'ਸਾਡਾ ਕਾਮ ਬੋਲਦਾ ਹੈ' ਪੰਜਾਬ ਸਰਕਾਰ ਇਸ ਵਾਹਿਆਤ ਸਰਕਾਰੀ ਵਿਗਿਆਪਨ 'ਤੇ ਤੁਰੰਤ ਰੋਕ ਲਾਵੇ : ਬੀਰ ਦਵਿੰਦਰ ਸਿੰਘ

By  Pardeep Singh October 1st 2022 05:19 PM

ਪਟਿਆਲਾ: ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਕੰਮਾਂ ਦੀ ਇਸ਼ਤਿਹਾਰਬਾਜ਼ੀ ਕਰਨ ਉੱਤੇ ਕਰੋੜਾ ਰੁਪਏ ਖਰਚ ਕਰ ਰਹੀ ਹੈ। ਪੰਜਾਬ ਸਰਕਾਰ ਦਾ ਇਕ ਵਿਗਿਆਪਨ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਜਿਸ ਉਤੇ ਲਿਖਿਆ ਹੋਇਆ ਹੈ ਕਿ “ ਸਾਡਾ ਕਾਮ ਬੋਲਦਾ ਹੈ, ਸਾਡਾ ਕਾਮ ਬੋਲਦਾ ਹੈ, ਸਿਰਫ਼ ਕਾਮ ਬੋਲਦਾ ਹੈ”। ਸਰਕਾਰ ਨੇ ਵਿਗਿਆਪਨ ਉੱਤੇ ਕਰੋੜਾ ਰੁਪਏ ਖਰਚ ਕੀਤੇ ਹਨ ਇਹ ਵਿਗਿਆਨਪਨ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਨੂੰ ਲੈ ਕੇ ਦਿੱਤਾ ਗਿਆ ਹੈ। ਇਸ ਵਿਗਿਆਪਨ ਉੱਤੇ ਕੰਮ ਸ਼ਬਦ ਦੀ ਥਾਂ ਕਾਮ ਲਿਖਿਆ ਹੋਇਆ ਹੈ ਜੋ ਕਿ ਬੇਹੱਦ ਨਿੰਦਣਯੋਗ ਹੈ।   ਇਸ ਵਿਗਿਆਪਨ ਉੱਤੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਹੈ ਕਿ ਹੋ ਸਕਦਾ ਹੈ, ਕਿ ਇਹ ਵਿਗਿਆਪਨ ਨੂੰ ਵਿਗਿਆਪਤ ਕਰਨ ਸਮੇਂ, ਪੰਜਾਬ ਦੇ ਲੋਕ ਸੰਪਰਕ ਵਿਭਾਗ ਦੇ ਉੱਚ-ਅਧਿਕਾਰੀਆਂ ਨੂੰ ਕੇਵਲ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਵੋਟਰਾਂ ਦਾ ਦਰਸ਼ਕ ਸਮੂਹ ਹੀ ਨਜ਼ਰ ਆਉਂਦਾ ਹੋਵੇ, ਉਹ ਇਹ ਤੱਥ ਭੁੱਲ ਹੀ ਗਏ ਕਿ ਇਹ ਵਿਗਿਆਪਨ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਹਿੰਦੀ ਜਾਂ ਗੁਜਰਾਤੀ ਚੈਨਲਾਂ ਤੋਂ ਬਿਨਾਂ, ਦੇਸ ਦੇ ਹਿੰਦੀ ਤੇ ਅੰਗਰੇਜ਼ੀ ਦੇ ਬਿਜਲਈ ਮਾਧਿਅਮ ਨਾਲ ਸਬੰਧਤ,  ਰਾਸ਼ਟਰੀ ਟੀ.ਵੀ ਚੈਨਲਾਂ ਨੂੰ ਵੀ ਦੇ ਰਹੇ ਹਨ, ਜਿਨ੍ਹਾਂ ਦੇ ਟੈਲੀਵਿਜ਼ਨ ਰਾਹੀ  ਪ੍ਰਸਾਰਿਤ ਹੋਣ ਵਾਲੇ ਪਰੋਗਰਾਮਾਂ ਦੀ ਪਹੁੰਚ-ਸੀਮਾਂ, ਦੂਰ-ਸੰਚਾਰ ਦੇ ਮਾਧਿਅਮਾਂ ਰਾਹੀਂ, ਨਾ ਕੇਵਲ ਪੂਰੇ ਦੇਸ਼ ਤੀਕਰ ਹੈ ਸਗੋਂ ਇਸ ਤੋਂ ਵੀ ਦੂਰ ਪੂਰੇ ਵਿਸ਼ਵ ਤੀਕਰ ਹੈ । ਸਰਕਾਰੀ ਵਿਗਿਆਪਨਾਂ ਵਿੱਚ 'ਸਾਡਾ ਕਾਮ ਬੋਲਦਾ ਹੈ, ਸਾਡਾ ਕਾਮ ਬੋਲਦਾ ਹੈ, ਸਿਰਫ਼ ਕਾਮ ਬੋਲਦਾ ਹੈ”  ਤਾਂ ਉਨ੍ਹਾਂ ਦੇ ਪੱਲੇ ਸਿਵਾਏ ਸ਼ਰਮਿੰਦਗੀ ਤੇ ਜ਼ਲਾਲਤ ਤੋਂ, ਹੋਰ ਕੁੱਝ ਵੀ ਪੱਲੇ ਨਹੀਂ ਪਵੇਗਾ। ਸਾਬਕਾ ਡਿਪਟੀ ਸਪੀਕਰ ਦਾ ਕਹਿਣਾ ਹੈ ਕਿ ਪੰਜਾਬੀ ਡਿਕਸਨਰੀ ਦੇ ਹਵਾਲੇ ਨਾਲ ਵਿਸ਼ਵ ਭਰ ਵਿੱਚ ਵੱਸਦੇ ਪੰਜਾਬੀਆਂ ਨੂੰ ਇਹ ਸਮਝਾ ਦੇਵੇ ਕਿ ‘ਕਾਮ’ ਦੇ ਅਰਥ ਪੰਜਾਬੀ ਵਿੱਚ ਕੀ ਹੁੰਦੇ ਹਨ ? ਆਖਿਰ ਪੰਜਾਬ ਅਤੇ ਪੰਜਾਬ ਤੋਂ ਬਾਹਰ, ਪੂਰੇ ਵਿਸ਼ਵ ਵਿੱਚ ਬੈਠਾ, ਪੰਜਾਬੀ ਭਾਈਚਾਰਾ ਤਾਂ ਇਸ ਬੇਹੁਦਾ ਮਸ਼ਹੂਰੀ  ਨੂੰ  ਪੰਜਾਬੀ ਵਿੱਚ ਹੀ ਸੁਣੇਗਾ ਤੇ ਸਮਝੇਗਾ ਤੇ ਆਪਣੇ ਬੱਚਿਆਂ ਤੇ ਪਰਿਵਾਰ ਦੇ ਸਾਹਮਣੇ ਭਗਵੰਤ ਮਾਨ ਦੀ ਸਰਕਾਰ ਦੀ, ਇਸ ਬੇਹੁਦਾ ਹਰਕਤ ਤੇ ਸ਼ਰਮਿੰਦਗੀ ਮਹਿਸੂਸ ਕਰਦਾ ਹੋਇਆਂ, ਮੂੰਹ ਵਿੱਚ ਉਂਗਲਾਂ ਨਹੀਂ ਲਵੇਗਾ ਤੇ ਹੋਰ ਕੀ ਕਰੇਗਾ ? ਉਨ੍ਹਾਂ ਨੇ ਕਿਹਾ ਹੈ ਕਿ ਮੇਰੀ ਮੰਗ ਹੈ ਕਿ ਪੰਜਾਬ ਪ੍ਰਾਂਤ ਦੀ ਸਰਕਾਰੀ ਭਾਸ਼ਾ ਤੇ ਦੇਸ਼- ਵਿਦੇਸ਼ ਵੱਸਦੇ ਕਰੋੜਾਂ ਪੰਜਾਬੀਆਂ ਦੀ ਮਾ-ਬੋਲੀ ਨੂੰ ਇੱਕ ਸਰਕਾਰੀ ਵਿਗਿਆਪਨ ਰਾਹੀਂ ਜਿੱਚ ਕਰਕੇ, ਮਜ਼ਾਕ ਦਾ ਵਿਸ਼ਾ ਬਣਾਉਂਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ  ਪੂਰੇ ਪੰਜਾਬੀ ਜਗਤ ਪਾਸੋਂ ਮੁਆਫ਼ੀ ਮੰਗਣ ਅਤੇ ਪੰਜਾਬ ਦੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਇਸ ਮੂਰਖਤਾ ਭਰੇ ਵਿਗਿਆਪਨ ਦੇ ਪ੍ਰਸਾਰਨ ਲਈ ਆਪਣੀ ਇਖ਼ਲਾਕੀ ਜ਼ਿੰਮੇਵਾਰੀ ਕਬੂਲਦੇ ਹੋਏ, ਬਤੌਰ ਲੋਕ ਸੰਪਰਕ ਮੰਤਰੀ ਦੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇਣ। ਮੁੱਖ ਮੰਤਰੀ ਭਗਵੰਤ ਮਾਨ ਤੁਰੰਤ ਇਸ ਵਾਹਿਆਤ, ਬੇਹੁਦਾ ਤੇ ਫਾਹਸ਼ ਮਸ਼ਹੂਰੀ ਵਾਲੇ ਇਸ਼ਤਿਹਾਰ ਨੂੰ ਵਾਪਸ ਲੈਣ ਦਾ ਐਲਾਨ ਕਰਨ ਅਤੇ ਇਸ ਮਹਾਂ-ਬੇਵਕੂਫ਼ੀ ਦੀ ਜ਼ਿੰਮੇਵਾਰੀ ਨਿਸ਼ਚਿਤ ਕਰਕੇ ਪੰਜਾਬ ਲੋਕ ਸੰਪਰਕ ਦੇ ਜ਼ਿੰਮੇਵਾਰ ਅਫ਼ਸਰਾਂ ਦੇ ਖਿਲਾਫ਼, ਜਿਨ੍ਹਾਂ ਨੇ ਇਸ ਵਿਗਿਆਪਨ ਨੂੰ ਮਨਜ਼ੂਰੀ ਦਿੱਤੀ ਹੈ, ਉਨ੍ਹਾਂ ਸਾਰਿਆਂ ਦੇ ਖਿਲਾਫ਼ ਸਖਤ ਕਾਰਵਾਈ ਕਰਨ। ਉਨ੍ਹਾਂ ਨੇ ਦੱਸਿਆ ਹੈ ਕਿ ਅੰਦਾਜ਼ਾ ਨਾਲ 40 ਕਰੋੜ ਰਪੁਏ ਖਰਚ ਕੀਤੇ ਗਏ ਹੋਣਗੇ। ਇਹ ਵੀ ਪੜ੍ਹੋ;CM ਮਾਨ ਦੀ ਪਤਨੀ ਦਾ ਵਿਰੋਧ, ਕਾਰ ਦਾ ਕੀਤਾ ਘਿਰਾਓ -PTC News

Related Post