ਲੋਕ ਸਭਾ 'ਚ ਬੋਲੇ ਰਾਹੁਲ ਗਾਂਧੀ ,ਕਿਹਾ- ਕੇਂਦਰ ਸਰਕਾਰ ‘ਹਮ ਦੋ ਹਮਾਰੇ ਦੋ' ਦੀ ਤਰਜ਼ 'ਤੇ ਚੱਲ ਰਹੀ ਹੈ
ਨਵੀਂ ਦਿੱਲੀ : ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਲੋਕ ਸਭਾ ਵਿੱਚ ਬੋਲਦਿਆਂ ਕਿਸਾਨਾਂ ਦੇ ਮੁੱਦੇ ‘ਤੇ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਹੈ। ਕੇਂਦਰ ਸਰਕਾਰ ਦੇ ਨਵੇਂ ਕਾਨੂੰਨਾਂ ਨੂੰ ਲੈ ਕੇ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਕਾਨੂੰਨ ਪੂਰੀ ਤਰ੍ਹਾਂਦੋਵੇਂ ਪੂੰਜੀਪਤੀਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਲਿਆਂਦੇ ਗਏ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਸਰਕਾਰ ਹਮ ਦੋ ਹਮਾਰੇ ਦੋ ਦੀ ਤਰਜ਼ 'ਤੇ ਚੱਲ ਰਹੀ ਹੈ। ਦੋ ਸਰਕਾਰ ਵਿਚ ਹਨ ਅਤੇ ਦੋ ਉਨ੍ਹਾਂ ਦੇ ਉਦਯੋਗਪਤੀ ਦੋਸਤ ਹਨ। ਪੜ੍ਹੋ ਹੋਰ ਖ਼ਬਰਾਂ : ਦਿੱਲੀ ਹਿੰਸਾ ਦਾ ਇਕ ਹੋਰ ਮੁਲਜ਼ਮ ਇਕਬਾਲ ਸਿੰਘ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ [caption id="attachment_474129" align="aligncenter"] ਲੋਕ ਸਭਾ 'ਚ ਬੋਲੇ ਰਾਹੁਲ ਗਾਂਧੀ ,ਕਿਹਾ- ਕੇਂਦਰ ਸਰਕਾਰ ‘ਹਮ ਦੋ ਹਮਾਰੇ ਦੋ' ਦੀ ਤਰਜ਼ 'ਤੇ ਚੱਲ ਰਹੀ ਹੈ[/caption] ਉਨ੍ਹਾਂ ਨੇ ਕਿਹਾ ਕਿ ਇਸ ਦੇਸ਼ ਨੂੰ 2 ਲੋਕ ਚਲਾਉਂਦੇ ਹਨ ਅਤੇ ਉਨ੍ਹਾਂ ਦੇ ਨਾਮ ਸਾਰੇ ਜਾਣਦੇ ਹਨ। ਉਨ੍ਹਾਂ ਕਿਹਾ ਕਿ ਕੱਲ੍ਹ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਵਿਰੋਧੀ ਧਿਰ ਬਾਰੇ ਕਿਹਾ ਸੀ ਕਿ ਵਿਰੋਧੀ ਧਿਰ ਅੰਦੋਲਨ ਦੀ ਗੱਲ ਕਰ ਰਹੀ ਹੈ ਪਰ ਖੇਤੀ ਕਾਨੂੰਨਾਂ ਦੇ ਕੰਟੈਂਟ ਅਤੇ ਇਟੈਂਟ ਬਾਰੇ ਗੱਲ ਨਹੀਂ ਕਰ ਰਹੀ ,ਇਸ ਲਈ ਮੈਂ ਸੋਚਿਆ ਕਿ ਅੱਜ ਪ੍ਰਧਾਨ ਮੰਤਰੀ ਨੂੰ ਖ਼ੁਸ਼ ਕਰਨਾ ਚਾਹੀਦਾ ਹੈ ਅਤੇ ਖੇਤੀ ਕਾਨੂੰਨਾਂ ਦੇ ਕੰਟੈਂਟ ਬਾਰੇ ਗੱਲ ਕਰਨੀ ਚਾਹੀਦੀ ਹੈ। [caption id="attachment_474127" align="aligncenter"] ਲੋਕ ਸਭਾ 'ਚ ਬੋਲੇ ਰਾਹੁਲ ਗਾਂਧੀ ,ਕਿਹਾ- ਕੇਂਦਰ ਸਰਕਾਰ ‘ਹਮ ਦੋ ਹਮਾਰੇ ਦੋ' ਦੀ ਤਰਜ਼ 'ਤੇ ਚੱਲ ਰਹੀ ਹੈ[/caption] ਸੰਸਦ ਵਿਚ ਰਾਹੁਲ ਗਾਂਧੀ ਨੇ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਕਾਂਗਰਸ ਨੇ ਮੋਨ ਰੱਖਿਆ ਹੈ। ਉਨ੍ਹਾਂ ਕਿਹਾ ਕਿ ਪਹਿਲੇ ਕਾਨੂੰਨ ਦਾ ਕੰਟੈਂਟਇਹ ਹੈ ਕਿ ਕੋਈ ਵੀ ਵਿਅਕਤੀ ਦੇਸ਼ ਵਿਚ ਕਿਤੇ ਵੀ ਕਿੰਨਾ ਵੀ ਅਨਾਜ, ਸਬਜ਼ੀਆਂ, ਫਲ ਖਰੀਦ ਸਕਦਾ ਹੈ। ਜੋ ਕੋਈ ਵੀ ਖਰੀਦਣਾ ਚਾਹੁੰਦਾ ਹੈ ਉਹ ਖਰੀਦ ਸਕਦਾ ਹੈ। ਜੇ ਦੇਸ਼ ਵਿਚ ਅਨਲਿਮਟਿਡ ਖਰੀਦਦਾਰੀ ਹੋਈ ਤਾਂ ਮੰਡੀ 'ਚ ਕੌਣ ਜਾ ਕੇ ਖਰੀਦੇਗਾ। [caption id="attachment_474130" align="aligncenter"] ਲੋਕ ਸਭਾ 'ਚ ਬੋਲੇ ਰਾਹੁਲ ਗਾਂਧੀ ,ਕਿਹਾ- ਕੇਂਦਰ ਸਰਕਾਰ ‘ਹਮ ਦੋ ਹਮਾਰੇ ਦੋ' ਦੀ ਤਰਜ਼ 'ਤੇ ਚੱਲ ਰਹੀ ਹੈ[/caption] ਪੜ੍ਹੋ ਹੋਰ ਖ਼ਬਰਾਂ : ਭਾਰਤ 'ਚ ਹਿੰਸਾ ਤੇ ਦੰਗੇ ਭੜਕਾਉਣ ਦੇ ਡਰ ਤੋਂ Twitter ਨੇ500 ਤੋਂ ਜ਼ਿਆਦਾ ਅਕਾਊਂਟਸ ਨੂੰ ਕੀਤਾ ਬਲਾਕ ਪਹਿਲੇ ਕਾਨੂੰਨ ਦਾ ਕੰਟੈਂਟ ਦਾ ਉਦੇਸ਼ ਮੰਡੀਆਂ ਨੂੰ ਖਤਮ ਕਰਨਾ ਹੈ। ਦੂਜੇਕਾਨੂੰਨ ਦਾ ਕੰਟੈਂਟ ਇਹ ਹੈ ਕਿ ਵੱਡੇ ਤੋਂ ਵੱਡੇ ਉਦਯੋਗਪਤੀ ਜਿੰਨਾ ਚਾਹੇ ਸਟਾਕ ਕਰਨਾ ਚਾਹੁੰਦੇ ਨੇ ,ਕਰ ਸਕਣਗੇ। ਇਸਦਾ ਅਰਥ ਦੇਸ਼ ਵਿਚ ਹੋਰਡਿੰਗਜ਼ ਸ਼ੁਰੂ ਕਰਨਾ ਹੈ। ਓਥੇ ਹੀ ਤੀਜੇ ਕਾਨੂੰਨ ਦਾ ਕੰਟੈਂਟ ਇਹ ਹੈ ਕਿ ਜਦੋਂ ਕਿਸਾਨ ਦੇਸ਼ ਦੇ ਸਭ ਤੋਂ ਵੱਡੇ ਉਦਯੋਗਪਤੀ ਕੋਲ ਜਾ ਕੇ ਆਪਣੇ ਅਨਾਜ ਦੀ ਸਹੀ ਕੀਮਤ ਮੰਗੇਗਾ ਤਾਂ ਉਸਨੂੰ ਅਦਾਲਤ ਵਿੱਚ ਨਹੀਂ ਜਾਣ ਦਿੱਤਾ ਜਾਵੇਗਾ। -PTCNews