ਪ੍ਰਵਾਸੀ ਪੰਜਾਬੀਆਂ ਵਲੋਂ ਅਕਾਲੀ-ਬਸਪਾ ਗਠਜੋੜ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ
ਸਰੀ (ਕੈਨੇਡਾ): ਪੰਜਾਬ ਅੰਦਰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਮੋਗਾ ਜ਼ਿਲੇ ਨਾਲ ਸੰਬੰਧਤ ਪ੍ਰਵਾਸੀ ਭਾਰਤੀਆਂ ਦੀ ਇੱਕ ਵਿਸ਼ੇਸ਼ ਇਕੱਤਰਤਾ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਸਾਬਕਾ ਪੀ.ਏ. ਕਮਲਜੀਤ ਸਿੰਘ ਮੋਗਾ ਅਤੇ ਸਾਬਕਾ ਮੰਤਰੀ ਪੰਜਾਬ ਜਥੇਦਾਰ ਤੋਤਾ ਸਿੰਘ ਦੀ ਅਗਵਾਈ ਹੇਠ ਹੋਈ। ਇਸ ਵਿਚ ਜ਼ਿਲ੍ਹੇ ਨਾਲ ਸੰਬੰਧਤ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਪ੍ਰਵਾਸੀ ਭਾਰਤੀਆਂ ਨੇ ਭਾਗ ਲਿਆ। ਇਹ ਵੀ ਪੜ੍ਹੋ: ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅੱਜ ਭਾਜਪਾ 'ਚ ਹੋਵੇਗੀ ਸ਼ਾਮਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਮਲਜੀਤ ਸਿੰਘ ਮੋਗਾ, ਪਵਨ ਗਰੋਵਰ ਅਜੀਤਵਾਲ ਅਤੇ ਮਾਸਟਰ ਸੁਖਦੇਵ ਅਰੋੜਾ ਮੋਗਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ ਸਮੇਂ ਦੌਰਾਨ ਪੰਜਾਬ ਅੰਦਰ ਅਨੇਕਾਂ ਇਤਿਹਾਸਕ ਵਿਕਾਸ ਕਾਰਜ ਕਰਵਾਕੇ, ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਪਾਇਆ ਪ੍ਰੰਤੂ ਕਾਂਗਰਸ ਪਾਰਟੀ ਨੇ ਪੰਜ ਸਾਲ ਤਬਾਹਕੁੰਨ ਸ਼ਾਸ਼ਨ ਦੌਰਾਨ ਵਿਕਾਸ ਕਾਰਜਾਂ ‘ਚ ਅਜਿਹੀ ਖੜ੍ਹੋਤ ਲਿਆਂਦੀ ਕਿ ਅਕਾਲੀ ਸਰਕਾਰ ਵਲੋਂ ਸ਼ੁਰੂ ਕੀਤੇ ਵਿਕਾਸ ਕਾਰਜ ਵੀ ਅਧਵਾਟੇ ਲਟਕ ਗਏ। ਉਨ੍ਹਾਂ ਕਿਹਾ ਕਿ ਮੋਗਾ ਜਿਲੇ ਅੰਦਰ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਵਲੋਂ ਕਰਵਾਏ ਗਏ ਇਤਿਹਾਸਕ ਵਿਕਾਸ ਕਾਰਜ ਆਪਣੀ ਗਵਾਹੀ ਆਪ ਭਰਦੇ ਹਨ, ਜਿਸ ਕਾਰਨ ਜ਼ਿਲ੍ਹੇ ਦੇ ਲੋਕ ਜਥੇਦਾਰ ਤੋਤਾ ਸਿੰਘ ਨੂੰ ਅੱਜ ਵੀ ਵਿਕਾਸ ਦੇ ਮਸੀਹਾ ਵਜੋਂ ਪੁਕਾਰਦੇ ਹਨ। ਦੋਵਾਂ ਆਗੂਆਂ ਨੇ ਕਿਹਾ ਕਿ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ ‘ਤੇ ਪੰਜਾਬੀਆਂ ਨੂੰ ਗੁੰਮਰਾਹ ਕਰਕੇ ਸਤਾ ‘ਚ ਆਈ ਕਾਂਗਰਸ ਸਰਕਾਰ ਅਤੇ ਦਿੱਲੀ ਮਾਡਲ ਦੇ ਨਾਮ ‘ਤੇ ਪੰਜਾਬੀਆਂ ਨੂੰ ਉਕਸਾਕੇ ਪੰਜਾਬ ਦੀ ਸਤਾ ਹਥਿਆਉਣ ਲਈ ਉਤਾਵਲੀ ਆਮ ਆਦਮੀ ਪਾਰਟੀ ਦਾ ਦੋਗਲਾ ਚਿਹਰਾ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕਾ ਹੈ ਕਿਉਂਕਿ ਜਿਥੇ ਹੁਣ ਖੁਦ ਕਾਂਗਰਸੀ ਆਪਣੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੌਣੇ ਪੰਜ ਸਾਲਾਂ ਦੇ ਕਾਰਜਕਾਲ ਨੂੰ ਨਿੰਦਕੇ, ਪਿਛਲੇ ਤਿੰਨ ਮਹੀਨਿਆਂ ਦੇ ਕਾਰਜਕਾਲ ਦੌਰਾਨ ਨਵਾਂ ਮੁੱਖ ਮੰਤਰੀ ਲਿਆਕੇ, ਪਿਛਲੇ ਧੋਣੇ ਧੋਣ ਨੂੰ ਫਿਰਦੇ ਸਨ। ਉੱਥੇ ਹੀ ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦੇ ਪਿਛਲੇ ਸਮੇਂ ਦੌਰਾਨ ਜਿੱਤੇ ਵਿਧਾਇਕਾਂ ਵਲੋਂ ਦੂਸਰੀਆਂ ਪਾਰਟੀਆਂ ਦਾ ਪੱਲਾ ਫੜ੍ਹਕੇ, ਕੇਜਰੀਵਾਲ ਦੀ ਪੰਜਾਬ ਪ੍ਰਤੀ ਦੋਗਲੀ ਨੀਤੀ ਜਗ ਜ਼ਾਹਿਰ ਕੀਤੀ ਗਈ ਅਤੇ ਮੌਜੂਦਾ ਸਮੇਂ ‘ਚ ਦੂਸਰੀਆਂ ਪਾਰਟੀਆਂ ਵਲੋਂ ਨਕਾਰੇ ਜਾਂ ਛੱਡਕੇ ਜਾ ਚੁੱਕੇ ਉਮੀਦਵਾਰਾਂ ਨੂੰ ਟਿਕਟਾਂ ਨਾਲ ਨਿਵਾਜ ਕੇ, ਨਿਜ਼ਾਮ ਬਦਲਣ ਦੀ ਗੱਲ ਆਖੀ ਜਾ ਰਹੀ ਹੈ ਪ੍ਰੰਤੂ ਪੰਜਾਬ ਵਾਸੀ ਹੁਣ ਪੂਰੀ ਤਰ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ-ਬਸਪਾ ਸਰਕਾਰ ਨੂੰ ਮੁੜ ਤੋਂ ਸਤਾ ‘ਚ ਦੇਖਣ ਲਈ ਉਤਾਵਲੇ ਹਨ। ਇਹ ਵੀ ਪੜ੍ਹੋ: ਚਰਨਜੀਤ ਚੰਨੀ ਨੇ ਕੇਜਰੀਵਾਲ ਨੂੰ ਖੁੱਲ੍ਹੀ ਬਹਿਸ ਦੀ ਦਿੱਤੀ ਚੁਣੌਤੀ ਮੀਟਿੰਗ ਦੌਰਾਨ ਹਾਜ਼ਰ ਸਮੂੰਹ ਜ਼ਿੱਲ੍ਹਾ ਵਾਸੀਆਂ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਸ਼੍ਰੋਮਣੀ ਅਕਾਲੀ-ਬਸਪਾ ਗਠਜੋੜ ਉਮੀਦਵਾਰਾਂ ਦੀ ਤਨ, ਮਨ ਅਤੇ ਧਨ ਨਾਲ ਹਮਾਇਤ ਕਰਨ ਦਾ ਅਹਿਦ ਕੀਤਾ। -PTC News