ਪਾਕਿਸਤਾਨ ਦੀ ਖੂਬਸੂਰਤ ਵਿਦੇਸ਼ ਮੰਤਰੀ, ਜਿਸ ਨੂੰ ਹਰ ਦੇਸ਼ ਦਾ ਵਿਦੇਸ਼ ਮੰਤਰਾਲਾ ਚਾਹੁੰਦਾ ਮਿਲਣਾ
ਨਵੀਂ ਦਿੱਲੀ, 11 ਅਪ੍ਰੈਲ, 2022: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਕੈਬਨਿਟ ਦੇ 37 ਮੈਂਬਰਾਂ ਨੇ ਆਖਰਕਾਰ ਮੰਗਲਵਾਰ ਨੂੰ ਸਹੁੰ ਚੁੱਕੀ। ਇਸ 'ਚ ਇਕ ਨਾਂਅ ਦੀ ਜਿਸਦੀ ਪਾਕਿਸਤਾਨ ਦੇ ਨਾਲ ਨਾਲ ਭਾਰਤ 'ਚ ਵੀ ਕਾਫੀ ਚਰਚਾ ਹੋ ਰਹੀ ਹੈ। ਉਹ ਨਾਂਅ ਹੈ ਹਿਨਾ ਰੱਬਾਨੀ ਖਾਰ, ਹਿਨਾ ਪਾਕਿਸਤਾਨ ਦੀ ਕੈਬਨਿਟ ਦੀ ਸਭ ਤੋਂ ਖੂਬਸੂਰਤ ਮਹਿਲਾ ਮੰਤਰੀ ਹੈ ਜਿਸਨੂੰ ਵਿਦੇਸ਼ ਰਾਜ ਮੰਤਰੀ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਵੀ ਉਹ ਵਿਦੇਸ਼ ਮੰਤਰੀ ਰਹਿ ਚੁੱਕੀ ਹੈ। ਇਹ ਵੀ ਪੜ੍ਹੋ: ਵਿਆਹ ਤੋਂ ਬਾਅਦ ਪਹਿਲੀ ਵਾਰ ਘਰੋਂ ਬਾਹਰ ਆਈ ਆਲੀਆ ਭੱਟ, ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ ਹਿਨਾ ਰੱਬਾਨੀ ਖਾਰ ਦਾ ਜਨਮ 19 ਨਵੰਬਰ 1977 ਨੂੰ ਮੁਲਤਾਨ, ਪਾਕਿਸਤਾਨ ਵਿੱਚ ਹੋਇਆ ਸੀ। ਉਹ ਜੱਟ ਪਰਿਵਾਰ ਨਾਲ ਸਬੰਧਤ ਹੈ। ਉਸਦੇ ਪਿਤਾ ਗੁਲਾਮ ਨੂਰ ਰੱਬਾਨੀ ਖਾਰ ਇੱਕ ਜਾਣੀ-ਪਛਾਣੀ ਰਾਜਨੀਤਿਕ ਹਸਤੀ ਸਨ ਜੋ ਸੰਸਦ ਮੈਂਬਰ ਵੀ ਰਹੇ। ਹਿਨਾ ਰੱਬਾਨੀ ਨੇ ਲਾਹੌਰ ਯੂਨੀਵਰਸਿਟੀ ਆਫ ਮੈਨੇਜਮੈਂਟ ਸਾਇੰਸਜ਼ ਤੋਂ ਬੀਐਸਸੀ ਇਕਨਾਮਿਕਸ ਆਨਰਜ਼ ਕੀਤਾ ਹੈ। ਇਸ ਤੋਂ ਬਾਅਦ ਉਹ ਐਮਐਸਸੀ ਕਰਨ ਲਈ ਅਮਰੀਕਾ ਚਲੀ ਗਈ। 