ਭਾਰਤ-ਪਾਕਿ ਸਰਹੱਦ 'ਤੇ ਡ੍ਰੋਨ ਵਾਲੀ ਸਾਜ਼ਿਸ਼ ਨਾਕਾਮ, BSF ਵੱਲੋਂ ਪਾਕਿਸਤਾਨੀ ਕੀਤਾ ਗਿਆ ਕਾਬੂ

By  Riya Bawa May 15th 2022 05:19 PM

ਪਠਾਨਕੋਟ: ਪਠਾਨਕੋਟ ਦੇ ਬਮਿਆਲ ਸੈਕਟਰ 'ਚ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਵੱਲ ਆ ਮੁੜ ਡਰੋਨ ਭੇਜੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਬਮਿਆਲ ਸੈਕਟਰ 'ਚ ਪਹਾੜੀਪੁਰ ਅਤੇ ਜ਼ੈਦਪੁਰ ਪੋਸਟ ਰੀਡਿੰਗ ਦੇ ਵਿਚਕਾਰ ਇਸ ਡਰੋਨ ਦੇਖਿਆ ਗਿਆ ਹੈ। ਇਸ ਸਰਹੱਦ 'ਤੇ ਬੀ.ਐੱਸ.ਐੱਫ ਦੇ ਜਵਾਨਾਂ ਨੇ ਤੜਕੇ 4 ਵਜੇ ਦੇ ਕਰੀਬ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਦੀ ਹਰਕਤ ਹੁੰਦੀ ਦੇਖੀ। ਭਾਰਤ-ਪਾਕਿ ਸਰਹੱਦ 'ਤੇ ਡ੍ਰੋਨ ਵਾਲੀ ਸਾਜ਼ਿਸ਼ ਨਾਕਾਮ, BSF ਵੱਲੋਂ ਪਾਕਿਸਤਾਨੀ ਕੀਤਾ ਗਿਆ ਕਾਬੂ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਡਰੋਨ ਦੀ ਹਰਕਤ ਨੂੰ ਦੇਖਦਿਆਂ ਬੀ.ਐੱਸ.ਐੱਫ ਦੇ ਜਵਾਨਾਂ ਵੱਲੋਂ ਡਰੋਨ 'ਤੇ 19 ਰਾਊਂਡ ਫਾਇਰ ਵੀ ਕੀਤੇ ਗਏ, ਫਾਇਰਿੰਗ ਦੌਰਾਨ ਡਰੋਨ ਵਾਪਸ ਪਾਕਿਸਤਾਨ ਵੱਲ ਚਲਾ ਗਿਆ ਅਤੇ ਉਸ ਨੂੰ ਨਸ਼ਟ ਕਰਨ 'ਚ ਜਵਾਨਾਂ ਨੂੰ ਸਫ਼ਲਤਾ ਨਹੀਂ ਮਿਲ ਪਾਈ। ਫਿਲਹਾਲ ਬੀ.ਐਸ.ਐਫ ਦੇ ਜਵਾਨਾਂ ਅਤੇ ਪੁਲਸ ਵੱਲੋਂ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ। ਇਸ ਜਾਂਚ ਤੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਡਰੋਨ ਰਾਹੀਂ ਪਾਕਿਸਤਾਨ ਤੋਂ ਭਾਰਤੀ ਸਰਹੱਦ ਵੱਲ ਕੋਈ ਵੀ ਸ਼ੱਕੀ ਚੀਜ਼ ਤਾਂ ਨਹੀਂ ਭੇਜੀ ਗਈ। ਭਾਰਤ-ਪਾਕਿ ਸਰਹੱਦ 'ਤੇ ਡ੍ਰੋਨ ਵਾਲੀ ਸਾਜ਼ਿਸ਼ ਨਾਕਾਮ, BSF ਵੱਲੋਂ ਪਾਕਿਸਤਾਨੀ ਕੀਤਾ ਗਿਆ ਕਾਬੂ ਪੁਲਸ ਮੁਤਾਬਕ ਤਲਾਸ਼ੀ ਮੁਹਿੰਮ ਚਲਾਈ ਗਈ ਹੈ ਤਾਂ ਜੋ ਇਸ ਡਰੋਨ ਦੀ ਗਤੀਵਿਧੀ ਬਾਰੇ ਪਤਾ ਲੱਗ ਸਕੇ। ਪੁਲਸ ਨੇ ਦੱਸਿਆ ਫਿਲਹਾਲ ਕੋਈ ਵੀ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ ਹੈ। ਦੂਜੇ ਪਾਸੇ ਅੱਜ ਭਾਰਤ-ਪਾਕਿ ਸਰਹੱਦ 'ਤੇ BSF ਵੱਲੋਂ ਪਾਕਿਸਤਾਨੀ ਕਾਬੂ ਕੀਤਾ ਗਿਆ। -PTC News

Related Post