ਦੇਸ਼ 'ਚ ਕਮਿਊਨਿਟੀ ਟ੍ਰਾਂਸਮਿਸ਼ਨ ਦੀ ਸਟੇਜ 'ਚ ਓਮੀਕ੍ਰੋਨ, ਕਈ ਸ਼ਹਿਰਾਂ 'ਚ ਖਤਰਾ: INSACOG

By  Riya Bawa January 23rd 2022 03:32 PM -- Updated: January 23rd 2022 03:34 PM

Omicron Variant in India: ਭਾਰਤ ਵਿੱਚ ਕੋਰੋਨਾ ਦੀ ਤੀਜੀ ਲਹਿਰ ਆਪਣੇ ਸਿਖਰ ਵੱਲ ਵੱਧ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਤੋਂ ਬਾਅਦ ਮਾਮਲੇ ਘੱਟ ਜਾਣਗੇ ਅਤੇ ਮਹਾਮਾਰੀ ਕਮਜ਼ੋਰ ਹੋ ਜਾਵੇਗੀ ਪਰ ਤਾਜ਼ਾ ਰਿਪੋਰਟ ਨੇ ਚਿੰਤਾ ਵਧਾ ਦਿੱਤੀ ਹੈ। ਇਸ ਦੇ ਮੁਤਾਬਕ ਭਾਰਤ ਸਮੇਤ ਕਈ ਦੇਸ਼ਾਂ 'ਚ ਨਵੇਂ ਵੇਰੀਐਂਟ ਦਾ ਪਤਾ ਲਗਾਇਆ ਗਿਆ ਹੈ। ਭਾਰਤ ਵਿੱਚ ਕੋਵਿਡ -19 ਦੇ ਵਧਦੇ ਮਾਮਲਿਆਂ ਦੇ ਵਿਚਕਾਰ, ਕੇਂਦਰ ਸਰਕਾਰ ਨੇ ਐਤਵਾਰ ਨੂੰ ਕਿਹਾ ਕਿ ਓਮੀਕਰੋਨ ਵੇਰੀਐਂਟ ਦੇ ਕਮਿਊਨਿਟੀ ਸਪ੍ਰੈੱਡ ਦੇ ਸੰਕੇਤ ਮਿਲੇ ਹਨ। INSACOG ਨੇ ਆਪਣੇ ਨਵੀਨਤਮ ਬੁਲੇਟਿਨ 'ਚ ਕਿਹਾ ਹੈ ਕਿ ਕੋਵਿਡ-19 ਦਾ ਓਮੀਕਰੋਨ ਰੂਪ ਦੇਸ਼ 'ਚ ਕਮਿਊਨਿਟੀ ਟਰਾਂਸਮਿਸ਼ਨ ਪੜਾਅ 'ਤੇ ਪਹੁੰਚ ਗਿਆ ਹੈ। ਅਧਿਐਨ ਅਨੁਸਾਰ ਕਈ ਮਹਾਨਗਰਾਂ 'ਚ ਕਮਿਊਨਿਟੀ ਟ੍ਰਾਂਸਮਿਸ਼ਨ ਪ੍ਰਭਾਵੀ ਹੋ ਗਿਆ ਹੈ, ਕਈ ਸ਼ਹਿਰਾਂ 'ਚ ਲਾਗ ਦੇ ਨਵੇਂ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਕਮਿਊਨਿਟੀ ਟਰਾਂਸਮਿਸ਼ਨ ਦੇ ਸੰਕੇਤਾਂ ਕਾਰਨ ਸਿਹਤ ਵਿਭਾਗ ਦੇ ਨਾਲ-ਨਾਲ ਆਮ ਲੋਕਾਂ ਦੀ ਚਿੰਤਾ ਵੀ ਵਧ ਗਈ ਹੈ। 'INSACOG' INSACOG ਕੇਂਦਰ ਸਰਕਾਰ ਦੀ ਇਕ ਸੰਸਥਾ ਹੈ। ਭਾਰਤੀ SARS-CoV-2 ਜੀਨੋਮਿਕਸ ਕਨਸੋਰਟੀਅਮ ਭਾਵ INSACOG ਇਹ ਸਮਝਣ ਵਿਚ ਮਦਦ ਕਰਨ ਲਈ ਕਿ ਵਾਇਰਸ ਕਿਵੇਂ ਫੈਲਦਾ ਹੈ ਤੇ ਵਿਕਸਿਤ ਹੁੰਦਾ ਹੈ, ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਵਿੱਚ ਭਿੰਨਤਾਵਾਂ ਦੀ ਜਾਂਚ ਕਰਦਾ ਹੈ। ਕੇਂਦਰ ਸਰਕਾਰ ਦੇ ਕੋਵਿਡ ਰਿਸਰਚ ਆਰਗੇਨਾਈਜ਼ੇਸ਼ਨ ਨੇ ਇਹ ਵੀ ਕਿਹਾ ਕਿ BA.2 ਵੰਸ਼ Omicron ਦਾ ਇਕ ਛੂਤ ਵਾਲਾ ਉਪ-ਵੇਰੀਐਂਟ ਹੈ, ਜੋ ਕਿ ਭਾਰਤ ਵਿਚ ਕਾਫ਼ੀ ਪਾਇਆ ਗਿਆ ਹੈ। ਵੱਡੇ ਸ਼ਹਿਰਾਂ ਤੋਂ ਵੀ ਓਮੀਕਰੋਨ ਦੇ ਨਵੇਂ ਕੇਸ ਆ ਰਹੇ ਹਨ। ਹਾਲਾਂਕਿ ਚੰਗੀ ਗੱਲ ਇਹ ਹੈ ਕਿ ਓਮਿਕਰੋਨ ਦੇ ਹੁਣ ਤੱਕ ਦੇ ਜ਼ਿਆਦਾਤਰ ਕੇਸ ਹਲਕੇ ਹਨ। ਇਸ ਦੇ ਨਾਲ ਹੀ ਹਸਪਤਾਲਾਂ ਵਿੱਚ ਸਹੂਲਤਾਂ ਵਧਾ ਦਿੱਤੀਆਂ ਗਈਆਂ ਹਨ, ਆਈਸੀਯੂ ਦਾ ਪ੍ਰਬੰਧ ਕੀਤਾ ਗਿਆ ਹੈ। ਦੇਸ਼ ਵਿੱਚ ਮਹਾਂਮਾਰੀ ਦੇ ਖਤਰੇ ਦਾ ਪੱਧਰ ਪਹਿਲਾਂ ਵਾਂਗ ਹੀ ਬਣਿਆ ਹੋਇਆ ਹੈ। -PTC News

Related Post