ਡਿਜੀਟਲ ਸਟ੍ਰਾਇਕ ਤਹਿਤ 7 ਭਾਰਤੀ ਸਣੇ 1 ਪਾਕਿਸਤਾਨੀ Youtube ਨਿਊਜ਼ ਚੈਨਲ 'ਤੇ ਲਾਈ ਪਾਬੰਦੀ

By  Jasmeet Singh August 18th 2022 01:13 PM -- Updated: August 18th 2022 08:09 PM

ਨਵੀਂ ਦਿੱਲੀ, 18 ਅਗਸਤ: ਭਾਰਤ ਦੀ ਸੁਰੱਖਿਆ ਨੂੰ ਪ੍ਰਭਾਵਿਤ ਕਰਨ ਵਾਲੀ ਸਮੱਗਰੀ ਪੋਸਟ ਕਰਨ ਦੇ ਮਾਮਲੇ 'ਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (Ministry of Information & Broadcasting) ਨੇ 8 ਯੂਟਿਊਬ ਚੈਨਲਾਂ (Youtube Channels) 'ਤੇ ਪਾਬੰਦੀ (Block) ਲਗਾ ਦਿੱਤੀ ਹੈ। ਇਨ੍ਹਾਂ ਚੈਨਲਾਂ (Channels) 'ਤੇ ਭਾਰਤ ਦੀ ਰਾਸ਼ਟਰੀ ਸੁਰੱਖਿਆ, ਕਾਨੂੰਨ ਵਿਵਸਥਾ ਅਤੇ ਵਿਦੇਸ਼ੀ ਸਬੰਧਾਂ ਨੂੰ ਪ੍ਰਭਾਵਿਤ ਕਰਨ ਵਾਲੀ ਸਮੱਗਰੀ ਪੋਸਟ ਕਰਨ ਦਾ ਦੋਸ਼ ਲੱਗਿਆ।





ਨਵੇਂ ਆਈਟੀ ਨਿਯਮ 2021 ਦੇ ਤਹਿਤ 7 ਭਾਰਤੀ ਅਤੇ 1 ਪਾਕਿਸਤਾਨ ਆਧਾਰਿਤ ਯੂਟਿਊਬ ਚੈਨਲ (Youtube Channels) ਨੂੰ ਬਲਾਕ ਕੀਤਾ ਗਿਆ ਹੈ। ਇਨ੍ਹਾਂ ਚੈਨਲਾਂ 'ਤੇ ਭਾਰਤ ਵਿਰੁੱਧ ਫਰਜ਼ੀ ਸਮੱਗਰੀ ਫੈਲਾਉਣ ਦਾ ਦੋਸ਼ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (Ministry of Information & Broadcasting) ਨੇ ਕਿਹਾ ਕਿ "ਇਨ੍ਹਾਂ ਵਿੱਚੋਂ ਕੁਝ ਯੂਟਿਊਬ ਚੈਨਲਾਂ ਦੁਆਰਾ ਪ੍ਰਕਾਸ਼ਿਤ ਸਮੱਗਰੀ ਦਾ ਉਦੇਸ਼ ਭਾਰਤ ਵਿੱਚ ਧਾਰਮਿਕ ਭਾਈਚਾਰਿਆਂ ਵਿੱਚ ਨਫ਼ਰਤ ਫੈਲਾਉਣਾ ਸੀ। ਬਲਾਕ ਕੀਤੇ ਗਏ ਯੂਟਿਊਬ ਚੈਨਲਾਂ ਦੇ ਵੱਖ-ਵੱਖ ਵੀਡੀਓਜ਼ ਵਿੱਚ ਝੂਠੇ ਦਾਅਵੇ ਕੀਤੇ ਗਏ ਸਨ। ਉਦਾਹਰਨਾਂ ਵਿੱਚ ਜਾਅਲੀ ਖ਼ਬਰਾਂ ਸ਼ਾਮਲ ਸਨ ਜਿਵੇਂ ਕਿ ਭਾਰਤ ਸਰਕਾਰ ਨੇ ਧਾਰਮਿਕ ਇਮਾਰਤਾਂ ਨੂੰ ਢਾਹੁਣ ਦੇ ਹੁਕਮ ਦਿੱਤੇ; ਭਾਰਤ ਸਰਕਾਰ ਨੇ ਧਾਰਮਿਕ ਤਿਉਹਾਰ ਮਨਾਉਣ 'ਤੇ ਪਾਬੰਦੀ ਲਗਾ ਦਿੱਤੀ। ਅਜਿਹੀ ਸਮੱਗਰੀ ਦੇਸ਼ ਵਿੱਚ ਫਿਰਕੂ ਅਸ਼ਾਂਤੀ ਪੈਦਾ ਕਰਨ ਅਤੇ ਜਨਤਕ ਵਿਵਸਥਾ ਨੂੰ ਭੰਗ ਕਰਨ ਦੀ ਸਮਰੱਥਾ ਰੱਖਦੀ ਹੈ।"


