ਪਟਿਆਲਾ : ਲਾਅ ਯੂਨੀਵਰਸਿਟੀ 'ਚ ਕੋਰੋਨਾ ਦੇ 46 ਕੇਸ ਆਏ ਸਾਹਮਣੇ

By  Ravinder Singh May 4th 2022 02:47 PM -- Updated: May 4th 2022 02:53 PM

ਪਟਿਆਲਾ : ਪਟਿਆਲਾ ਵਿੱਚ ਇਕ ਵਾਰ ਫਿਰ ਕੋਰੋਨਾ ਧਮਾਕਾ ਹੋਇਆ ਹੈ। ਇੰਨੇ ਵੱਡੀ ਗਿਣਤੀ ਵਿੱਚ ਕੋਵਿਡ ਕੇਸ ਆਉਣ ਨਾਲ ਸਿਹਤ ਵਿਭਾਗ ਦੀਆਂ ਦਿੱਕਤਾਂ ਵੱਧ ਗਈਆਂ ਹਨ। ਪਟਿਆਲਾ : ਲਾਅ ਯੂਨੀਵਰਸਿਟੀ 'ਚ ਕੋਰੋਨਾ ਦੇ 46 ਕੇਸ ਸਾਹਮਣੇ ਆਏਸਿਹਤ ਵਿਭਾਗ ਵਿੱਚ ਮੁੜ ਹੜਕੰਪ ਮਚ ਗਿਆ ਹੈ। ਇਥੋਂ ਦੀ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਵਿੱਚ ਅੱਜ ਕੋਰੋਨਾ ਦੇ 46 ਮਾਮਲੇ ਸਾਹਮਣੇ ਆਉਣ ਕਾਰਨ ਇਹ ਹੌਟਸਪੌਟ ਵਿੱਚ ਬਦਲ ਗਿਆ ਹੈ। ਪਿਛਲੇ ਚਾਰ ਦਿਨਾਂ ਵਿੱਚ ਯੂਨੀਵਰਸਿਟੀ ਵਿੱਚ ਕੋਵਿਡ ਦੇ 60 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਪਟਿਆਲਾ : ਲਾਅ ਯੂਨੀਵਰਸਿਟੀ 'ਚ ਕੋਰੋਨਾ ਦੇ 46 ਕੇਸ ਸਾਹਮਣੇ ਆਏਯੂਨੀਵਰਸਿਟੀ ਕੈਂਪਸ ਨੂੰ ਪ੍ਰਮੁੱਖ ਕੰਟੇਨਮੈਂਟ ਜ਼ੋਨ ਕਰਾਰ ਦਿੱਤਾ ਗਿਆ ਹੈ। ਕੈਂਪਸ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਪਟਿਆਲਾ ਦੇ ਸਿਵਲ ਸਰਜਨ ਸਮੇਤ ਸਿਹਤ ਅਧਿਕਾਰੀਆਂ ਨੂੰ ਤੁਰੰਤ ਯੂਨੀਵਰਸਿਟੀ ਵਿੱਚ ਗਏ ਤੇ ਸਟਾਫ ਅਤੇ ਵਿਦਿਆਰਥੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ। ਪਟਿਆਲਾ : ਲਾਅ ਯੂਨੀਵਰਸਿਟੀ 'ਚ ਕੋਰੋਨਾ ਦੇ 46 ਕੇਸ ਸਾਹਮਣੇ ਆਏਆਉਣ ਵਾਲੇ ਦਿਨਾਂ ਵਿੱਚ ਪਾਜ਼ੇਟਿਵ ਕੇਸਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਹਫਤੇ ਕਈ ਵਿਦਾਇਗੀ ਪਾਰਟੀਆਂ ਕੀਤੀਆਂ ਗਈਆਂ ਸਨ। ਇਹ ਵੀ ਪੜ੍ਹੋ : ਦੋ ਸਾਬਕਾ ਡੀਆਈਜੀ ਜਾਖੜ ਤੇ ਸੱਗੂ ਖ਼ਿਲਾਫ਼ ਕੇਸ ਦਰਜ

Related Post