕੁਝ ਸੁਲਫਾ ਵੀ ਬਰਾਮਦ ਹੋਇਆ ਹੈ। ਹੋਰ ਪੜ੍ਹੋ: ਤਰਨਤਾਰਨ: ਅੰਮ੍ਰਿਤਸਰ ਜੇਲ੍ਹ ਦਾ ਇੱਕ ਮੁਲਾਜ਼ਮ, ਇੱਕ ਕੈਦੀ ਤੇ 2 ਹੋਰ 100 ਗ੍ਰਾਮ ਹੈਰੋਇਨ, ਡ੍ਰੱਗਮਨੀ ਤੇ ਕਾਰ ਸਣੇ ਕਾਬੂ Patiala Jailਜੇਲ ਕਰਮਚਾਰੀਆਂ ਵੱਲੋਂ ਹਵਾਲਾਤੀਆਂ ਦੀ ਤਲਾਸ਼ੀ ਲੈਣ ਦੌਰਾਨ ਹਵਾਲਾਤੀ ਹਰਪਾਲ ਸਿੰਘ ਅਤੇ ਹਵਾਲਾਤੀ ਜਸਪ੍ਰੀਤ ਸਿੰਘ ਪਾਸੋਂ ਕ੍ਰਮਵਾਰ ਸੈਮਸੰਗ ਸਮਾਰਟਫੋਨ ਅਤੇ ਵੀਵੋ ਦਾ ਸਮਾਰਟਫੋਨ ਸਮੇਤ ਬੈਟਰੀਆਂ ਬਰਾਮਦ ਕੀਤਾ ਗਿਆ। -PTC News

Related Post