MSP 'ਤੇ ਸਰਕਾਰ ਦਾ ਬਿਆਨ, ਕਿਹਾ- ਸੰਯੁਕਤ ਕਿਸਾਨ ਮੋਰਚਾ ਤੋਂ ਨਾਂ ਮਿਲਦੇ ਹੀ ਬਣੇਗੀ ਕਮੇਟੀ
ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚਾ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਐੱਮ.ਐੱਸ.ਪੀ. ਕਮੇਟੀ ਲਈ ਮੈਂਬਰਾਂ ਨੂੰ ਨਾਮਜ਼ਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਇਸ ਲਈ ਸਪੱਸ਼ਟੀਕਰਨ ਮੰਗਿਆ ਹੈ। ਮੋਰਚੇ ਨਾਲ ਜੁੜੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜਗਮੋਹਨ ਸਿੰਘ ਨੇ ਕਿਹਾ ਕਿ ਮੰਤਰੀ ਨੇ ਇੱਕ ਤਰਫਾ ਗੱਲ ਕੀਤੀ ਹੈ। ਕੇਂਦਰ ਨੇ ਸਾਡੇ ਤੋਂ ਦੋ ਨਾਂ ਮੰਗੇ ਸਨ। ਇਸ ਪੱਤਰ ਦੇ ਜਵਾਬ ਵਿੱਚ ਅਸੀਂ ਪੁੱਛਿਆ ਸੀ ਕਿ ਇਸ ਕਮੇਟੀ ਦਾ ਮੈਂਬਰ ਅਤੇ ਚੇਅਰਮੈਨ ਕੌਣ ਹੋਵੇਗਾ? ਚੇਅਰਮੈਨ ਖੇਤੀਬਾੜੀ ਨਾਲ ਜੁੜੇਗਾ ਜਾਂ ਕੋਈ ਸਿਆਸੀ ਆਗੂ? ਅਸੀਂ ਚਾਹੁੰਦੇ ਹਾਂ ਕਿ ਇੱਕ ਕਿਸਾਨ ਚੇਅਰਮੈਨ ਬਣੇ।
ਇਸ ਦੇ ਨਾਲ ਹੀ ਇਸ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਤੁਰੰਤ ਲਾਗੂ ਕੀਤਾ ਜਾਵੇਗਾ ਜਾਂ ਫਾਈਲ ਪਿਛਲੀਆਂ ਕਮੇਟੀਆਂ ਵਾਂਗ ਧੂੜ ਚੱਟਦੀ ਰਹੇਗੀ? ਉਨ੍ਹਾਂ ਕਿਹਾ ਕਿ ਅਸੀਂ ਇਸ ਸਬੰਧੀ ਕੇਂਦਰ ਨੂੰ ਪੱਤਰ ਲਿਖਿਆ ਹੈ। ਇੱਕ ਈ-ਮੇਲ ਵੀ ਭੇਜੀ ਗਈ ਸੀ। ਜਿਸ ਦਾ ਸਾਨੂੰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ। ਬੀਤੇ ਦਿਨੀ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਉਹ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) 'ਤੇ ਕੇਂਦਰ ਦੁਆਰਾ ਗਠਿਤ ਕੀਤੀ ਜਾਣ ਵਾਲੀ ਕਮੇਟੀ ਲਈ ਆਪਣੇ ਮੈਂਬਰਾਂ ਦਾ ਨਾਂਅ ਨਹੀਂ ਰੱਖੇਗਾ, ਜਦੋਂ ਤੱਕ ਉਸ ਦਾ ਆਦੇਸ਼ ਪਤਾ ਨਹੀਂ ਲਗਦਾ।