ਬਦੀ ਉੱਤੇ ਨੇਕੀ ਦਾ ਪ੍ਰਤੀਕ ਤਿਉਹਾਰ ਦੁਸਹਿਰੇ ਮੌਕੇ ਸੀਐਮ ਨੇ ਭਾਈਵਾਲਤਾ ਦਾ ਦਿੱਤਾ ਸੰਦੇਸ਼

By  Pardeep Singh October 5th 2022 06:05 PM

ਮੋਹਾਲੀ: ਦੁਸਹਿਰੇ ਦੇ ਤਿਉਹਾਰ ਮੌਕੇ ਫ਼ੇਜ਼ 8 ਮੋਹਾਲੀ ਦੇ ਦੁਸਹਿਰਾ ਗਰਾਊਂਡ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ ਅਤੇ ਪੰਜਾਬ ਵਾਸੀਆਂ ਨੂੰ ਦੁਸਹਿਰਾ ਦੀਆਂ ਵਧਾਈਆ ਦਿੱਤੀਆਂ। ਉਨ੍ਹਾਂ ਨੇ ਕਿਹਾ ਹੈ ਕਿ ਦੁਸਹਿਰਾ ਦਾ ਤਿਉਹਾਰ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮਹਿੰਗਾਈ, ਬੇਰੁਜਗਾਰ ਅਤੇ ਸਮਾਜਿਕ ਬੁਰਾਈਆਂ ਦਾ ਅੰਤ ਕਰਨਾ ਹੀ ਸਾਡਾ ਸਾਰਿਆ ਦਾ ਮੰਤਵ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇੱਥੇ ਹਰ ਸਾਲ ਦੁਸਹਿਰਾ ਲੱਗੇਗਾ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁਹਾਲੀ ਦੁਸਹਿਰਾ ਕਮੇਟੀ ਨੂੰ ਜ਼ਮੀਨ ਅਲਾਟ ਕਰਨ ਦਾ ਐਲਾਨ ਵੀ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਸੁਸਾਇਟੀ ਦੇ ਮੈਂਬਰ ਸਾਡੇ ਕੋਲ ਆਉਣ ਅਸੀਂ ਤੁਹਾਨੂੰ ਨੋਟੀਫਿਕੇਸ਼ਨ ਦੇਵਾਂਗੇ ਤਾਂ ਕਿ ਭਵਿੱਖ ਵਿੱਚ ਇੱਥੇ ਦੁਸਹਿਰਾ ਲਗਾਉਣ ਵਿੱਚ ਕੋਈ ਮੁਸ਼ਕਿਲ ਨਾ ਆਵੇ। ਉਨ੍ਹਾਂ ਨੇ ਕਿਹਾ ਹੈ ਕਿ ਸਾਰੇ ਧਰਮਾਂ ਦੇ ਲੋਕ ਰਲ ਮਿਲ ਕੇ ਰਹਿਣ। ਉਨ੍ਹਾਂ ਨੇ ਦੁਸਹਿਰਾ ਦੀਆਂ ਮੁਬਾਰਕਾਂ ਦਿੱਤੀਆਂ। ਇਹ ਵੀ ਪੜ੍ਹੋ:ਮੰਗਾਂ ਨੂੰ ਲੈ ਕੇ ਚੈਂਬਰ ਆਫ਼ ਇੰਡਸਟਰੀਜ਼ ਪਟਿਆਲਾ ਦੇ ਵਫ਼ਦ ਨੇ SSP ਨਾਲ ਕੀਤੀ ਮੁਲਕਾਤ -PTC News

Related Post