ਵਿਸਾਖੀ ਮੌਕੇ ਦੇਸ਼ ਵਾਸੀਆ ਨੂੰ ਵੱਡੀਆਂ ਸ਼ਖ਼ਸੀਅਤਾਂ ਨੇ ਦਿੱਤੀਆ ਵਧਾਈਆ
ਚੰਡੀਗੜ੍ਹ: ਵਿਸਾਖੀ ਦਾ ਤਿਉਹਾਰ ਹਰ ਸਾਲ ਅਪ੍ਰੈਲ ਦੇ ਮਹੀਨੇ ਮਨਾਇਆ ਜਾਂਦਾ ਹੈ। ਹਰ ਸਾਲ 14 ਅਪ੍ਰੈਲ ਨੂੰ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਹੈ। ਵਿਸਾਖੀ ਦਾ ਤਿਉਹਾਰ ਮੁੱਖ ਤੌਰ 'ਤੇ ਪੰਜਾਬ ਅਤੇ ਹਰਿਆਣਾ ਵਿੱਚ ਮਨਾਇਆ ਜਾਂਦਾ ਹੈ। ਇਹ ਤਿਉਹਾਰ ਕਿਸਾਨਾਂ ਨੂੰ ਸਮਰਪਿਤ ਹੈ। ਵਿਸਾਖੀ ਵਾਲੇ ਦਿਨ ਸ਼ਾਮ ਨੂੰ ਭੰਗੜਾ ਪਾਇਆ ਜਾਂਦਾ ਹੈ, ਅਤੇ ਲੋਕ ਇੱਕ ਦੂਜੇ ਨੂੰ ਵਧਾਈ ਦਿੰਦੇ ਹਨ। ਇਸ ਦਿਨ ਨੂੰ ਹਿੰਦੀ ਕੈਲੰਡਰ ਦੇ ਅਨੁਸਾਰ ਸਾਡੇ ਸੂਰਜੀ ਨਵੇਂ ਸਾਲ ਦੀ ਸ਼ੁਰੂਆਤ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਪਵਿੱਤਰ ਤਿਉਹਾਰ ਭਾਰਤੀ ਕਿਸਾਨਾਂ ਦਾ ਮੰਨਿਆ ਜਾਂਦਾ ਹੈ।
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸਾਖੀ ਦੇ ਤਿਉਹਾਰ ਨੂੰ ਲੈ ਕੇ ਟਵੀਟ ਕਰਦੇ ਹੋਏ ਖਾਲਸਾ ਪੰਥ ਦੇ ਸਥਾਪਨਾ ਦੀਆਂ ਵਧਾਈਆ ਦਿੱਤੀਆ ਹਨ।