ਗੁਰੂ ਨਗਰੀ ਅੰਮ੍ਰਿਤਸਰ 'ਚ ਕੋਈ ਭੁੱਖਾ ਨਾ ਸੌਂਵੇ, ਇਸ ਮਕਸਦ ਨੂੰ ਲੈ ਕੇ ਨੌਜਵਾਨਾਂ ਦਾ ਵੱਡਾ ਉਪਰਾਲਾ

By  Riya Bawa July 20th 2022 01:42 PM -- Updated: July 20th 2022 01:43 PM

ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ 'ਚ ਕੋਈ ਭੁੱਖਾ ਨਾ ਸੌਂਵੇ ਇਹ ਮਕਸਦ ਨੂੰ ਲੈ ਕੇ ਅੰਮ੍ਰਿਤਸਰ ਦੇ ਨੌਜਵਾਨਾਂ ਦਾ ਵਿਸ਼ੇਸ਼ ਉਪਰਾਲਾ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਇਹ ਨੌਜਵਾਨ ਹਰ ਹਫ਼ਤੇ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਦੇ ਹਨ। ਉਸੇ ਦੇ ਚੱਲਦੇ ਅੱਜ ਇਨ੍ਹਾਂ ਨੌਜਵਾਨਾਂ ਵੱਲੋਂ ਅੰਮ੍ਰਿਤਸਰ 'ਚ ਜ਼ਰੂਰਤਮੰਦ ਅਪਾਹਜ ਲੋਕਾਂ ਅਤੇ ਝੁੱਗੀਆਂ ਵਾਲਿਆਂ ਨੂੰ ਰਾਸ਼ਨ ਵੰਡਿਆ ਗਿਆ। ਲੋਕਾਂ ਵੱਲੋਂ ਰਾਸ਼ਨ ਲੈਣ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਇਨ੍ਹਾਂ ਨੂੰ ਅਸੀਸਾਂ ਦਿੱਤੀਆਂ ਗਈਆਂ। ਗੁਰੂ ਨਗਰੀ ਅੰਮ੍ਰਿਤਸਰ 'ਚ ਕੋਈ ਭੁੱਖਾ ਨਾ ਸੌਂਵੇ, ਇਸ ਉਪਦੇਸ਼ ਨੂੰ ਲੈ ਕੇ ਨੌਜਵਾਨਾਂ ਦਾ ਵੱਡਾ ਉਪਰਾਲਾ               ਇਸ ਮੌਕੇ ਗੱਲਬਾਤ ਕਰਦੇ ਹੋਏ ਨੌਜਵਾਨ ਸਰਬ ਕਾਰਤਿਕ ਨੇ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ 'ਚ ਕੋਈ ਭੁੱਖਾ ਨਾ ਸੌਂਵੇ ਇਸ ਉਦੇਸ਼ ਨੂੰ ਲੈ ਕੇ ਉਹ ਅੰਮ੍ਰਿਤਸਰ 'ਚ ਹਰ ਹਫ਼ਤੇ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਦੇ ਹਨ। ਉਸੇ ਦੇ ਚੱਲਦੇ ਅੱਜ ਉਨ੍ਹਾਂ ਵੱਲੋਂ ਝੁੱਗੀ ਵਾਲੇ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਸਮੇਂ ਸਮੇਂ 'ਤੇ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਦੇ ਰਹਿੰਦੇ ਹਨ ਅਤੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਉਹ ਸਮੇਂ ਸਮੇਂ 'ਤੇ ਪੌਦੇ ਵੀ ਲਗਾਉਂਦੇ ਹਨ ਤਾਂ ਜੋ ਸਾਡਾ ਵਾਤਾਵਰਣ ਸਾਫ ਸੁਥਰਾ ਰਹਿ ਸਕੇ। ਗੁਰੂ ਨਗਰੀ ਅੰਮ੍ਰਿਤਸਰ 'ਚ ਕੋਈ ਭੁੱਖਾ ਨਾ ਸੌਂਵੇ, ਇਸ ਉਪਦੇਸ਼ ਨੂੰ ਲੈ ਕੇ ਨੌਜਵਾਨਾਂ ਦਾ ਵੱਡਾ ਉਪਰਾਲਾ ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਕੋਰੀਅਰ ਦੀ ਦੁਕਾਨ ਤੇ ਸ਼ਰ੍ਹੇਆਮ 13000 ਦੀ ਹੋਈ ਲੁੱਟ, ਘਟਨਾ CCTV ਕੈਮਰੇ 'ਚ ਕੈਦ ਉਨ੍ਹਾਂ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਹਮੇਸ਼ਾਂ ਹੀ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਲੋਕ ਅੱਗੇ ਆ ਕੇ ਇਨ੍ਹਾਂ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਨ ਉਨ੍ਹਾਂ ਕਿਹਾ ਕਿ ਅਗਰ ਕਿਸੇ ਨੂੰ ਵੀ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਜ਼ਰੂਰਤ ਹੈ ਤਾਂ ਉਨ੍ਹਾਂ ਨਾਲ ਸੰਪਰਕ ਕਰਨ ਉਹ ਲੋਕਾਂ ਦੀ ਸੇਵਾ ਲਈ ਅੱਗੇ ਆਉਣਗੇ। ਗੁਰੂ ਨਗਰੀ ਅੰਮ੍ਰਿਤਸਰ 'ਚ ਕੋਈ ਭੁੱਖਾ ਨਾ ਸੌਂਵੇ, ਇਸ ਉਪਦੇਸ਼ ਨੂੰ ਲੈ ਕੇ ਨੌਜਵਾਨਾਂ ਦਾ ਵੱਡਾ ਉਪਰਾਲਾ (ਪੰਕਜ ਮੱਲ੍ਹੀ ਦੀ ਰਿਪੋਰਟ) -PTC News

Related Post