ਅੰਮ੍ਰਿਤਸਰ: ਪਾਕਿ ਵੱਲੋਂ ਨਾਪਾਕ ਹਰਕਤਾਂ ਕੀਤੀਆਂ ਜਾਂਦੀਆ ਹਨ। ਪਾਕਿ ਵੱਲੋਂ ਡਰੋਨ ਆਉਣ ਦੇ ਮਾਮਲੇ ਦਿਨੋਂ ਦਿਨ ਵੱਧਦੇ ਜਾ ਰਹੇ ਹਨ।ਥਾਣਾ ਝਬਾਲ ਅਧੀਨ ਪੈਂਦੇ ਸਰਹੱਦੀ ਪਿੰਡ ਭੁੱਚਰ ਖ਼ੁਰਦ ਵਿਖੇ 10 ਦਿਨਾਂ ਦੇ ਅੰਦਰ ਹੀ ਦੂਜੀ ਵਾਰ ਡਰੋਨ ਮਿਲਣ ਦੀ ਘਟਨਾ ਨਾਲ ਇਸ ਖੇਤਰ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਉੱਥੇ ਹੀ ਪੁਲਿਸ ਪ੍ਰਸ਼ਾਸਨ ਵਲੋਂ ਇਸ ਸੰਬੰਧੀ ਬਾਰੀਕੀ ਨਾਲ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਪੁਲਿਸ ਵਲੋਂ ਡਰੋਨ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਜੇ 10 ਕੁ ਦਿਨ ਪਹਿਲਾ ਵੀ ਇਸੇ ਤਰ੍ਹਾਂ ਹੀ ਭੁੱਚਰ ਪਿੰਡ ਦੇ ਖੇਤਾਂ 'ਚੋ ਪੁਲਿਸ ਨੂੰ ਡਰੋਨ ਮਿਲਿਆ ਸੀ। ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨਾਂ ਵਿੱਚ ਇਕ ਡਰੋਨ ਦੁਆਰਾ ਕੁਝ ਸਮੱਗਰੀ ਸੁੱਟੀ ਗਈ ਸੀ ਜਿਸ ਤੋਂ ਬਾਅਦ ਬੀਐਸਐਫ ਨੂੰ ਟਿਫਨ ਬੰਬ ਦੀ ਸਮੱਗਰੀ ਅਤੇ ਕੁਝ ਕਾਰਤੂਸ ਬਰਾਮਦ ਹੋਏ ਸਨ। ਤੁਹਾਨੂੰ ਦੱਸ ਦੇਈਏ ਕਿ ਬੀਐਸਐਫ ਵੱਲੋਂ ਪਾਕਿ ਦੀਆਂ ਹਰਕਤਾਂ ਉੱਤੇ ਨਜ਼ਰ ਰੱਖੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਗਰਾਈਂ ਵਿੱਚ ਵਿੱਚ ਦੇਰ ਰਾਤ ਡਰੋਨ ਨਾਲ ਸਮਾਨ ਸੁੱਟਿਆ ਗਿਆ ਸੀ। ਬੀਐਸਐਫ ਜਵਾਨਾਂ ਨੇ ਗੋਲੀਬਾਰੀ ਕੀਤੀ। ਡਰੋਨ ਪਾਕਿਸਤਾਨ ਵੱਲ ਨੂੰ ਰਵਾਨਾ ਹੋਇਆ। ਬੀਐਸਐਫ ਦੇ ਜਵਾਨਾਂ ਨੂੰ ਤਲਾਸ਼ੀ ਦੌਰਾਨ ਵਿਸਫੋਟਕ ਸਮਾਨ ਬਰਾਮਦ ਹੋਇਆ। ਦੋ ਥਾਵਾਂ ਤੋਂ ਵਿਸਫੋਟਕ ਸਮੱਗਰੀ ਮਿਲੀ ਸੀ। ਇਹ ਵੀ ਪੜ੍ਹੋ:ਰਾਜ ਕੁੰਦਰਾ ਮਾਮਲਾ : ਮੁੰਬਈ ਪੁਲਿਸ ਨੇ 4 ਮੁਲਜ਼ਮ ਕੀਤੇ ਗ੍ਰਿਫ਼ਤਾਰ -PTC News