ਪਾਕਿਸਤਾਨੀ ਲੋਕ ਗਾਇਕ ਆਰਿਫ ਲੋਹਾਰ ਦੇ ਦੇਹਾਂਤ ਨੂੰ ਲੈ ਕੇ ਉੱਡੀ ਖ਼ਬਰ ,ਜਾਣੋਂ ਅਸਲ ਸੱਚ 

By  Shanker Badra May 9th 2021 04:24 PM

ਚੰਡੀਗੜ੍ਹ : ਮਸ਼ਹੂਰ ਪਾਕਿਸਤਾਨੀ ਪੰਜਾਬੀ ਗਾਇਕ ਆਰਿਫ ਲੋਹਾਰ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇੱਕ ਖ਼ਬਰ ਵਾਇਰਲ ਹੋ ਰਹੀ ਹੈ ਕਿ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ।ਜਿਸ ਦੇ ਚਲਦੇ ਸਭ ਪ੍ਰਸ਼ੰਸਕ ਇਸਨੂੰ ਸੱਚ ਮੰਨ ਕੇ ਦੁੱਖ ਜਾਹਿਰ ਕਰ ਰਹੇ ਹਨ ਪਰ ਇਹ ਖ਼ਬਰ ਸਿਰਫ਼ ਅਫਵਾਹ ਹੀ ਹੈ। ਪੜ੍ਹੋ ਹੋਰ ਖ਼ਬਰਾਂ : ਲੁਧਿਆਣਾ 'ਚ ਹੁਣ ਸੋਮਵਾਰ ਤੋਂ ਰੋਜ਼ਾਨਾ ਦੁਪਹਿਰ 12 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਕਰਫ਼ਿਊ [caption id="attachment_496047" align="aligncenter"]Pakistani Folk singer Arif Lohars wife passes away in Lahore ਪਾਕਿਸਤਾਨੀ ਲੋਕ ਗਾਇਕ ਆਰਿਫ ਲੋਹਾਰ ਦੇ ਦੇਹਾਂਤ ਨੂੰ ਲੈ ਕੇ ਉੱਡੀ ਖ਼ਬਰ ,ਜਾਣੋਂ ਅਸਲ ਸੱਚ[/caption] ਦਰਅਸਲ 'ਚ ਆਰਿਫ ਲੋਹਾਰ ਦੀ ਪਤਨੀ ਦਾ ਐਤਵਾਰ ਨੂੰ ਲਾਹੌਰ ਵਿੱਚ ਦੇਹਾਂਤ ਹੋ ਗਿਆ ਹੈ, ਜਿਸ ਨੂੰ ਆਰਿਫ ਲੋਹਾਰ ਦੀ ਮੌਤ ਦੱਸਿਆ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਆਰਿਫ ਲੋਹਾਰ ਦੀ ਪਤਨੀ ਦੀ ਮ੍ਰਿਤਕ ਦੇਹ ਕੋਲ ਉਨ੍ਹਾਂ ਦਾ ਬੇਟਾ ਖੜ੍ਹਾ ਨਜ਼ਰ ਆ ਰਿਹਾ ਹੈ। [caption id="attachment_496043" align="aligncenter"]Pakistani Folk singer Arif Lohars wife passes away in Lahore ਪਾਕਿਸਤਾਨੀ ਲੋਕ ਗਾਇਕ ਆਰਿਫ ਲੋਹਾਰ ਦੇ ਦੇਹਾਂਤ ਨੂੰ ਲੈ ਕੇ ਉੱਡੀ ਖ਼ਬਰ ,ਜਾਣੋਂ ਅਸਲ ਸੱਚ[/caption] ਦੱਸਿਆ ਜਾਂਦਾ ਹੈ ਕਿ ਆਰਿਫ ਦੀ ਪਤਨੀ 'ਫਾਰੂਕ ਨੂੰ ਬੁਖਾਰ ਹੋ ਗਿਆ ਸੀ, ਜਿਸ ਤੋਂ ਬਾਅਦ ਉਸਨੂੰ ਲਾਹੌਰਦੇ ਇੱਕ ਨਿੱਜੀ ਹਸਪਤਾਲ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਜਿੱਥੇ ਸ਼ਨੀਵਾਰ ਨੂੰ ਆਰਿਫ਼ ਦੀ ਪਤਨੀ ਦੀ ਤਬੀਅਤ ਵਿਗੜ ਗਈ, ਜਿਸ ਤੋਂ ਬਾਅਦ ਉਸ ਨੂੰ ਵੈਂਟੀਲੇਟਰ ਲਿਜਾਇਆ ਗਿਆ। ਉਸ ਨੂੰ ਐਤਵਾਰ ਨੂੰ ਲਾਹੌਰ ਵਿੱਚ ਦਫਨਾਇਆ ਗਿਆ। [caption id="attachment_496046" align="aligncenter"]Pakistani Folk singer Arif Lohars wife passes away in Lahore ਪਾਕਿਸਤਾਨੀ ਲੋਕ ਗਾਇਕ ਆਰਿਫ ਲੋਹਾਰ ਦੇ ਦੇਹਾਂਤ ਨੂੰ ਲੈ ਕੇ ਉੱਡੀ ਖ਼ਬਰ ,ਜਾਣੋਂ ਅਸਲ ਸੱਚ[/caption] ਜਿਸ ਤੋਂ ਬਾਅਦ ਚਾਰੇ ਪਾਸੇ ਆਰਿਫ਼ ਲੋਹਾਰ ਦੇ ਦੇਹਾਂਤ ਦੀ  ਝੂਠੀ ਖ਼ਬਰ ਫ਼ੈਲ ਰਹੀ ਹੈ ਤੇ ਸੋਸ਼ਲ ਮੀਡੀਆ 'ਤੇ ਆਰਿਫ਼ ਲੋਹਾਰ ਦੀ ਤਸਵੀਰ ਜਿਸ 'ਤੇ RIP ਲਿਖਿਆ ਹੋਇਆ ਉਹ ਕਾਫੀ ਵਾਇਰਲ ਹੋ ਰਹੀ ਹੈ। ਦੱਸ ਦੇਈਏ ਕਿ ਆਰਿਫ਼ ਪਾਕਿਸਤਾਨ ਦੇ ਮਸ਼ਹੂਰ ਗਾਇਕ ਹਨ, ਜੋ ਆਪਣੇ ਸਾਜ ਵਜੋਂ ਖਾਸ ਤੌਰ 'ਤੇ ਚਿਮਟਾ ਰੱਖਦੇ ਹਨ। ਉਹ ਪ੍ਰਸਿੱਧ ਲੋਕ ਗਾਇਕ ਆਲਮ ਲੋਹਾਰ ਦੇ ਬੇਟੇ ਹਨ। [caption id="attachment_496045" align="aligncenter"]Pakistani Folk singer Arif Lohars wife passes away in Lahore ਪਾਕਿਸਤਾਨੀ ਲੋਕ ਗਾਇਕ ਆਰਿਫ ਲੋਹਾਰ ਦੇ ਦੇਹਾਂਤ ਨੂੰ ਲੈ ਕੇ ਉੱਡੀ ਖ਼ਬਰ ,ਜਾਣੋਂ ਅਸਲ ਸੱਚ[/caption] ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਮਰੀਜ਼ ਨੂੰ ਦਿੱਲੀ ਤੋਂ ਪੰਜਾਬ ਲਿਆਉਣ ਲਈ ਐਂਬੂਲੈਂਸ ਡਰਾਈਵਰ ਨੇ ਲਏ 1,20,000 ਰੁਪਏ ਆਰਿਫ਼ ਲੋਹਾਰ ਨੇ ਬੀਤੇ ਦਿਨੀਂ ਪਾਕਿਸਤਾਨੀ ਸੈਲੇਬ੍ਰਿਟੀ ਸਾਹਿਬਾ ਦੇ ਸ਼ੋਅ 'ਲਾਈਫਟਾਈਲ ਵਿਦ ਸਾਹਿਬਾ' ਲਈ ਸ਼ੂਟ ਕੀਤਾ ਸੀ। ਇਹ ਐਪੀਸੋਡ ਈਦ ਮੌਕੇ ਪ੍ਰਸਾਰਿਤ ਹੋਵੇਗਾ। ਦੱਸਣਯੋਗ ਹੈ ਕਿ ਆਰਿਫ ਲੋਹਾਰ ਆਪਣੇ ਗੀਤ 'ਜੁਗਨੀ' ਕਰਕੇ ਦੁਨੀਆ ਭਰ 'ਚ ਬੇਹੱਦ ਮਕਬੂਲ ਹੋਏ ਹਨ। ਆਰਿਫ ਦੇ ਅਨੇਕਾਂ ਅਜਿਹੇ ਗੀਤ ਹਨ, ਜੋ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਲੋਕਾਂ ਵਲੋਂ ਵਾਰ-ਵਾਰ ਸੁਣੇ ਜਾਂਦੇ ਹਨ। -PTCNews

Related Post