ਸੇਲਫੀ ਪੁਆਇੰਟ ਨਹੀਂ, ਜਲ੍ਹਿਆਂਵਾਲਾ ਬਾਗ ਦਰਦ ਦੀ ਜਿਉਂਦੀ ਜਾਗਦੀ ਦਾਸਤਾਂ: ਸੁਖਦੇਵ ਸਿੰਘ ਸਿਰਸਾ

By  Riya Bawa April 24th 2022 04:36 PM

ਅੰਮ੍ਰਿਤਸਰ: ਜਲ੍ਹਿਆਂਵਾਲਾ ਬਾਗ: ਅਤੀਤ ਅਤੇ ਵਰਤਮਾਨ ਵਿਸ਼ੇ 'ਤੇ ਦੋ ਰੋਜ਼ਾ ਅੰਤਰਾਸਟਰੀ ਕਾਨਫਰੰਸ ਦੇ ਦੂਜੇ ਦਿਨ ਭਾਰਤ ਦੇ ਵੱਖ ਵੱਖ ਸੂਬਿਆਂ ਤੋਂ ਆਏ ਨਾਮੀ ਅਤੇ ਲੇਖਕ ਸੰਸਥਾਵਾਂ ਦੇ ਨੁਮਾਇੰਦਯਿਆਂ ਨੇ ਮੰਚ ਤੋਂ ਆਪਣੀ ਗੱਲ ਰੱਖੀ। ਸਰਵ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਆਯੋਜਿਤ ਦੋ ਰੋਜ਼ਾ ਅੰਤਰਾਸਟਰੀ ਕਾਨਫਰੰਸ ਦੀ ਸ਼ੁਰੂਆਤ ਪ੍ਰਧਾਨ ਸੁਖਦੇਵ ਸਿੰਘ ਸਿਰਸਾ ਨੇ ਕੀਤੀ। ਇਸ ਮੌਕੇ ਦੇਸ਼ ਭਰ ਤੋਂ ਪਹੁੰਚੇ ਮੰਨੇ ਪ੍ਰਮੰਨੇ ਕਵੀਆਂ ਨੇ ਆਪਣੀ ਕਵਿਤਾਵਾਂ ਨਾਲ ਸਾਰੀਆਂ ਨੂੰ ਮੰਤਰ ਮੁਗਧ ਕਰਕੇ ਰੱਖ ਦਿੱਤਾ। ਸੇਲਫੀ ਪੁਆਇੰਟ ਨਹੀਂ, ਜਲਿਆਂ ਵਾਲਾ ਬਾਗ ਦਰਦ ਦੀ ਜਿਉਂਦੀ ਜਾਗਦੀ ਦਾਸਤਾਂ: ਸੁਖਦੇਵ ਸਿੰਘ ਸਿਰਸਾ ਪਹਿਲੇ ਸੈਸ਼ਨ 'ਬੋਲ ਕਿ ਲੱਭ ਆਜ਼ਾਦ ਹੈ ਤੇਰੇ' ਤੇ ਆਪਣੀ ਗੱਲ ਰੱਖਦਿਆਂ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸੈਸ਼ਨ ਦੌਰਾਨ ਲੇਖਕਾਂ, ਕਵੀਆਂ, ਇਤਿਹਾਸ ਅਤੇ ਸਾਹਿਤ ਨਾਲ ਜੁੜੇ ਲੋਕਾਂ ਨੇ ਇਕਜੁਟ ਹੋਕੇ ਮੰਚ ਤੋਂ ਨੌਜਵਾਨਾਂ ਨੂੰ ਆਪਣੀ ਵਿਰਾਸਤਾਂ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਜ਼ੋਰ ਦੇਕੇ ਕਿਹਾ ਕਿ ਨੌਜਵਾਨ ਪੀੜੀ ਹੀ ਹੈ ਜੋ ਆਪਣੀ ਵਿਰਾਸਤ ਨੂੰ ਸਾਂਭ ਅਤੇ ਅਗਲੀ ਪੀੜੀ ਲਈ ਕਾਇਮ ਰੱਖ ਸਕਦੀ ਹੈ। ਸੇਲਫੀ ਪੁਆਇੰਟ ਨਹੀਂ, ਜਲਿਆਂ ਵਾਲਾ ਬਾਗ ਦਰਦ ਦੀ ਜਿਉਂਦੀ ਜਾਗਦੀ ਦਾਸਤਾਂ: ਸੁਖਦੇਵ ਸਿੰਘ ਸਿਰਸਾ ਇਹ ਵੀ ਪੜ੍ਹੋ: ਇਲੈਕਟ੍ਰਿਕ ਸਕੂਟਰ ਬਣੇ ਆਫ਼ਤ, ਬੈਟਰੀ 'ਚ ਬਲਾਸਟ ਹੋਣ ਦੀਆਂ ਘਟਨਾਵਾਂ 'ਚ ਵਾਧਾ ਇਸ ਮੌਕੇ ਪ੍ਰੋਫੈਸਰ ਗੁਰਦੇਵ ਸਿੰਘ ਸਿੱਧੂ ਨੇ ਜਲਿਆਂਵਾਲਾ ਬਾਗ਼ ਘਟਨਾਕ੍ਰਮ ਬਾਰੇ ਵਿਸਤਾਰ ਨਾਲ ਦੱਸਿਆਂ ਅਤੇ ਕਿਹਾ ਕਿ ਜਲਿਆਂਵਾਲਾ ਬਾਗ਼ ਦੀ ਘਟਨਾ ਤੋਂ ਬਾਅਦ ਕਿਵੇਂ ਅੰਗਰੇਜ਼ੀ ਹਕੂਮਤ ਨੇ ਇਸ ਘਟਨਾ ਨਾਲ ਸੰਬੰਧਤ ਸਾਰੀ ਸਮਗਰੀ ਨੂੰ ਜਬਤ ਕਰਨਾ ਸ਼ੁਰੂ ਕਰ ਦਿਤਾ ਸੀ ਅਤੇ ਇਸ ਤੋਂ ਅਖਬਾਰਾਂ ਅਤੇ ਲੇਖਨ ਸਮਗਰੀ ਨੂੰ ਛਾਪਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਜੇਲਾਂ ਵਿਚ ਡੱਕਿਆਂ ਗਿਆ, ਅੰਗਰੇਜਾਂ ਨੇ ਨਵੇਂ ਕਾਨੂੰਨ ਬਣਾਕੇ ਬਗਾਵਤ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿਤੀ। ਉਨ੍ਹਾਂ ਕਈ ਅਜਿਹੇ ਕਾਨੂੰਨਾਂ ਬਾਰੇ ਦੱਸਿਆਂ ਜਿਨ੍ਹਾਂ ਨਾਲ ਅੰਗਰੇਜ਼ੀ ਹਕੂਮਤ ਨੇ ਬੇਕਸੂਰ ਲੋਕਾਂ ਤੇ ਤਸ਼ੱਦਦ ਕੀਤੇ। ਸੇਲਫੀ ਪੁਆਇੰਟ ਨਹੀਂ, ਜਲਿਆਂ ਵਾਲਾ ਬਾਗ ਦਰਦ ਦੀ ਜਿਉਂਦੀ ਜਾਗਦੀ ਦਾਸਤਾਂ: ਸੁਖਦੇਵ ਸਿੰਘ ਸਿਰਸਾ ਇਸ ਮੌਕੇ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਜਸਬੀਰ ਸਿੰਘ ਨੇ ਕਿਹਾ ਕਿ ਇੱਹ ਇਕ ਵੱਡਾ ਹਤੀਆਂਕਾਂਡ ਸੀ, ਪਰ ਕਈ ਅੰਗੇਜ਼ੀ ਸਰਕਾਰ ਦੇ ਪਿੱਠੂਆਂ ਨੇ ਇਸਨੂੰ ਛਿਟਪੁਟ ਮਾਮਲਾ ਬਣਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਪੰਜਾਬ ਵਿਚ ਹੋਏ ਇਸ ਕਤਲੇਆਮ ਤੋਂ ਬਾਅਦ ਹੀ ਅੰਗਰੇਜ਼ੀ ਹਕੂਮਤ ਦੇ ਪਤਨ ਦੀ ਅਸਲ ਸ਼ੁਰੂਆਤ ਹੋਈ ਸੀ। ਉਨ੍ਹਾਂ ਕਿਹਾ ਕਿ ਕਵੀਆਂ ਅਤੇ ਲੇਖਕਾਂ ਨੂੰ ਜੱਲਿਆਂਵਾਲਾ ਬਾਗ਼ ਵਿਚ ਹੋਏ ਕਤਲੇਆਮ ਬਾਰੇ ਆਪਣੀ ਕਲਮ ਨਾਲ ਉਸ ਦਰਦ ਨੂੰ ਆਪਣੀ ਲੇਖਣੀ ਵਿਚ ਉਜਾਗਰ ਕਰਕੇ ਸਮਾਜ ਨੂੰ ਸਮਰਪਿਤ ਕਰਨੀ ਚਾਹੀਦੀ ਹੈ, ਤਾਂ ਜੋ ਆਉਣ ਵਾਲੀ ਪੀੜੀ ਉਸ ਤੋਂ ਸੇਧ ਲੈ ਸਕਣ। ਇਸ ਮੌਕੇ ਪੰਜਾਬ ਯੂਨੀਵਰਸਿਟੀ ਤੋਂ ਸਰਬਜੀਤ ਸਿੰਘ ਨੇ ਕਿਹਾ ਕਿ 1819 ਅਤੇ 1919 ਵਿਚ ਹੋਏ ਕਤਲੇਆਮ ਇਕੋ ਜਿਹਾ ਸੀ, ਉਨ੍ਹਾਂ ਕਿਹਾ ਕਿ ਪੰਜਾਬ ਸ਼ੁਰੂ ਤੋਂ ਹੀ ਖੁਸ਼ਹਾਲ ਅਤੇ ਖੇਤੀ ਪ੍ਰਧਾਨ ਸੂਬਾ ਰਿਹਾ ਹੈ, ਅੰਗਰੇਜ਼ੀ ਸਰਕਾਰ ਵੀ ਇਸਦੀ ਜਾਣਕਾਰੀ ਰੱਖਦਾ ਸੀ, ਇਸਲਈ ਅਤੀਤ ਵਿਚ ਜਿਨ੍ਹੇ ਵੀ ਵੱਡੀਆਂ ਜੰਗਾਂ ਭਾਰਤ ਵਿਚ ਹੋਈਆਂ ਉਨ੍ਹਾਂ ਵਿਚ ਪੰਜਾਬ ਅਤੇ ਪੰਜਾਬੀਆਂ ਦੀ ਵਡੀ ਅਹਿਮ ਰੋਲ ਰਿਹਾ ਹੈ ਉਨ੍ਹਾਂ ਕਿਹਾ ਕਿ 1870 ਤੋਂ ਬਾਅਦ ਜਿੰਨੀਆਂ ਵੀ ਜਨ ਲਹਿਰ ਸ਼ੁਰੂ ਹੋਈਆਂ ਹਨ, ਉਹ ਸੇਲ੍ਫ਼ ਡਿਫੈਂਸ ਤੱਕ ਸੀਮਿਤ ਰਹੇ ਹੱਨ। ਸੇਲਫੀ ਪੁਆਇੰਟ ਨਹੀਂ, ਜਲਿਆਂ ਵਾਲਾ ਬਾਗ ਦਰਦ ਦੀ ਜਿਉਂਦੀ ਜਾਗਦੀ ਦਾਸਤਾਂ: ਸੁਖਦੇਵ ਸਿੰਘ ਸਿਰਸਾ ਇਸ ਮੌਕੇ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਜੱਲਿਆਂਵਾਲਾ ਬਾਗ਼ ਵਿਚ ਕਤਲੇਆਮ ਕਰਨ ਵਾਲਾ ਜਨਰਲ ਡਾਇਰ ਮਾਰਿਆ ਗਿਆ ਹੈ, ਪਰ ਅੱਜ ਦੇ ਭਾਰਤ ਵਿਚ ਹਰ ਸ਼ਹਿਰ ਅਤੇ ਪਿੰਡ ਵਿਚ ਅਜਿਹੇ ਜਨਰਲ ਡਾਇਰ ਮੌਜੂਦ ਹਨ ਜੋ ਦੇਸ਼ ਵਿਚ ਹੋ ਰਹੇ ਦੰਗੇ, ਕਤਲੇਆਮ ਅਤੇ ਹੋਰਨਾਂ ਦੇਸ਼ ਵਿਰੋਧੀ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਰਮੇਸ਼ ਯਾਦਵ ਵੱਲੋਂ ਅਖੀਰ ਵਿੱਚ ਧੰਨਵਾਦ ਕੀਤਾ ਗਿਆ । -PTC News

Related Post