2002 ਵਿੱਚ ਹਿਨਾ ਰੱਬਾਨੀ ਖਾਰ ਨੇ ਆਪਣੇ ਪਿਤਾ ਦੀ ਸਿਆਸੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਰਾਜਨੀਤੀ ਵਿੱਚ ਕਦਮ ਰੱਖਿਆ। ਉਹ ਪਹਿਲੀ ਵਾਰ ਮੁਜ਼ੱਫਰਗੜ੍ਹ ਤੋਂ ਸੰਸਦ ਮੈਂਬਰ ਚੁਣੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸ਼ੌਕਤ ਅਜ਼ੀਜ਼ ਦੀ ਸਰਕਾਰ ਵਿੱਚ ਆਰਥਿਕ ਮਾਮਲਿਆਂ ਦਾ ਰਾਜ ਮੰਤਰੀ ਬਣਾਇਆ ਗਿਆ। ਉਸਨੇ 2008 ਵਿੱਚ ਦੁਬਾਰਾ ਚੋਣ ਜਿੱਤੀ ਅਤੇ ਇਸ ਵਾਰ ਉਸਨੂੰ ਕੇਂਦਰੀ ਵਿੱਤ ਅਤੇ ਉਦਯੋਗ ਵਿਭਾਗ ਦਾ ਰਾਜ ਮੰਤਰੀ ਬਣਾਇਆ ਗਿਆ। ਪਾਕਿਸਤਾਨ ਮੁਸਲਿਮ ਲੀਗ ਦੇ ਬੈਨਰ ਹੇਠ 2002 ਵਿੱਚ ਚੋਣ ਲੜਨ ਵਾਲੀ ਹਿਨਾ 2008 ਵਿੱਚ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਵਿੱਚ ਸ਼ਾਮਲ ਹੋਈ ਸੀ। ਇੱਥੋਂ ਉਨ੍ਹਾਂ ਦੀ ਅਤੇ ਪੀਪੀਪੀ ਦੇ ਨੌਜਵਾਨ ਆਗੂ ਬਿਲਾਵਲ ਭੁੱਟੋ ਦੀ ਨੇੜਤਾ ਵਧ ਗਈ। 2011 ਵਿੱਚ ਹਿਨਾ ਨੂੰ ਵਿਦੇਸ਼ ਰਾਜ ਮੰਤਰੀ ਬਣਾਇਆ ਗਿਆ ਸੀ। ਇਸ ਤੋਂ ਬਾਅਦ ਇੰਟਰਨੈਸ਼ਨਲ ਲੈਵਲ 'ਤੇ ਹਿਨਾ ਦੀ ਖੂਬਸੂਰਤੀ ਦੀਆਂ ਚਰਚਾਵਾਂ ਹੋਣ ਲੱਗੀਆਂ। ਵਿਦੇਸ਼ ਮੰਤਰੀ ਬਣਨ ਤੋਂ ਬਾਅਦ ਹਿਨਾ ਦੋ ਦਿਨਾਂ ਭਾਰਤ ਦੌਰੇ 'ਤੇ ਆਈ ਸੀ। ਫਿਰ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ। ਇਹ ਵੀ ਪੜ੍ਹੋ: ਵਿਆਹ 'ਚ ਰਣਬੀਰ ਨੇ ਆਪਣੀਆਂ ਸਾਲੀਆਂ ਨੂੰ ਕਿੰਨਾ ਸ਼ਗਨ, ਕੀਮਤ ਜਾਣ ਕੇ ਉੱਡ ਜਾਣਗੇ ਹੋਸ਼ ਪਾਕਿਸਤਾਨ ਦੀ ਸਿਆਸੀ ਉਲਟ ਫੇਰ ਤੋਂ ਬਾਅਦ ਹੁਣ ਕਈ ਦਿਨਾਂ ਦੀ ਦੇਰੀ ਮਗਰੋਂ ਆਖਿਰਕਾਰ ਮੰਗਲਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਕੈਬਨਿਟ ਦੇ 37 ਮੈਂਬਰਾਂ ਨੇ ਅਹੁਦੇ ਦੀ ਸਹੁੰ ਚੁੱਕੀ। -PTC News