ਕਰਤਾਰਪੁਰ ਸਾਹਿਬ ਨਤਮਸਤਕ ਹੋ ਕੇ ਪਰਤੇ ਦਾਦੀ-ਪੋਤੇ ਕੋਲੋਂ 3 ਲੱਖ ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ
ਗੁਰਦਾਸਪੁਰ : ਪਾਕਿਸਤਾਨ ਵਿਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋ ਪਰਤੇ ਦਾਦੀ-ਪੋਤੇ ਕੋਲ ਡੇਰਾ ਬਾਬਾ ਨਾਨਕ ਵਿਖੇ ਸਥਿਤ ਕਰਤਾਰਪੁਰ ਇਨਟੈਗਰੇਟਿਡ ਚੈਕ ਪੋਸਟ ਉਤੇ ਕਸਟਮ ਡਿਊਟੀ ਸਟਾਫ ਵੱਲੋਂ ਚੈਕਿੰਗ ਦੌਰਾਨ 3 ਲੱਖ ਰੁਪਏ ਪਾਕਿਸਤਾਨੀ ਕਰੰਸੀ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਉਥੇ ਹੀ ਕਸਟਮ ਡਿਊਟੀ ਸਟਾਫ ਵੱਲੋਂ ਕਰੰਸੀ ਨੂੰ ਜ਼ਬਤ ਕਰ ਲਿਆ ਗਿਆ ਹੈ ਉਥੇ ਹੀ ਅਗਲੀ ਪੁੱਛਗਿੱਛ ਲਈ ਉਕਤ ਔਰਤ ਤੇ ਨੌਜਵਾਨ ਜੋ ਉਸ ਦਾ ਪੋਤਾ ਹੈ ਨੂੰ ਡੇਰਾ ਬਾਬਾ ਨਾਨਕ ਪੁਲਿਸ ਹਵਾਲੇ ਕਰ ਦਿੱਤਾ।
ਉਧਰ ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਰਵਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਉਕਤ ਔਰਤ ਅਤੇ ਨੌਜਵਾਨ ਨੂੰ ਹਿਰਾਸਤ ਵਿਚ ਲੈ ਉਨ੍ਹਾਂ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਮੁੱਢਲੀ ਜਾਂਚ ਵਿਚ ਇਹ ਸਾਹਮਣੇ ਆਇਆ ਹੈ ਕਿ ਦੋਵੇਂ ਦੀਨਾਨਗਰ ਦੇ ਨਜ਼ਦੀਕ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ : ਹਾਦਸੇ 'ਚ ਬੁਰੀ ਤਰ੍ਹਾਂ ਜ਼ਖ਼ਮੀ ਹੋਈ ਪਪੀਤਾ ਨੇ ਨਹੀਂ ਮੰਨੀ ਹਾਰ, ਆਈਏਐਸ ਦੀ ਕਰ ਰਹੀ ਹੈ ਤਿਆਰੀ
ਇਹ ਬੀਤੇ ਕੱਲ੍ਹ ਕਰਤਾਰਪੁਰ ਕੋਰੀਡੋਰ ਰਾਹੀਂ ਪਾਕਿਸਤਾਨ ਵਿਚ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਨਤਮਸਤਕ ਹੋਣ ਗਏ ਤੇ ਜਦ ਉਹ ਪਾਕਿਸਤਾਨ ਤੋਂ ਪਰਤੇ ਤਾਂ ਉਨ੍ਹਾਂ ਕੋਲ ਪਾਕਿਸਤਾਨੀ ਕਰੰਸੀ ਬਰਾਮਦ ਹੋਈ ਤੇ ਕਸਟਮ ਡਿਊਟੀ ਸਟਾਫ ਵੱਲੋਂ ਛਾਣਬੀਣ ਕੀਤੀ ਤਾਂ 3 ਲੱਖ ਪਾਕਿਸਤਾਨੀ ਰੁਪਏ ਦੋਵਾਂ ਕੋਲੋਂ ਬਰਾਮਦ ਹੋਏ ਤੇ ਉਥੇ ਹੀ ਡੀਐਸਪੀ ਨੇ ਦੱਸਿਆ ਕਿ ਇਹ ਵੀ ਸਾਹਮਣੇ ਆਇਆ ਹੈ ਕਿ ਉਕਤ ਔਰਤ ਦੇ ਰਿਸ਼ਤੇਦਾਰ ਪਾਕਿਸਤਾਨ ਵਿਚ ਰਹਿੰਦੇ ਹਨ ਤੇ ਔਰਤ ਮੁਤਾਬਕ ਪੈਸੇ ਉਨ੍ਹਾਂ ਨੇ ਦਿੱਤੇ ਸਨ ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਗੰਭੀਰਤਾ ਨਾਲ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
-PTC News