ਵਾਇਰਲ ਵੀਡੀਓ: ਜਹਾਜ਼ 'ਚ ਅਚਾਨਕ ਬੇਕਾਬੂ ਹੋਇਆ ਪਾਕਿ ਯਾਤਰੀ, ਸੀਟ ਨਾਲ ਬੰਨ੍ਹ ਕੇ ਲੈ ਜਾਣਾ ਪਿਆ ਦੁਬਈ

By  Jasmeet Singh September 20th 2022 03:47 PM -- Updated: September 20th 2022 03:50 PM

Passenger creates mid-air ruckus in Peshawar-Dubai flight: ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (PIA) ਦੀ ਪੇਸ਼ਾਵਰ-ਦੁਬਈ ਫਲਾਈਟ ਦੇ ਸਫ਼ਰ ਦੌਰਾਨ ਇੱਕ ਪਾਕਿਸਤਾਨੀ ਯਾਤਰੀ ਨੇ ਅਚਾਨਕ ਅਜੀਬ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪਹਿਲਾਂ ਉਸ ਨੇ ਜਹਾਜ਼ ਦੀਆਂ ਸੀਟਾਂ 'ਤੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਇਸ ਤੋਂ ਬਾਅਦ ਉਸ ਨੇ ਜਹਾਜ਼ ਦੀਆਂ ਖਿੜਕੀਆਂ 'ਤੇ ਵੀ ਲੱਤਾਂ ਮਾਰੀਆਂ। ਇਸ ਹੰਗਾਮੇ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਦੌਰਾਨ ਜਹਾਜ਼ 'ਚ ਸਵਾਰ ਯਾਤਰੀਆਂ 'ਚ ਦਹਿਸ਼ਤ ਫੈਲ ਗਈ। ਜਦੋਂ ਜਹਾਜ਼ ਦੇ ਕਰੂ ਮੈਂਬਰ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਰੂ ਮੈਂਬਰਾਂ ਨਾਲ ਵੀ ਬਹਿਸ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ 14 ਸਤੰਬਰ ਨੂੰ ਫਲਾਈਟ ਨੰਬਰ ਪੀਕੇ-283 ਵਿੱਚ ਵਾਪਰੀ। ਜਾਣਕਾਰੀ ਮੁਤਾਬਕ ਪਾਕਿਸਤਾਨੀ ਯਾਤਰੀ ਪਹਿਲਾਂ ਚਾਲਕ ਦਲ ਦੇ ਮੈਂਬਰਾਂ ਨਾਲ ਬਹਿਸ ਕੀਤੀ ਅਤੇ ਫਿਰ ਅਚਾਨਕ ਅਜੀਬ ਹਰਕਤਾਂ ਕਰਨ ਲੱਗ ਪਿਆ। ਜਹਾਜ਼ ਦੀਆਂ ਸੀਟਾਂ ਦੀ ਭੰਨਤੋੜ ਕਰਨ ਤੋਂ ਬਾਅਦ ਉਸ ਨੇ ਜਹਾਜ਼ ਦੀਆਂ ਖਿੜਕੀਆਂ ਨੂੰ ਵੀ ਲੱਤਾਂ ਮਾਰੀਆਂ। ਫਿਰ ਅਚਾਨਕ ਉਹ ਮੂੰਹ ਥੱਲੇ ਕਰਕੇ ਫਰਸ਼ 'ਤੇ ਲੇਟ ਗਿਆ। ਜਦੋਂ ਫਲਾਈਟ 'ਚ ਮੌਜੂਦ ਕੁੱਝ ਕਰੂ ਮੈਂਬਰਾਂ ਨੇ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਉਨ੍ਹਾਂ 'ਤੇ ਵੀ ਹਮਲਾ ਕਰ ਦਿੱਤਾ। ਗੁੱਸੇ 'ਚ ਆਏ ਯਾਤਰੀ ਨੂੰ ਕਾਬੂ ਕਰਨ ਲਈ ਹਵਾਬਾਜ਼ੀ ਕਾਨੂੰਨ ਮੁਤਾਬਕ ਸੀਟ ਨਾਲ ਬੰਨ੍ਹ ਦਿੱਤਾ ਗਿਆ। ਪ੍ਰੋਟੋਕੋਲ ਦੇ ਅਨੁਸਾਰ, ਫਲਾਈਟ ਕਪਤਾਨ ਨੇ ਤੁਰੰਤ ਦੁਬਈ ਦੇ ਏਅਰ ਟ੍ਰੈਫਿਕ ਕੰਟਰੋਲਰ (ATS) ਨਾਲ ਸੰਪਰਕ ਕੀਤਾ ਅਤੇ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਅਤੇ ਯਾਤਰੀਆਂ ਦੀ ਸੁਰੱਖਿਆ ਦੀ ਮੰਗ ਕੀਤੀ। ਇਹ ਵੀ ਪੜ੍ਹੋ: ਕੁੱਤੇ ਨੂੰ ਚੱਲਦੀ ਕਾਰ ਨਾਲ ਬੰਨ੍ਹ ਕੇ ਘਸੀਟਿਆ, ਆਰੋਪੀ ਡਾਕਟਰ ਖ਼ਿਲਾਫ਼ ਕੇਸ ਦਰਜ ਦੁਬਈ ਏਅਰਪੋਰਟ 'ਤੇ ਉਤਰਦੇ ਹੀ ਯਾਤਰੀ ਨੂੰ ਹਿਰਾਸਤ 'ਚ ਲੈ ਲਿਆ ਗਿਆ। ਪਾਕਿਸਤਾਨੀ ਏਅਰਲਾਈਨ ਨੇ ਯਾਤਰੀ ਨੂੰ ਬਲੈਕਲਿਸਟ ਕਰ ਦਿੱਤਾ ਹੈ। -PTC News

Related Post