Ola Electric Car: ਸਕੂਟਰ ਤੋਂ ਬਾਅਦ ਹੁਣ ਓਲਾ ਨੇ ਸਾਂਝੀ ਕੀਤੀ ਆਉਣ ਵਾਲੀ ਇਲੈਕਟ੍ਰਿਕ ਕਾਰ ਦੀ ਝਲਕ

By  Jasmeet Singh October 25th 2022 11:32 AM

Ola Electric Car: ਹਾਲ ਹੀ ਵਿੱਚ ਓਲਾ ਇਲੈਕਟ੍ਰਿਕ ਨੇ ਭਾਰਤੀ ਬਾਜ਼ਾਰ ਵਿੱਚ ਆਪਣਾ ਕਿਫਾਇਤੀ ਇਲੈਕਟ੍ਰਿਕ ਸਕੂਟਰ S1 ਏਅਰ ਪੇਸ਼ ਕੀਤਾ ਹੈ ਇਸਦੇ ਕੁੱਝ ਦਿਨ ਬਾਅਦ ਹੀ ਬ੍ਰਾਂਡ ਨੇ ਆਪਣੀ ਆਉਣ ਵਾਲੀ ਇਲੈਕਟ੍ਰਿਕ ਕਾਰ ਦਾ ਟੀਜ਼ਰ ਜਾਰੀ ਕਰ ਦਿੱਤਾ ਹੈ। ਇਸ ਟੀਜ਼ਰ 'ਚ ਨਵੀਂ ਕਾਰ ਦਾ ਫਰੰਟ ਲੁੱਕ ਅਤੇ ਵਰਗ ਆਕਾਰ ਦੇ ਸਟੀਅਰਿੰਗ ਵ੍ਹੀਲ ਨੂੰ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਇਸ ਈ-ਕਾਰ 'ਚ ਕਈ ਹੋਰ ਸ਼ਾਨਦਾਰ ਫੀਚਰਸ ਦੇਖਣ ਦੀ ਉਮੀਦ ਹੈ। ਓਲਾ ਇਲੈਕਟ੍ਰਿਕ ਕਾਰ ਦੀ ਗੱਲ ਕਰੀਏ ਤਾਂ ਇਸ ਦੇ ਟੀਜ਼ਰ 'ਚ ਇਹ ਨੀਲੇ ਰੰਗ 'ਚ ਨਜ਼ਰ ਆ ਰਹੀ ਹੈ। ਟੀਜ਼ਰ 'ਚ ਦਿਖਾਈ ਗਈ ਲੁੱਕ 'ਚ ਸਭ ਤੋਂ ਪਹਿਲਾਂ ਬੋਨਟ 'ਤੇ LED ਲਾਈਟ ਸਟ੍ਰਿਪ ਦਿਖਾਈ ਦਿੰਦੀ ਹੈ। ਇਹ ਡਿਊਲ ਹੈੱਡਲੈਂਪ LED ਸੈੱਟ ਹੈ। ਇਸ ਦੇ ਨਾਲ ਹੀ ਦੂਜੇ ਵਾਹਨਾਂ 'ਚ ਮਿਲਣ ਵਾਲੇ ਗੋਲ ਸਟੀਅਰਿੰਗ ਵ੍ਹੀਲ ਦੀ ਬਜਾਏ ਇਸ 'ਚ ਵਰਗਾਕਾਰ ਸਟੀਅਰਿੰਗ ਵੀਲ ਮਿਲੇਗਾ। ਨਾਲ ਹੀ ਸਾਰੇ ਕੰਟਰੋਲਿੰਗ ਬਟਨ ਹੱਥਾਂ ਦੀ ਪਹੁੰਚ ਦੇ ਨੇੜੇ ਰੱਖੇ ਗਏ ਹਨ। ਓਲਾ ਇਲੈਕਟ੍ਰਿਕ ਕਾਰ ਦੀ ਰੇਂਜ ਦੀ ਗੱਲ ਕਰੀਏ ਤਾਂ ਇਸ ਨੂੰ ਸਿੰਗਲ ਚਾਰਜ 'ਚ 500 ਕਿਲੋਮੀਟਰ ਦੀ ਰੇਂਜ ਮਿਲਣ ਦੀ ਉਮੀਦ ਹੈ। ਨਾਲ ਹੀ ਇਸ ਨੂੰ ਹੁਣ ਤੱਕ ਦੀ ਸਭ ਤੋਂ ਸਪੋਰਟੀ ਕਾਰ ਕਿਹਾ ਜਾਂਦਾ ਹੈ ਅਤੇ ਇਹ ਸਿਰਫ 4 ਸਕਿੰਟਾਂ ਵਿੱਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜਨ ਦਾ ਦਾਅਵਾ ਕੀਤਾ ਜਾਂਦਾ ਹੈ। ਇਹ ਵੀ ਪੜ੍ਹੋ: Surya Grahan 2022: ਅੱਜ ਲੱਗੇਗਾ ਸਾਲ ਦਾ ਆਖਿਰੀ ਸੂਰਜ ਗ੍ਰਹਿਣ, ਭਾਰਤ 'ਚ ਕਿਸ ਸਮੇਂ ਸ਼ੁਰੂ ਹੋਵੇਗਾ?ਜਾਣੋ ਪੂਰੀ ਜਾਣਕਾਰੀ ਜਾਣਕਾਰੀ ਲਈ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਓਲਾ ਦੇ ਸੀਈਓ ਭਾਵਿਸ਼ ਅਗਰਵਾਲ ਨੇ ਕਥਿਤ ਤੌਰ 'ਤੇ ਆਪਣੀ ਆਉਣ ਵਾਲੀ ਇਲੈਕਟ੍ਰਿਕ ਕਾਰ ਦੀ ਕੀਮਤ ਬਾਰੇ ਜਾਣਕਾਰੀ ਦਿੱਤੀ ਸੀ। ਇਸ ਦੀ ਕੀਮਤ 40 ਤੋਂ 50 ਲੱਖ ਰੁਪਏ ਦੇ ਵਿਚਕਾਰ ਦੱਸੀ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਨੂੰ ਕਿਸ ਕੀਮਤ 'ਤੇ ਲਿਆਂਦਾ ਜਾਵੇਗਾ। -PTC News

Related Post