10 ਹਫ਼ਤਿਆਂ 'ਚ Omicron ਦੇ 90 ਕਰੋੜ ਤੋਂ ਵੱਧ ਮਾਮਲੇ ਆਏ ਸਾਹਮਣੇ: WHO

By  Riya Bawa February 2nd 2022 12:23 PM -- Updated: February 2nd 2022 02:04 PM

Omicron Updates: ਵਿਸ਼ਵ ਸਿਹਤ ਸੰਗਠਨ (WHO) ਦੇ ਡਾਇਰੈਕਟਰ ਜਨਰਲ ਨੇ ਮੰਗਲਵਾਰ ਨੂੰ ਕਿਹਾ ਕਿ 10 ਹਫਤੇ ਪਹਿਲਾਂ ਕੋਰੋਨਾ ਵਾਇਰਸ ਦੇ Omicron ਵੇਰੀਐਂਟ ਦੇ ਸਾਹਮਣੇ ਆਉਣ ਤੋਂ ਬਾਅਦ ਸੰਕਰਮਣ ਦੇ 90 ਮਿਲੀਅਨ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜੋ ਕਿ ਸਾਲ 2020 ਵਿੱਚ ਸਾਹਮਣੇ ਆਏ ਕੇਸਾਂ ਦੀ ਕੁੱਲ ਗਿਣਤੀ ਨਾਲੋਂ ਜਿਆਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਕੋਵਿਡ-19 ਮਹਾਮਾਰੀ ਸਾਲ 2020 ਵਿੱਚ ਸ਼ੁਰੂ ਹੋਈ ਸੀ। ਵਿਸ਼ਵ ਸਿਹਤ ਸੰਗਠਨ (WHO) ਦੇ ਡਾਇਰੈਕਟਰ-ਜਨਰਲ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਸਾਵਧਾਨ ਕੀਤਾ ਕਿ ਹਾਲਾਂਕਿ ਓਮੀਕਰੋਨ (Omicron) ਵਾਇਰਸ ਦੇ ਹੋਰ ਰੂਪਾਂ ਵਾਂਗ ਘਾਤਕ ਨਹੀਂ ਹੈ ਫਿਰ ਵੀ ਇਸ ਤੋਂ ਬਚਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਜ਼ਿਆਦਾਤਰ ਖੇਤਰਾਂ ਤੋਂ ਮੌਤਾਂ ਦੀ ਗਿਣਤੀ ਵਧਣ ਦੀਆਂ ਬਹੁਤ ਹੀ ਡਰਾਉਣੀਆਂ ਖਬਰਾਂ ਆ ਰਹੀਆਂ ਹਨ। ਹਾਲ ਹੀ 'ਚ ਡਬਲਿਯੂਐਚਓ (WHO) ਦੇ ਤਕਨੀਕੀ ਮੁਖੀ ਮਾਰੀਆ ਵੈਨ ਕੇਰਖੋਵ ਨੇ (Omicron) ਓਮੀਕ੍ਰੋਨ ਦੇ ਤੇਜ਼ੀ ਨਾਲ ਫੈਲਣ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਇਸ ਦਾ ਪਹਿਲਾ ਤੇ ਮੁੱਖ ਕਾਰਨ ਓਮੀਕ੍ਰੋਨ 'ਚ ਹੋਏ ਮਿਊਟੇਸ਼ਨ ਹਨ। ਇਹ ਮਨੁੱਖੀ ਸਰੀਰ ਦੇ ਸੈੱਲਾਂ ਨਾਲ ਆਸਾਨੀ ਨਾਲ ਜੁੜਨ 'ਚ ਮਦਦ ਕਰਦਾ ਹੈ। ਇੱਕ ਹੋਰ ਕਾਰਨ ਦੱਸਦੇ ਹੋਏ ਮਾਰੀਆ ਨੇ ਕਿਹਾ ਕਿ ਇਹ ਵਾਇਰਸ ਇਮਿਊਨ ਸਿਸਟਮ ਨੂੰ ਚਮਕਾ ਦੇਣ 'ਚ ਕਾਮਯਾਬ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਵੀ ਇਨਫ਼ੈਕਸ਼ਨ ਹੋ ਚੁੱਕੀ ਹੈ, ਇਹ ਉਨ੍ਹਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਿਹਾ ਹੈ। ਨਾਲ ਹੀ ਜਿਨ੍ਹਾਂ ਲੋਕਾਂ ਨੇ ਟੀਕੇ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ, ਉਹ ਵੀ ਇਸ ਦੀ ਪਕੜ ਤੋਂ ਬੱਚ ਨਹੀਂ ਪਾ ਰਹੇ ਹਨ। ਇਥੇ ਪੜ੍ਹੋ ਹੋਰ ਖ਼ਬਰਾਂ: CBSE 10ਵੀਂ ਅਤੇ 12ਵੀਂ ਦੀ Fake ਡੇਟਸ਼ੀਟ ਹੋ ਰਹੀ ਵਾਇਰਲ -PTC News

Related Post