ਪਾਕਿ ਦੀ ਨਪਾਕ ਹਰਕਤ, ਸਰਹੱਦ 'ਤੇ ਅੱਜ ਫਿਰ ਨਜ਼ਰ ਆਇਆ ਡਰੋਨ
ਤਰਨਤਾਰਨ : ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਬੀਓਪੀ ਬਾਬਾ ਪੀਰ (ਭਿਖੀਵਿੰਡ) ਵਿੱਚ ਅੱਜ ਸਵੇਰੇ ਪਾਕਿਸਤਾਨੀ ਡਰੋਨ ਦੀ ਹਰਕਤ ਦੇਖਣ ਨੂੰ ਮਿਲੀ। ਇਸ ਤੋਂ ਬਾਅਦ ਸੀਮਾ ਸੁਰੱਖਿਆ ਬਲ ਦੀ 71 ਬਟਾਲੀਅਨ ਵੱਲੋਂ ਚਾਰ ਰਾਊਂਡ ਫਾਇਰਿੰਗ ਕੀਤੀ ਗਈ। ਜਿਸ ਨਾਲ ਪਾਕਿਸਤਾਨ ਵੱਲੋਂ ਆਇਆ ਡਰੋਨ ਥੱਲੇ ਡਿੱਗ ਗਿਆ। ਇਸ ਤੋਂ ਬਾਅਦ ਬੀਐਸਐਫ ਤੇ ਪੁਲਿਸ ਨੇ ਡਰੋਨ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਤੋਂ ਬਾਅਦ ਸੀਮਾ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਦੀ ਟੀਮ ਵੱਲੋਂ ਇਲਾਕੇ ਵਿੱਚ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ। ਘਟਨਾ ਸਵੇਰੇ ਪੰਜ ਵਜੇ ਤੋਂ ਸਵੇਰੇ 9 ਵਜੇ ਦੀ ਦੱਸੀ ਜਾ ਰਹੀ ਹੈ। ਇਸ ਗੱਲ ਦੀ ਪੁਸ਼ਟੀ ਸੀਮਾ ਸੁਰੱਖਿਆ ਬਲ ਦੇ ਬੁਲਾਰੇ ਨੇ ਕੀਤੀ ਹੈ। ਬੀਐਸਐਫ ਦੇ ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਅਕਸਰ ਆਪਣੀਆਂ ਨਾਪਾਕ ਸਰਗਰਮੀਆਂ ਨੂੰ ਅੰਜਾਮ ਦੇਣ ਲਈ ਭਾਰਤੀ ਖੇਤਰ ਵਿੱਚ ਡਰੋਨ ਭੇਜਦਾ ਹੈ। ਉਸ ਦੀ 24 ਘੰਟੇ ਬੀਐਸਐਫ ਟੀਮ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ 'ਤੇ ਹਰ ਸਮੇਂ ਨਜ਼ਰ ਰੱਖਦੀ ਹੈ। ਤਾਜ਼ਾ ਘਟਨਾ ਬੀਓਪੀ ਬਾਬਾ ਪੀਰ ਵਿੱਚ ਸਾਹਮਣੇ ਆਈ ਹੈ। ਸੀਮਾ ਸੁਰੱਖਿਆ ਬਲ ਦੀ 71ਵੀਂ ਬਟਾਲੀਅਨ ਸਰਹੱਦ 'ਤੇ ਗਸ਼ਤ ਕਰ ਰਹੀ ਸੀ। ਅਚਾਨਕ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਦੀ ਆਵਾਜਾਈ ਭਾਰਤੀ ਖੇਤਰ 'ਚ ਮਹਿਸੂਸ ਕੀਤੀ ਗਈ। ਇਸ 'ਤੇ ਜਵਾਨਾਂ ਨੇ ਚਾਰ ਰਾਉਂਡ ਫਾਇਰ ਕੀਤੇ, ਡਰੋਨ ਥੱਲੇ ਡਿੱਗ ਪਿਆ। ਬੁਲਾਰੇ ਨੇ ਦੱਸਿਆ ਕਿ ਸੀਮਾ ਸੁਰੱਖਿਆ ਬਲ ਅਤੇ ਪੁਲਿਸ ਦੀ ਸੰਯੁਕਤ ਟੀਮ ਇਲਾਕੇ ਵਿੱਚ ਡੂੰਘਾਈ ਨਾਲ ਤਲਾਸ਼ੀ ਮੁਹਿੰਮ ਚਲਾ ਰਹੀ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਪਾਕਿਸਤਾਨ ਹੁਣ ਡਰੋਨ ਰਾਹੀਂ ਭਾਰਤੀ ਖੇਤਰ ਵਿੱਚ ਹੈਰੋਇਨ ਤੇ ਹਥਿਆਰ ਭੇਜਦਾ ਹੈ। ਕਈ ਵਾਰ ਬੀਐਸਐਫ ਅਤੇ ਪੁਲਿਸ ਨੇ ਇਸ ਨੂੰ ਫੜ ਕੇ ਪਾਕਿਸਤਾਨ ਦੀ ਨਾਪਾਕ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ। ਹੁਣ ਤੱਕ ਇਸ ਬਾਰੇ ਕੁਝ ਵੀ ਸਾਹਮਣੇ ਨਹੀਂ ਆਇਆ ਹੈ ਕਿ ਹੁਣ ਤੱਕ ਕੀ ਹਾਸਲ ਹੋਇਆ ਹੈ। ਸਰਚ ਆਪਰੇਸ਼ਨ ਜਾਰੀ ਹੈ। ਇਹ ਵੀ ਪੜ੍ਹੋ : ਡੀਸੀ ਸਾਕਸ਼ੀ ਸਾਹਨੀ ਨੇ ਸ਼ਾਂਤੀ ਬਣਾਏ ਰੱਖਣ ਦੀ ਕੀਤੀ ਅਪੀਲ