ਚੰਡੀਗੜ੍ਹ, 16 ਮਈ: ਹਰਿਆਣਾ-ਹਿਮਾਚਲ ਸਰਹੱਦ 'ਤੇ ਕਸੌਲੀ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਨੂੰ ਅੱਜ ਦੂਜਾ ਦਿਨ ਹੋ ਚੁੱਕਿਆ ਹੈ। ਦਮਕਲ ਵਿਭਾਗ ਮਗਰੋਂ ਹੁਣ ਹਵਾਈ ਸੈਨਾ ਦੇ ਹੈਲੀਕਾਪਟਰ ਵੀ ਅੱਗ ਬੁਝਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ।
ਇਹ ਵੀ ਪੜ੍ਹੋ: ਅੰਮ੍ਰਿਤਸਰ ਕੇਂਦਰੀ ਜੇਲ੍ਹ 'ਚ ਨੌਜਵਾਨ ਦੀ ਕੁੱਟਮਾਰ, ਜੇਲ੍ਹ 'ਚੋਂ ਵੀਡੀਓ ਹੋਈ ਵਾਇਰਲ
ਹਿਮਾਚਲ ਪ੍ਰਦੇਸ਼ ਦੇ ਜੰਗਲਾਂ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਹਰਿਆਣਾ ਦੇ ਪੰਚਕੂਲਾ ਸ਼ਹਿਰ ਸਥਿਤ ਕੌਸ਼ਲਿਆ ਡੈਮ ਤੋਂ ਪਾਣੀ ਲਿਆ ਜਾ ਰਿਹਾ ਹੈ। ਫ਼ਿਲਹਾਲ ਹਵਾਈ ਸੈਨਾ ਦੇ ਹੈਲੀਕਾਪਟਰ ਅੱਗ 'ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।
ਐਤਵਾਰ ਸਵੇਰੇ ਕਰੀਬ 6.30 ਵਜੇ ਕਸੌਲੀ ਦੇ ਏਅਰਫੋਰਸ ਸਟੇਸ਼ਨ 'ਚ ਭਿਆਨਕ ਅੱਗ ਲੱਗ ਗਈ। ਅੱਗ ਨੂੰ ਸਭ ਤੋਂ ਪਹਿਲਾਂ ਪਿੰਡ ਵਾਸੀਆਂ ਨੇ ਦੇਖਿਆ ਜਿਨ੍ਹਾਂ ਨੇ ਹਵਾਈ ਸੈਨਾ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਕੁੱਝ ਹੀ ਮਿੰਟਾਂ ਵਿੱਚ ਪੂਰਾ ਇਲਾਕਾ ਧੂੰਏਂ ਦੀ ਲਪੇਟ ਵਿੱਚ ਆ ਗਿਆ ਜਿਸਤੋਂ ਬਾਅਦ ਅੱਗ ਬੁਝਾਊ ਅਮਲੇ ਅੱਗ 'ਤੇ ਕਾਬੂ ਪਾਉਣ ਲਈ ਜੱਦੋ-ਜਹਿਦ ਕਰ ਰਹੇ ਹਨ। ਕੱਲ ਸ਼ਾਮ ਦੀ ਲੱਗੀ ਅੱਗ ਕਰ ਕੇ ਰਾਤ ਭਰ ਜੰਗਲ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਗਿਆ।
ਇਸ ਹਾਦਸੇ ਵਿਚ ਕੁੱਝ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਹੈ, ਜਿਨ ਹਾਂ ਨੂੰ ਪਹਿਲਾਂ ਕਸੌਲੀ ਦੇ ਫ਼ੌਜੀ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਨ੍ਹਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ: ਲਹਿਰਾ ਮੁਹੱਬਤ ਦੇ ਥਰਮਲ ਪਲਾਂਟ 'ਚ ਵੱਡਾ ਧਮਾਕਾ, ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ
ਅੱਗ ਬੁਝਾਉਣ ਲਈ ਕੁਠਾਰ, ਪਰਵਾਣੂ, ਸੋਲਨ ਤੋਂ ਤਿੰਨ ਫਾਇਰ ਟੈਂਡਰ ਤੋਂ ਇਲਾਵਾ ਕਸੌਲੀ ਛਾਉਣੀ ਅਤੇ ਫ਼ੌਜ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਹੋਈਆਂ ਹਨ ਤੇ ਇਸ ਦੇ ਨਾਲ ਹੁਣ ਹਵਾਈ ਸੈਨਾ ਵੀ ਮਦਦ ਲਈ ਮੈਦਾਨ 'ਚ ਉੱਤਰ ਆਈ ਹੈ।
-PTC News