ਗੁਰਦਾਸਪੁਰ 'ਚ ਸਰਹੱਦ ਨੇੜੇ ਦੇਖਿਆ ਪਾਕਿਸਤਾਨੀ 'ਡਰੋਨ'

By  Riya Bawa April 7th 2022 11:52 AM

ਗੁਰਦਾਸਪੁਰ: ਪਾਕਿਸਤਾਨੀ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਆਏ ਦਿਨ ਡਰੋਨ ਸਰਹੱਦ ਪਾਰੋਂ ਭੇਜੇ ਜਾਣ ਦੀਆਂ ਘਟਨਾਵਾਂ ਵੇਖਣ ਨੂੰ ਮਿਲਦੀਆਂ ਹਨ ਇਕ ਅਜਿਹਾ ਹੀ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਪਾਕਿਸਤਾਨੀ ਡਰੋਨ ਗੁਰਦਾਸਪੁਰ 'ਚ ਬਾਰਡਰ ਆਊਟਰ ਪੋਸਟ ਰੋਜ਼ਾ ਨੇੜੇ ਦੁਪਹਿਰ ਕਰੀਬ 1.30 ਵਜੇ ਭਾਰਤੀ ਸਰਹੱਦ 'ਚ ਦਾਖਲ ਹੋਇਆ। BSF shoots down Pakistani drone in Punjab's Ferozepur, contraband recovered ਬੀਐਸਐਫ ਦੀ 89 ਬਟਾਲੀਅਨ ਦੇ ਜਵਾਨਾਂ ਨੇ 16 ਦੇ ਕਰੀਬ ਡ੍ਰੋਨ ਦੀ ਦਿਸ਼ਾ ਵੱਲ ਫਾਇਰ ਕੀਤੇ। ਇਸ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਚਲਾ ਗਿਆ। ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਸਰਹੱਦ ’ਤੇ ਪਹੁੰਚ ਕੇ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਵੱਲੋਂ ਕਈ ਡਰੋਨ ਭੇਜੇ ਜਾ ਚੁੱਕੇ ਹਨ, ਜਿਨ੍ਹਾਂ ਦਾ ਭਾਰਤੀ ਸੁਰੱਖਿਆ ਬਲਾਂ ਨੇ ਮੂੰਹਤੋੜ ਜਵਾਬ ਦਿੱਤਾ ਹੈ। ਸ਼ੁੱਕਰਵਾਰ ਨੂੰ ਬੀਐਸਐਫ ਨੇ ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਇੱਕ ਡਰੋਨ ਨੂੰ ਡੇਗ ਦਿੱਤਾ। ਚੀਨ ਦੇ ਬਣੇ ਡਰੋਨ ਨੂੰ ਸ਼ੁੱਕਰਵਾਰ ਰਾਤ ਕਰੀਬ 11.10 ਵਜੇ ਫਿਰੋਜ਼ਪੁਰ ਸੈਕਟਰ 'ਚ ਵਾਨ ਸਰਹੱਦੀ ਚੌਕੀ ਨੇੜੇ ਦੇਖਿਆ ਗਿਆ ਅਤੇ ਉਸ ਨੂੰ ਡੇਰ ਕਰ ਦਿੱਤਾ ਗਿਆ।  ਇਕ ਅਧਿਕਾਰੀ ਨੇ ਕਿਹਾ ਸੀ ਕਿ ਕਾਲੀ ਉੱਡਣ ਵਾਲੀ ਵਸਤੂ ਨੂੰ ਅੰਤਰਰਾਸ਼ਟਰੀ ਸਰਹੱਦ ਤੋਂ ਲਗਭਗ 300 ਮੀਟਰ ਅਤੇ ਸਰਹੱਦੀ ਵਾੜ ਤੋਂ 150 ਮੀਟਰ ਦੀ ਦੂਰੀ 'ਤੇ ਮਾਰਿਆ ਗਿਆ ਸੀ। ਗੁਰਦਾਸਪੁਰ 'ਚ ਸਰਹੱਦ ਨੇੜੇ ਦੇਖਿਆ ਪਾਕਿਸਤਾਨੀ 'ਡਰੋਨ' ਇਹ ਵੀ ਪੜ੍ਹੋ: Petrol Prices: ਪੈਟਰੋਲ ਤੇ ਡੀਜ਼ਲ ਦੇ ਨਵੇਂ ਰੇਟ ਜਾਰੀ, ਜਾਣੋ ਕੀ ਕਿੰਨਾ ਮਹਿੰਗਾ ਹੋਇਆ ਪੈਟਰੋਲ -PTC News

Related Post