ਅਜਨਾਲਾ 'ਚ ਟੂਰਨਾਮੈਂਟ ਦੌਰਾਨ ਧਮਾਕਾ, ਇਕ ਬੱਚੇ ਦੀ ਮੌਤ, ਦੋ ਗੰਭੀਰ ਜ਼ਖ਼ਮੀ

By  Riya Bawa April 18th 2022 01:57 PM -- Updated: April 18th 2022 02:02 PM

ਅਜਨਾਲਾ: ਅਜਨਾਲਾ ਦੇ ਪਿੰਡ ਕੋਟਲਾ ਗਾਜੀਆਂ ਵਿਚ ਖੇਡ ਟੂਰਨਾਮੈਂਟ ਦੌਰਾਨ ਜ਼ਬਰਦਸਤ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਧਮਾਕੇ ਦੌਰਾਨ ਇਕ ਬੱਚੇ ਦੀ ਮੌਤ ਹੋ ਗਈ ਹੈ, ਜਦ ਕਿ 2 ਜ਼ਖਮੀ ਹੋਏ ਹਨ। ਮਿਲੀ ਜਾਣਕਾਰੀ ਮੁਤਾਬਕ ਪਿੰਡ ਵਿਚ ਖੇਡ ਟੂਰਨਾਮੈਂਟ ਹੋ ਰਿਹਾ ਸੀ ਤੇ ਪਿੰਡ ਵਾਸੀ ਖੁਸ਼ੀ ਮਨਾਉਣ ਲਈ ਪੋਟਾਸ਼ ਕੁੱਟ ਕੇ ਪਟਾਖੇ ਬਣਾ ਰਹੇ ਸਨ, ਇਸੇ ਦੌਰਾਨ ਧਮਾਕਾ ਹੋ ਗਿਆ। ਇਸ ਕਾਰਨ ਇਕ ਬੱਚੇ ਦੀ ਮੌਤ ਹੋ ਗਈ ਜਦਕਿ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏੇ। ਅਜਨਾਲਾ 'ਚ ਟੂਰਨਾਮੈਂਟ ਦੌਰਾਨ ਧਮਾਕਾ, ਇਕ ਬੱਚੇ ਦੀ ਮੌਤ, ਦੋ ਗੰਭੀਰ  ਜ਼ਖ਼ਮੀ ਕਿਹਾ ਜਾ ਰਿਹਾ ਹੈ ਕਿ ਜਸ਼ਨ ਮਨਾਉਣ ਲਈ ਲਿਆਂਦੇ ਪੋਟਾਸ਼ ਨੂੰ ਤੋੜਦੇ ਸਮੇਂ ਧਮਾਕਾ ਹੋਇਆ ਹੈ। ਲੋਕ ਵਾਲੀਬਾਲ ਮੁਕਾਬਲੇ ਵਿੱਚ ਜਿੱਤ ਦਾ ਜਸ਼ਨ ਮਨਾਉਣ ਦੀ ਤਿਆਰੀ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਕੁਝ ਦੋਸਤ ਪੋਟਾਸ਼ ਤੋਂ ਪਟਾਕੇ ਬਣਾਉਣ ਦੀ ਤਿਆਰੀ ਕਰ ਰਹੇ ਸਨ। ਸਾਰੇ ਲੜਕਿਆਂ ਦੀ ਉਮਰ 13 ਸਾਲ ਦੇ ਕਰੀਬ ਹੈ। ਅਜਨਾਲਾ 'ਚ ਟੂਰਨਾਮੈਂਟ ਦੌਰਾਨ ਧਮਾਕਾ, ਇਕ ਬੱਚੇ ਦੀ ਮੌਤ, ਦੋ ਗੰਭੀਰ  ਜ਼ਖ਼ਮੀ ਇਹ ਵੀ ਪੜ੍ਹੋ:ਕਾਂਗਰਸ ‘ਚ ਕਾਟੋ-ਕਲੇਸ਼ ਜਾਰੀ, ਹਾਈਕਮਾਂਡ ਸੁਨੀਲ ਜਾਖੜ 'ਤੇ ਕਰ ਸਕਦਾ ਹੈ ਕਰਵਾਈ ! ਦੱਸ ਦੇਈਏ ਕਿ ਜਿਸ ਘਰ 'ਚ ਧਮਾਕਾ ਹੋਇਆ ਅਜਨਾਲਾ ਪੁਲਿਸ ਨੇ ਉਸ ਨੌਜਵਾਨ ਵਿਰੁੱਧ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਹੈ। ਅਜਨਾਲਾ ਪੁਲਿਸ ਨੇ ਜਾਂਚ ਕਰ ਰਹੀ ਹੈ ਕਿ ਧਮਾਕੇ ਵਾਲੀ ਪੋਟਾਸ਼ ਕਿੱਥੋਂ ਲਿਆਂਦੀ ਗਈ ਹੈ ਤੇ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਅਜਨਾਲਾ 'ਚ ਟੂਰਨਾਮੈਂਟ ਦੌਰਾਨ ਧਮਾਕਾ, ਇਕ ਬੱਚੇ ਦੀ ਮੌਤ, ਦੋ ਗੰਭੀਰ  ਜ਼ਖ਼ਮੀ -PTC News

Related Post