ਦਿੱਲੀ 'ਚ ਆਰੇਂਜ ਅਲਰਟ, 45 ਤੋਂ ਪਾਰ ਪਹੁੰਚਿਆ ਪਾਰਾ, ਜਾਣੋ ਕਿੰਨੇ ਸਾਲਾਂ ਦਾ ਟੁੱਟਿਆ ਰਿਕਾਰਡ

By  Riya Bawa April 10th 2022 10:59 AM -- Updated: April 10th 2022 11:00 AM

Delhi Weather Forecast: ਦਿੱਲੀ 'ਚ ਗਰਮੀ ਦਾ ਕਹਿਰ ਜਾਰੀ ਰਹਿਣ ਕਾਰਨ ਭਾਰਤੀ ਮੌਸਮ ਵਿਭਾਗ (IMD) ਨੇ ਐਤਵਾਰ ਨੂੰ ਰਾਸ਼ਟਰੀ ਰਾਜਧਾਨੀ ਲਈ ਆਰੇਂਜ ਅਲਰਟ ਜਾਰੀ ਕੀਤਾ। ਆਈਐਮਡੀ (IMD) ਦੇ ਅਨੁਸਾਰ, ਦਿੱਲੀ ਵਿੱਚ 42.4 ਡਿਗਰੀ ਸੈਲਸੀਅਸ ਤਾਪਮਾਨ 'ਤੇ ਸ਼ਨੀਵਾਰ ਨੂੰ ਪੰਜ ਸਾਲਾਂ ਵਿੱਚ ਅਪ੍ਰੈਲ ਦਾ ਸਭ ਤੋਂ ਗਰਮ ਦਿਨ ਰਿਹਾ। ਰਾਸ਼ਟਰੀ ਰਾਜਧਾਨੀ ਵਿੱਚ 21 ਅਪ੍ਰੈਲ, 2017 ਨੂੰ 43.2 ਡਿਗਰੀ ਸੈਲਸੀਅਸ ਦਾ ਉੱਚ ਤਾਪਮਾਨ ਦਰਜ ਕੀਤਾ ਗਿਆ ਸੀ। Northwest India records highest temperature in 122 years ਦਿੱਲੀ ਵਿੱਚ 29 ਅਪ੍ਰੈਲ, 1941 ਨੂੰ ਮਹੀਨੇ ਦਾ ਸਭ ਤੋਂ ਵੱਧ ਤਾਪਮਾਨ 45.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਨੇ ਕਿਹਾ ਕਿ 72 ਸਾਲਾਂ 'ਚ ਇਹ ਪਹਿਲੀ ਵਾਰ ਹੈ ਕਿ ਅਪ੍ਰੈਲ ਦੇ ਪਹਿਲੇ ਅੱਧ 'ਚ ਰਾਸ਼ਟਰੀ ਰਾਜਧਾਨੀ 'ਚ ਇੰਨਾ ਜ਼ਿਆਦਾ ਤਾਪਮਾਨ ਦਰਜ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਸਫਦਰਜੰਗ ਮਾਨੀਟਰਿੰਗ ਸਟੇਸ਼ਨ 'ਤੇ ਵੱਧ ਤੋਂ ਵੱਧ ਤਾਪਮਾਨ 41.6 ਡਿਗਰੀ ਸੈਲਸੀਅਸ ਸੀ। Orange alert in Delhi amid severe heatwave (1) ਦਿੱਲੀ 'ਚ ਸ਼ਨੀਵਾਰ ਨੂੰ ਪਾਰਾ 45 ਡਿਗਰੀ ਨੂੰ ਪਾਰ ਕਰ ਗਿਆ (ਦਿੱਲੀ ਸਭ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ) ਜੋ ਕਿ ਇਕ ਰਿਕਾਰਡ ਹੈ। ਦਿੱਲੀ ਸਪੋਰਟਸ ਕੰਪਲੈਕਸ ਪਹਿਲਾ ਸਟੇਸ਼ਨ ਬਣ ਗਿਆ ਜਿੱਥੇ ਪਾਰਾ 45.1 ਡਿਗਰੀ (ਅੱਜ ਦਿੱਲੀ ਵਿੱਚ ਅਧਿਕਤਮ ਤਾਪਮਾਨ) 45 ਤੋਂ ਪਾਰ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਅਪ੍ਰੈਲ ਮਹੀਨੇ 'ਚ ਹੁਣ ਤੱਕ 9 ਦਿਨਾਂ 'ਚ ਇੰਨੀ ਗਰਮੀ ਪਈ ਹੈ ਜੋ ਪਿਛਲੇ 72 ਸਾਲਾਂ 'ਚ ਨਹੀਂ ਹੋਈ। ਸ਼ੁੱਕਰਵਾਰ ਨੂੰ ਦਿੱਲੀ ਦਾ ਤਾਪਮਾਨ 41.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਸੱਤ ਡਿਗਰੀ ਵੱਧ ਸੀ, ਜੋ ਇਸ ਸਾਲ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਸੀ। ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਵੀ ਰਾਸ਼ਟਰੀ ਰਾਜਧਾਨੀ 'ਚ ਗੰਭੀਰ ਗਰਮੀ ਦੀ ਲਹਿਰ ਦੀ 'ਆਰੇਂਜ ਅਲਰਟ' ਚੇਤਾਵਨੀ ਜਾਰੀ ਕੀਤੀ ਸੀ। ਅਗਲੇ ਹਫਤੇ ਮੰਗਲਵਾਰ ਤੋਂ ਆਸਮਾਨ 'ਚ ਬੱਦਲ ਛਾਏ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਕਾਰਨ ਕੜਾਕੇ ਦੀ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ। ਪਾਕਿਸਤਾਨ, ਹਰਿਆਣਾ ਅਤੇ ਦੱਖਣੀ ਰਾਜਸਥਾਨ ਵਿੱਚ ਲੰਮੀ ਗਰਮੀ ਅਤੇ ਲਗਾਤਾਰ ਵੱਧ ਰਹੇ ਤਾਪਮਾਨ ਦਾ ਅਸਰ ਦਿੱਲੀ ਐਨਸੀਆਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਲਗਾਤਾਰ ਪੱਛਮੀ ਹਵਾਵਾਂ ਦਿੱਲੀ ਪਹੁੰਚ ਰਹੀਆਂ ਹਨ। ਜਿਸ ਕਾਰਨ ਦਿੱਲੀ ਵਿੱਚ ਪਾਰਾ ਚੜ੍ਹ ਰਿਹਾ ਹੈ। ਮੈਦਾਨੀ ਇਲਾਕਿਆਂ ਵਿੱਚ, ਜਦੋਂ ਅਧਿਕਤਮ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਹੁੰਦਾ ਹੈ ਅਤੇ ਘੱਟੋ-ਘੱਟ 4.5 ਡਿਗਰੀ ਸੈਲਸੀਅਸ ਆਮ ਨਾਲੋਂ ਵੱਧ ਹੁੰਦਾ ਹੈ ਤਾਂ ਗੰਭੀਰ ਗਰਮੀ ਘੋਸ਼ਿਤ ਕੀਤੀ ਜਾਂਦੀ ਹੈ। ਸ਼ੁੱਕਰਵਾਰ ਨੂੰ ਹੀ ਦਿੱਲੀ ਦਾ ਤਾਪਮਾਨ ਆਮ ਨਾਲੋਂ 7 ਡਿਗਰੀ ਵੱਧ ਸੀ। ਦਿੱਲੀ 'ਚ ਅਪ੍ਰੈਲ ਦਾ ਮਹੀਨਾ ਸ਼ੁਰੂ ਹੋਇਆ ਹੈ। -PTC News

Related Post