Delhi Building Collapse: ਦਿੱਲੀ ਦੇ ਮੁਸਤਫਾਬਾਦ ਦੇ ਬਾਬੂ ਨਗਰ ਚੈਨੇ ਵਾਲੀ ਗਲੀ ਵਿੱਚ ਅੱਜ ਸਵੇਰੇ 5 ਵਜੇ ਦੇ ਕਰੀਬ ਇੱਕ ਮਕਾਨ ਢਹਿ ਗਿਆ। ਇਸ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ 3 ਲੋਕ ਜ਼ਖਮੀ ਹੋ ਗਏ ਹਨ। ਮੌਕੇ 'ਤੇ ਕੁੱਲ 3 ਫਾਇਰ ਟੈਂਡਰ ਭੇਜੇ ਗਏ ਹਨ। ਫਾਇਰ ਅਧਿਕਾਰੀਆਂ ਨੇ ਕਿਹਾ ਹੈ ਕਿ ਮਲਬੇ ਹੇਠਾਂ ਕੁਝ ਲੋਕ ਦੱਬੇ ਹੋ ਸਕਦੇ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ।
ਜ਼ਖਮੀਆਂ ਨੂੰ ਮਲਬੇ 'ਚੋਂ ਕੱਢ ਕੇ ਇਲਾਜ ਲਈ ਜੀਟੀਬੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿੱਥੇ ਸੁਲੇਮਾਨ, ਉਸ ਦੀ ਪਤਨੀ, ਚਾਰ ਧੀਆਂ ਅਤੇ ਦੋ ਪੁੱਤਰਾਂ ਦਾ ਇਲਾਜ ਚੱਲ ਰਿਹਾ ਹੈ। ਹੱਥ, ਸਿਰ ਅਤੇ ਕਮਰ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਸੱਟਾਂ ਲੱਗੀਆਂ ਹਨ। ਜ਼ਖ਼ਮੀ ਸੂਫ਼ਯਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਮਕਾਨ ਮਾਲਕ ਦੇ ਲੜਕੇ ਮੁਜੀਬ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚ ਕੈਦੀਆਂ ਦਾ ਹੋਇਆ ਡੋਪ ਟੈਸਟ, 900 ਦੇ ਕਰੀਬ ਕੈਦੀ ਨਿਕਲੇ ਨਸ਼ੇ ਦੇ ਆਦੀ
ਪੁਲਿਸ ਅਨੁਸਾਰ ਸੁਲੇਮਾਨ ਪਿਛਲੇ ਤਿੰਨ ਸਾਲਾਂ ਤੋਂ ਬਾਬੂ ਨਗਰ ਵਿੱਚ ਦੋ ਮੰਜ਼ਿਲਾ ਮਕਾਨ ਵਿੱਚ ਕਿਰਾਏ ’ਤੇ ਰਹਿ ਰਿਹਾ ਸੀ। ਉਨ੍ਹਾਂ ਕੋਲ ਕਬਾੜ ਦਾ ਕੰਮ ਹੈ। ਪਰਿਵਾਰ ਵਿੱਚ ਅੱਠ ਮੈਂਬਰ ਹਨ। ਸ਼ਨੀਵਾਰ ਰਾਤ ਸੁਲੇਮਾਨ ਰਾਤ ਦਾ ਖਾਣਾ ਖਾਣ ਤੋਂ ਬਾਅਦ ਆਪਣੇ ਪਰਿਵਾਰ ਨਾਲ ਘਰ 'ਚ ਸੌਂ ਰਿਹਾ ਸੀ। ਐਤਵਾਰ ਸਵੇਰੇ ਚਾਰ ਵਜੇ ਦੇ ਕਰੀਬ ਘਰ ਅਚਾਨਕ ਢਹਿ-ਢੇਰੀ ਹੋ ਗਿਆ। ਪੁਲਿਸ ਨੂੰ ਜਾਂਚ 'ਚ ਪਤਾ ਲੱਗਾ ਹੈ ਕਿ ਮਕਾਨ ਦੀ ਹਾਲਤ ਖਸਤਾ ਸੀ, ਜਿਸ ਤੋਂ ਬਾਅਦ ਮਕਾਨ ਮਾਲਕ ਨੇ ਇਸ 'ਚ ਕਿਰਾਏਦਾਰ ਰੱਖੇ ਹੋਏ ਸਨ।
-PTC News