ਬਾਬਾ ਬਾਲਕ ਨਾਥ ਜਾਂਦੇ ਸਮੇਂ ਝੀਲ 'ਚ ਨਹਾਉਣ ਵੇਲੇ 7 ਨੌਜਵਾਨਾਂ ਦੀ ਡੁੱਬਣ ਨਾਲ ਹੋਈ ਮੌਤ

By  Ravinder Singh August 1st 2022 06:41 PM -- Updated: August 2nd 2022 11:53 AM

ਚੰਡੀਗੜ੍ਹ : ਮਾਤਾ ਸ੍ਰੀ ਨੈਣਾ ਦੇਵੀ ਤੋਂ ਬਾਬਾ ਬਾਲਕ ਨਾਥ ਮੰਦਰ ਜਾਂਦੇ ਸਮੇਂ ਨਹਾਉਣ ਵੇਲੇ 7 ਨੌਜਵਾਨਾਂ ਦੇ ਡੁੱਬ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸ੍ਰੀ ਨੈਣਾ ਦੇਵੀ ਤੋਂ ਬਾਬਾ ਬਾਲਕ ਨਾਥ ਜੀ ਦੇ ਮੰਦਰ ਵੱਲ ਜਾਂਦੇ ਸਮੇਂ ਬਨੂੜ ਨਾਲ ਸਬੰਧਤ 11 ਨੌਜਵਾਨ ਊਨਾ ਦੀ ਗੋਬਿੰਦ ਸਾਗਰ ਝੀਲ ਵਿੱਚ ਨਹਾਉਣ ਲਈ ਉਤਰੇ ਸਨ।

ਬਾਬਾ ਬਾਲਕ ਨਾਥ ਜਾਂਦੇ ਸਮੇਂ ਝੀਲ 'ਚ ਨਹਾਉਣ ਵੇਲੇ 7 ਨੌਜਵਾਨ ਡੁੱਬੇ, ਤਿੰਨ ਲਾਸ਼ਾਂ ਬਰਾਮਦ

ਇਸ ਦੌਰਾਨ 7 ਨੌਜਵਾਨ ਡੂੰਘੇ ਪਾਣੀ ਵਿੱਚ ਡੁੱਬ ਗਏ। ਇਸ ਦੌਰਾਨ ਬਾਕੀ ਨੌਜਵਾਨਾਂ ਨੇ ਰੌਲਾ ਪਾਇਆ ਤਾਂ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ। ਬੀਬੀਐਮਬੀ ਦੇ ਗੋਤਾਖੋਰਾਂ ਨੇ 7 ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਇਨ੍ਹਾਂ ਵਿੱਚੋਂ 4 ਮ੍ਰਿਤਕ ਨੌਜਵਾਨ ਇਕੋ ਪਰਿਵਾਰ ਨਾਲ ਸਬੰਧਤ ਦੱਸੇ ਜਾ ਰਹੇ ਹਨ।

ਬਾਬਾ ਬਾਲਕ ਨਾਥ ਜਾਂਦੇ ਸਮੇਂ ਝੀਲ 'ਚ ਨਹਾਉਣ ਵੇਲੇ 7 ਨੌਜਵਾਨ ਡੁੱਬੇ, ਤਿੰਨ ਲਾਸ਼ਾਂ ਬਰਾਮਦ

ਗੋਤਾਖੋਰਾਂ ਵੱਲੋਂ ਬਚਾਅ ਕਾਰਜ ਜਾਰੀ ਹਨ। ਜਾਣਕਾਰੀ ਅਨੁਸਾਰ ਇਕ ਨੌਜਵਾਨ ਨਹਾਉਣ ਲਈ ਉਤਰਿਆ ਸੀ। ਜਦ ਉਹ ਨੌਜਵਾਨ ਡੁੱਬਣ ਲੱਗਾ ਤਾਂ ਉਸ ਨੂੰ ਬਚਾਉਣ ਲਈ ਬਾਕੀ ਨੌਜਵਾਨਾਂ ਨੇ ਵੀ ਝੀਲ ਵਿੱਚ ਛਾਲ ਮਾਰ ਦਿੱਤੀ।

ਬਾਬਾ ਬਾਲਕ ਨਾਥ ਜਾਂਦੇ ਸਮੇਂ ਝੀਲ 'ਚ ਨਹਾਉਣ ਵੇਲੇ 7 ਨੌਜਵਾਨ ਡੁੱਬੇ, ਤਿੰਨ ਲਾਸ਼ਾਂ ਬਰਾਮਦ

ਇਕ-ਇਕ ਕਰ ਕੇ ਸੱਤ ਨੌਜਵਾਨ ਡੁੱਬ ਗਏ। ਸੂਚਨਾ ਮਿਲਣ ਉਤੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਉਤੇ ਪੁੱਜ ਗਏ। ਗੋਤਾਖੋਰਾਂ ਨੇ 7 ਨੌਜਵਾਨਾਂ ਦੀ ਲਾਸ਼ਾਂ ਬਰਾਮਦ ਕਰ ਲਈਆਂ ਹਨ। ਮ੍ਰਿਤਕਾਂ ਦੀ ਪਛਾਣ ਪਵਨ ਕੁਮਾਰ (35 ਸਾਲ) ਪੁੱਤਰ ਸੁਰਜੀਤ ਰਾਮ ਪਿੰਡ ਬਨੂੜ, ਜ਼ਿਲ੍ਹਾ ਮੋਹਾਲੀ, ਰਮਨ ਕੁਮਾਰ (19 ਸਾਲ) ਪੁੱਤਰ ਲਾਲ ਚੰਦ ਪਿੰਡ ਬਨੂੜ, ਜ਼ਿਲ੍ਹਾ ਮੋਹਾਲੀ, ਲਖਬੀਰ ਸਿੰਘ (16) ਪੁੱਤਰ ਰਮੇਸ਼ ਲਾਲ ਪਿੰਡ ਬਨੂੜ, ਜ਼ਿਲ੍ਹਾ ਮੋਹਾਲੀ, ਅਰੁਣ ਕੁਮਾਰ (14 ਸਾਲ) ਪੁੱਤਰ ਰਮੇਸ਼ ਕੁਮਾਰ ਪਿੰਡ ਬਨੂੜ, ਜ਼ਿਲ੍ਹਾ ਮੋਹਾਲੀ, ਵਿਸ਼ਾਲ ਕੁਮਾਰ (18 ਸਾਲ) ਪੁੱਤਰ ਰਾਜੂ ਪਿੰਡ ਬਨੂੜ, ਜ਼ਿਲ੍ਹਾ ਮੋਹਾਲੀ, ਸ਼ਿਵਾ (16) ਪੁੱਤਰ ਅਵਤਾਰ ਪਿੰਡ ਬਨੂੜ, ਜ਼ਿਲ੍ਹਾ ਮੋਹਾਲੀ ਤੇ ਲਾਭ ਸਿੰਘ (17 ਸਾਲ) ਪੁੱਤਰ ਲਾਲ ਚੰਦ ਪਿੰਡ ਬਨੂੜ ਜ਼ਿਲ੍ਹਾ ਵਜੋਂ ਹੋਈ ਹੈ।



ਇਹ ਵੀ ਪੜ੍ਹੋ : ਪੁਲਿਸ ਨੇ ਲਾਰੈਂਸ ਬਿਸ਼ਨੋਈ ਗਿਰੋਹ ਦੇ 5 ਗੁਰਗੇ ਦਬੋਚੇ, ਭਾਰੀ ਮਾਤਰਾ 'ਚ ਅਸਲਾ ਬਰਾਮਦ

Related Post