ਚੰਡੀਗੜ੍ਹ: ਐਨ ਆਰ ਆਈ ਸੰਗਠਨਾਂ ਦੇ ਇਕ ਗਰੁੱਪ ਨੇ ਚੰਡੀਗੜ੍ਹ ਪ੍ਰੈੱਸ ਕਲੱਬ 'ਚ ਪ੍ਰੈੱਸ ਕਾਨਫਰੰਸ ਕਰਕੇ ਅਰਵਿੰਦ ਕੇਜਰੀਵਾਲ 'ਤੇ ਦੁਨੀਆ ਭਰ ਤੋਂ ਵੱਡੀ ਰਕਮ ਇਕੱਠੀ ਕਰਨ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਕਰੋੜਾਂ ਰੁਪਏ ਦੇ ਲੈਣ-ਦੇਣ ਦਾ ਰਿਕਾਰਡ ਦਿਖਾਉਂਦੇ ਹੋਏ ਦੱਸਿਆ ਹੈ ਕਿ ਮਾਈ ਨੇਤਾ ਐਪ 'ਤੇ ਅਪਲੋਡ ਹੋਣ ਦੇ ਬਾਵਜੂਦ ਨਾ ਤਾਂ ਕੇਂਦਰ ਸਰਕਾਰ ਅਤੇ ਨਾ ਹੀ ਕੋਈ ਏਜੰਸੀ ਕੇਜਰੀਵਾਲ ਖਿਲਾਫ਼ ਕੋਈ ਕਾਰਵਾਈ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਕਰੋੜਾਂ ਰੁਪਏ ਖਰਚ ਕੇ ਸੋਸ਼ਲ ਮੀਡੀਆ ਰਾਹੀਂ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ, ਕਿਤੇ ਵੀ ਪਾਣੀ ਦਾ ਕੋਈ ਬਿੱਲ ਨਹੀਂ ਆਇਆ ਪਰ ਦਿੱਲੀ ਦੇ ਸਫਲ ਮਾਡਲ ਦੇ ਨਾਂ 'ਤੇ ਕੇਜਰੀਵਾਲ ਲਗਾਤਾਰ ਲੋਕਾਂ ਨੂੰ ਮੂਰਖ ਬਣਾ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦਿੱਲੀ ਦੇ ਮਹੱਲਾ ਕਲੀਨਿਕ ਬਿਲਕੁੱਲ ਬੰਦ ਪਏ ਹਨ। ਪੰਜਾਬ, ਕੇਜਰੀਵਾਲ ਨੂੰ ਸਾਡੀ ਚੁਣੌਤੀ ਹੈ ਕਿ ਜਾਂ ਤਾਂ ਉਹ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਇੱਕ ਹੋਰ ਵੱਡਾ ਭਾਂਡਾ ਭੰਨਿਆ ਜਾਵੇਗਾ। ਐਨ.ਆਰ.ਆਈ ਸੰਗਠਨ ਪੰਜਾਬੀ ਯੂਥ ਮੰਚ ਵਾਸ਼ਿੰਗਟਨ, ਚਾਚਾ ਅਜੀਤ ਸਿੰਘ ਯੂਥ ਕਲੱਬ ਵਾਸ਼ਿੰਗਟਨ, ਪਾਰਕ ਮਾਤਾ ਸੁਸਾਇਟੀ ਟੋਰਾਂਟੋ, ਵੀ ਸਪੋਰਟ ਫਾਰਮਰਜ਼ ਦੇ ਕਰਨਬੀਰ ਸੇਖੋਂ ਨੇ ਕਿਹਾ ਹੈ ਕਿ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਹੁੰਦੇ ਦੇਖ ਕੇ ਅਸੀਂ ਰੋਏ ਅਤੇ ਕੰਬ ਗਏ। ਇਸੇ ਲਈ ਅਸੀਂ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਇਹ ਸਾਰੇ ਸਬੂਤ ਇਕੱਠੇ ਕਰ ਰਹੇ ਹਾਂ ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇ ਤਾਂ ਜਨਤਾ ਆਪਣੀ ਜ਼ਮੀਰ ਦੀ ਆਵਾਜ਼ ਹੈ। ਉਨ੍ਹਾਂ ਨੇ ਕਿਹਾ ਹੈ ਕਿ ਆਪਣੀ ਵੋਟ ਦੀ ਸਹੀ ਥਾਂ ਤੇ ਵਰਤੋਂ ਕਰੋ। ਇਹ ਵੀ ਪੜ੍ਹੋ:ਡੀਸੀ ਲੁਧਿਆਣਾ ਵਲੋਂ ਬੈਂਸ ਅਤੇ ਕੜਵਲ ਗਰੁੱਪ ਨੂੰ ਸਖ਼ਤ ਕਾਰਵਾਈ ਦੀ ਚੇਤਾਵਨੀ -PTC News