ਪਾਕਿਸਤਾਨੀ ਪੱਤਰਕਾਰ ਦਾ ਚੜ੍ਹਿਆ ਪਾਰਾ ਤਾਂ ਓਨ-ਕੈਮਰਾ ਮੁੰਡੇ ਨੂੰ ਪੈ ਗਿਆ ਥੱਪੜ, ਵੀਡੀਓ ਹੋਏ ਵਾਇਰਲ
ਟ੍ਰੈਂਡਿੰਗ ਖ਼ਬਰ: ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ, ਇੱਕ ਪਾਕਿਸਤਾਨੀ ਪੱਤਰਕਾਰ ਨੂੰ ਕੈਮਰੇ ਦੇ ਸਾਹਮਣੇ ਇੱਕ ਲੜਕੇ ਨੂੰ ਥੱਪੜ ਮਾਰਦੇ ਹੋਏ ਦੇਖਿਆ ਗਿਆ। ਇਸ ਵੀਡੀਓ ਨੇ ਇੰਟਰਨੈੱਟ 'ਤੇ ਤਹਿਲਕਾ ਮਚਾ ਦਿੱਤਾ ਹੈ।
ਇਹ ਵੀ ਪੜ੍ਹੋ: ਪਨਬੱਸ/ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਮੁਲਾਜ਼ਮਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ, ਸਾਰੇ ਬੱਸ ਅੱਡੇ ਬੰਦ
ਦਰਅਸਲ ਹਾਲ ਹੀ 'ਚ ਈਦ-ਉਲ-ਅਧਾ ਦੇ ਮੌਕੇ 'ਤੇ ਰਿਪੋਰਟਿੰਗ ਕਰ ਰਹੀ ਪਾਕਿਸਤਾਨੀ ਮਹਿਲਾ ਪੱਤਰਕਾਰ ਨੇ ਉਸ ਸਮੇਂ ਇਕ ਲੜਕੇ ਨੂੰ ਜ਼ੋਰਦਾਰ ਥੱਪੜ ਜੜ ਦਿੱਤਾ ਸੀ। ਟਵਿਟਰ 'ਤੇ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ 6 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।
ਵਾਇਰਲ ਵੀਡੀਓ ਵਿੱਚ ਇੱਕ ਮਹਿਲਾ ਰਿਪੋਰਟਰ ਨੂੰ ਦੇਖਿਆ ਜਾ ਸਕਦਾ ਹੈ। ਜਿਵੇਂ ਹੀ ਉਹ ਬੋਲਣਾ ਬੰਦ ਕਰਦੀ ਹੈ ਤਿਓਂ ਹੀ ਉਸ ਦੇ ਕੋਲ ਖੜ੍ਹੇ ਲੜਕੇ ਨੂੰ ਥੱਪੜ ਜੜ ਦਿੰਦੀ ਹੈ।
ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਪਾਕਿਸਤਾਨੀ ਰਿਪੋਰਟਰ ਨੂੰ ਕਿਸ ਕਾਰਨ ਗੁੱਸਾ ਆਇਆ, ਪਰ ਜਿਵੇਂ ਹੀ ਉਸਨੇ ਰਿਪੋਰਟਿੰਗ ਖਤਮ ਕੀਤੀ, ਉਹ ਹਰਕਤ ਵਿੱਚ ਆਈ ਅਤੇ ਨੇੜੇ ਖੜ੍ਹੇ ਲੜਕੇ 'ਤੇ ਹੱਥ ਛੱਡ ਦਿੱਤਾ।
ਮੰਨਿਆ ਜਾ ਰਿਹਾ ਹੈ ਕਿ ਲੜਕੇ ਨੇ ਕੁਝ ਅਣਉਚਿਤ ਟਿੱਪਣੀ ਕੀਤੀ ਸੀ, ਜਿਸ ਕਾਰਨ ਰਿਪੋਰਟਰ ਦਾ ਸਬਰ ਟੁੱਟ ਗਿਆ ਸੀ।
ਇੰਟਰਨੈੱਟ 'ਤੇ ਉਪਭੋਗਤਾਵਾਂ ਦਾ ਇੱਕ ਹਿੱਸਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਦੁਚਿੱਤੀ ਵਿੱਚ ਪੈ ਗਿਆ ਕਿਉਂਕਿ ਉਹ ਸਮਝ ਨਹੀਂ ਪਾ ਰਹੇ ਕਿ ਪੱਤਰਕਾਰ ਨੇ ਆਪਣਾ ਸਬਰ ਕਿਉਂ ਗੁਆ ਲਿਆ।