ਮੰਤਰਾਲੇ ਨੇ ਅੱਗੇ ਕਿਹਾ ਕਿ, "ਯੂਟਿਊਬ ਚੈਨਲਾਂ (Youtube Channels) ਦੀ ਵਰਤੋਂ ਵੱਖ-ਵੱਖ ਵਿਸ਼ਿਆਂ ਜਿਵੇਂ ਕਿ ਭਾਰਤੀ ਹਥਿਆਰਬੰਦ ਸੈਨਾਵਾਂ, ਜੰਮੂ ਅਤੇ ਕਸ਼ਮੀਰ ਆਦਿ 'ਤੇ ਜਾਅਲੀ ਖ਼ਬਰਾਂ ਪੋਸਟ ਕਰਨ ਲਈ ਵੀ ਕੀਤੀ ਜਾਂਦੀ ਸੀ। ਸਮੱਗਰੀ ਨੂੰ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ੀ ਰਾਜਾਂ ਨਾਲ ਭਾਰਤ ਦੇ ਦੋਸਤਾਨਾ ਸਬੰਧਾਂ ਦੇ ਦ੍ਰਿਸ਼ਟੀਕੋਣ ਤੋਂ ਪੂਰੀ ਤਰ੍ਹਾਂ ਗਲਤ ਅਤੇ ਸੰਵੇਦਨਸ਼ੀਲ ਦੇਖਿਆ ਗਿਆ ਸੀ।" ਮੰਤਰਾਲੇ ਦਾ ਕਹਿਣਾ ਕਿ ਬਲਾਕ ਕੀਤੀ ਗਈ ਸਮੱਗਰੀ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ, ਰਾਜ ਦੀ ਸੁਰੱਖਿਆ, ਵਿਦੇਸ਼ੀ ਰਾਜਾਂ ਨਾਲ ਭਾਰਤ ਦੇ ਦੋਸਤਾਨਾ ਸਬੰਧਾਂ ਅਤੇ ਦੇਸ਼ ਵਿੱਚ ਜਨਤਕ ਵਿਵਸਥਾ ਲਈ ਹਾਨੀਕਾਰਕ ਪਾਈ ਗਈ ਸੀ। ਇਸ ਅਨੁਸਾਰ ਸਮੱਗਰੀ ਨੂੰ ਸੂਚਨਾ ਤਕਨਾਲੋਜੀ ਐਕਟ, 2000 ਦੀ ਧਾਰਾ 69ਏ ਦੇ ਦਾਇਰੇ ਤਹਿਤ ਬਲਾਕ ਕੀਤਾ ਗਿਆ।


ਮੰਤਰਾਲੇ ਨੇ ਅੱਗੇ ਦੱਸਿਆ ਕਿ ਬਲਾਕ ਕੀਤੇ ਯੂਟਿਊਬ ਚੈਨਲਾਂ (Youtube Channels) ਦੇ 114 ਕਰੋੜ ਤੋਂ ਵੱਧ ਵਿਯੂਜ਼ ਅਤੇ 85 ਲੱਖ 73 ਹਜ਼ਾਰ ਫਾਲੋਅਰਜ਼ ਸਨ। ਯੂਟਿਊਬ 'ਤੇ ਬਲਾਕ ਕੀਤੇ ਚੈਨਲਾਂ ਦੁਆਰਾ ਜਾਅਲੀ ਭਾਰਤ ਵਿਰੋਧੀ ਸਮੱਗਰੀ ਦਾ ਮੋਨੀਟਾਈਜ਼ੇਸ਼ਨ (Monetisation) ਕੀਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ: ਬਿਕਰਮ ਸਿੰਘ ਮਜੀਠੀਆ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਸ਼ਹੀਦ ਵਿਖੇ ਹੋਏ ਨਤਮਸਤਕ



-PTC News

Related Post