Chocolate Day 'ਤੇ ਤੁਸੀਂ ਵੀ ਆਪਣੇ LOVER ਨੂੰ ਦਿਓ ਚਾਕਲੇਟ

By  Pardeep Singh February 9th 2022 02:19 PM -- Updated: February 9th 2022 02:24 PM

ਚੰਡੀਗੜ੍ਹ: ਵਿਸ਼ਵ ਭਰ ਵਿੱਚ ਵੈਲੇਨਟਾਈਨ ਹਫ਼ਤਾ 7ਫ਼ਰਵਰੀ ਤੋਂ 14 ਫਰਵਰੀ ਤੱਕ ਮਨਾਇਆ ਜਾਂਦਾ ਹੈ। ਇਹ ਹਫ਼ਤਾ ਪਿਆਰ ਕਰਨ ਵਾਲਿਆਂ ਲਈ ਸਪੈਸ਼ਲ ਹੁੰਦਾ ਹੈ। ਅੱਜ 9 ਫਰਵਰੀ ਭਾਵ ਵੈਲੇਨਟਾਈਨ ਹਫ਼ਤੇ ਦਾ ਤੀਜਾ ਦਿਨ ਚਾਕਲੇਟ ਡੇਅ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਤੁਸੀ ਆਪਣੀ ਪ੍ਰੇਮਿਕਾ ਨਾਲ ਆਪਣੇ ਰਿਸ਼ਤੇ ਵਿੱਚ ਮਿਠਾਸ ਭਰਨ ਲਈ ਚਾਕਲੇਟ ਦਿੰਦੇ ਹੋ।ਪਿਆਰ, ਮਿੱਠੀ ਵਸਤੂ ਅਤੇ ਲਾਲ ਰੰਗ ਇਹ ਤਿੰਨੋਂ ਪ੍ਰਤੀਕਾਤਮਕ ਹਨ। ਇਨ੍ਹਾਂ ਤਿੰਨਾਂ ਦਾ ਆਪਸੀ ਸੰਬੰਧ ਹੈ।Chocolate Day 'ਤੇ ਤੁਸੀਂ ਵੀ ਆਪਣੇ LOVER ਨੂੰ ਦਿਓ ਚਾਕਲੇਟ ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਮਨੁੱਖੀ ਮਨ ਵਿੱਚ ਮਿਠਾਸ ਭਰੀਆਂ ਚੀਜ਼ਾਂ ਖਾਣ ਨਾਲ ਖੇੜਾ ਆਉਂਦਾ ਹੈ। ਇਸ ਕਰਕੇ ਜਦੋਂ ਤੁਸੀਂ ਆਪਣੀ ਪ੍ਰੇਮਿਕਾ ਕੋਲ ਪਿਆਰ ਦਾ ਇਜ਼ਹਾਰ ਕਰਨ ਲਈ ਚਾਕਲੇਟ ਦਿੰਦੇ ਹੋ ਤਾਂ ਇਸ ਨਾਲ ਰਿਸ਼ਤੇ ਵਿੱਚ ਵੀ ਮਿਠਾਸ ਭਰਦੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਚਾਕਲੇਟ 'ਚ ਮੌਜੂਦ ਕੈਫੀਨ ਦਿਮਾਗ ਤੇ ਸਰੀਰ ਨੂੰ ਆਰਾਮ ਮਹਿਸੂਸ ਕਰਵਾਉਂਦੀ ਹੈ। ਤੁਸੀਂ ਆਪਣੇ ਰਿਸ਼ਤਿਆਂ ਵਿੱਚ ਮਿਲਵਰਤਨ ਸਮੇਂ ਚਾਕਲੇਟ ਨੂੰ ਗਿਫ਼ਟ ਦੇ ਸਕਦੇ ਹੋ।Chocolate Day 'ਤੇ ਤੁਸੀਂ ਵੀ ਆਪਣੇ LOVER ਨੂੰ ਦਿਓ ਚਾਕਲੇਟ ਜ਼ਿਕਰਯੋਗ ਹੈ ਕਿ 19ਵੀਂ ਸਦੀ ਵਿੱਚ ਇੱਕ ਬ੍ਰਿਟਿਸ਼ ਪਰਿਵਾਰ ਆਪਣੇ ਕੋਕੋਆ ਬਟਰ ਦੀ ਵਰਤੋਂ ਕਰਨ ਦਾ ਇੱਕ ਤਰੀਕਾ ਲੱਭ ਰਿਹਾ ਸੀ ਜੋ ਉਸ ਪ੍ਰਕਿਰਿਆ ਤੋਂ ਕੱਢਿਆ ਗਿਆ ਸੀ ਜਿਸਦੀ ਖੋਜ ਰਿਚਰਡ ਕੈਡਬਰੀ ਨੇ ਵਧੇਰੇ ਸੁਆਦੀ ਪੀਣ ਵਾਲੀ ਚਾਕਲੇਟ ਬਣਾਉਣ ਲਈ ਕੀਤੀ ਸੀ। ਪਿਆਰ ਦਾ ਇਜ਼ਹਾਰ ਕਰਨ ਸਮੇਂ ਚਾਕਲੇਟ ਕਿਉਂ ਦਿੰਦੇ ਹਨ ਇਸ ਦਾ ਜਵਾਬ ਹੈ ਕਿ ਚਾਕਲੇਟ ਜਿੱਥੇ ਮਿੱਠੀ ਹੈ ਉੱਥੇ ਹੀ ਇਹ ਤੁਹਾਡੇ ਅੰਦਰ ਸੈਕਸੁਅਲ ਪਾਵਰ ਨੂੰ ਵੀ ਬੂਸਟ ਕਰਦੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਚਾਕਲੇਟ ਖਾਣ ਨਾਲ ਤੁਹਾਡੇ ਅੰਦਰ ਸੈਕਸੁਅਲਿਟੀ ਵਿਚ ਵਾਧਾ ਹੁੰਦਾ ਹੈ।Chocolate Day 'ਤੇ ਤੁਸੀਂ ਵੀ ਆਪਣੇ LOVER ਨੂੰ ਦਿਓ ਚਾਕਲੇਟ ਇਹ ਵੀ ਪੜ੍ਹੋ:ਸੰਯੁਕਤ ਸਮਾਜ ਮੋਰਚਾ ਵੱਲੋਂ ਪੰਜਾਬ ਦੇ ਵਿਕਾਸ ਲਈ ਦਿੱਤੇ 20 ਏਜੰਡੇ -PTC News

Related Post